ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ : ਵਾਲੀਆ, ਗੋਰਾਇਆ ਇਹ ਖਬਰ ਚੁੱਕਣਾ ਪਲੀਜ......ਸਹੀ ਫੋਟੋ ਅਟੈਚ ਕਰਕੇ ਰਪੀਟ......ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ :
Publish Date: Sat, 17 Oct 2026 04:03 PM (IST)
Updated Date: Sun, 18 Oct 2026 04:00 AM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਦਿ ਸੂਰਜ ਡਰਾਮਾਟ੍ਰਿਕ ਕਲੱਬ ਵੇਦ ਮੰਦਰ ਠਠਿਆਰੀ ਗੇਟ ਬਟਾਲਾ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ਰਾਮ ਵਨਵਾਸ ਤੇ ਭਰਤ ਮਿਲਾਪ ਨਾਈਟ ਦਾ ਉਦਘਾਟਨ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਅਤੇ ਸ਼੍ਰੋਮਣੀ ਅਕਾਲੀ ਦਲ ਬਟਾਲਾ ਸ਼ਹਿਰੀ ਦੇ ਪ੍ਰਧਾਨ ਅਮਨਬੀਰ ਸਿੰਘ ਗੋਰਾਇਆ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਲੱਬ ਦੇ ਮੈਂਬਰਾਂ ਵੱਲੋਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਜਾ ਵਾਲੀਆ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਸੱਚਾਈ, ਮਰਿਆਦਾ, ਤਿਆਗ, ਸਬਰ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ ਸਿੱਖਿਆ ਮਿਲਦੀ ਹੈ। ਇਸ ਮੌਕੇ ਅਮਨਬੀਰ ਸਿੰਘ ਗੋਰਾਇਆ ਨੇ ਕਿਹਾ ਕਿ ਰਾਮਲੀਲਾ ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਾਸਤ ਦਾ ਅਹਿਮ ਹਿੱਸਾ ਹੈ। ਇਹ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਭਾਰਤੀ ਸੰਸਕ੍ਰਿਤੀ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ। ਉਨ੍ਹਾਂ ਕਲੱਬ ਦੇ ਸਮੂਹ ਮੈਂਬਰਾਂ ਨੂੰ ਇਸ ਧਾਰਮਿਕ ਸਮਾਗਮ ਲਈ ਵਧਾਈ ਦਿੱਤੀ। ਇਸ ਮੌਕੇ ਕਲੱਬ ਚੇਅਰਮੈਨ ਨਰੇਸ਼ ਮਹਾਜਨ ਨੇ ਕਿਹਾ ਕਿ ਰਾਮਲੀਲਾ ਦੇ ਆਯੋਜਨ ਨਾਲ ਧਾਰਮਿਕ ਆਸਥਾ ਮਜ਼ਬੂਤ ਹੁੰਦੀ ਹੈ ਅਤੇ ਸਮਾਜ ਵਿੱਚ ਚੰਗੇ ਸੰਸਕਾਰਾਂ ਦਾ ਸੰਦੇਸ਼ ਪਹੁੰਚਦਾ ਹੈ। ਇਸ ਮੌਕੇ ਕਲੱਬ ਵਲੋਂ ਵਾਲੀਆ ਅਤੇ ਗੋਰਾਇਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਕਲੱਬ ਡਾਇਰੈਕਟਰ ਸੁਨੀਲ ਹਾਂਡਾ, ਪ੍ਰਧਾਨ ਪਵਨ ਕੁਮਾਰ ਗੋਰਾ, ਜਨਰਲ ਸਕੱਤਰ ਰਾਘਵ ਮਹਾਜਨ, ਖ਼ਜ਼ਾਨਚੀ ਸੁਰੇਸ਼ ਮਹਾਜਨ, ਮੀਤ ਪ੍ਰਧਾਨ ਜਤਿੰਦਰ ਉੱਪਲ, ਸਟੇਜ ਸਕੱਤਰ ਨੇਕੀ ਰਾਮ, ਵਿਸ਼ਾਲ ਸ਼ਾਸਤਰੀ, ਰਜਤ ਮਹਾਜਨ, ਸੌਰਵ ਗੁਪਤਾ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।