
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਿਜਨੇੈੱਸ ਪਲਸ.......ਸਰਬ ਸੁਖ ਹਸਪਤਾਲ ਚ ਪਲੇਟਲੈਟਸ ਕੱਢਣ ਵਾਲੀ ਮਸ਼ੀਨ ਦੀ ਸਹੂਲਤ

ਵਿਜੇ ਥਾਪਰ, ਪੰਜਾਬੀ ਜਾਗਰਣ
ਬਟਾਲਾ: ਬਟਾਲਾ ਦੀ ਸਰਬ ਸੁਖ ਮਲਟੀਪਲੈਕਸ ਹਸਪਤਾਲ ’ਚ ਪਲੇਟਲੈਸ ਕੱਢਣ ਵਾਲੀ ਮਸ਼ੀਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬਟਾਲਾ ਅਤੇ ਇਸਦੇ ਲਾਗਲੇ ਇਲਾਕੇ ਵਾਸੀਆਂ ਨੂੰ ਡੇਂਗੂ ਬੁਖਾਰ ਦੇ ਚਲਦਿਆਂ ਪਲੇਟਲੈਟਸ ਲੈਣ ਲਈ ਅੰਮ੍ਰਿਤਸਰ ਜਾਣਾ ਸੀ ਤੇ ਅਜਿਹਾ ਕਰਨ ਲਈ ਉਹਨਾਂ ਨੂੰ ਆਪਣੇ ਨਾਲ ਇਕ ਡੋਨਰ ਵੀ ਆਪਣੇ ਲੈ ਜਾਣਾ ਪੈਂਦਾ ਸੀ, ਪਰ ਸਰਬਸੁੱਖ ਹਸਪਤਾਲ ਵੱਲੋਂ ਪਹਿਲਕਦਮੀ ਕਰਦਿਆਂ ਬਟਾਲਾ ਵਾਸੀਆਂ ਦੀ ਇਸ ਸਮੱਸਿਆ ਨੂੰ ਹੱਲ ਕਰਦਿਆਂ ਬਟਾਲਾ ਵਿਚ ਪਹਿਲੀ ਪਲੇਟਲੈਟਸ ਮਸ਼ੀਨ ਸਰਬਸੁੱਖ ਬਲੱਡ ਸੈਂਟਰ ’ਚ ਲਗਾ ਦਿੱਤੀ ਗਈ ਹੈ। ਇਸਦਾ ਉਦਘਾਟਨ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੈਰੀ ਕਲਸੀ ਨੇ ਸਰਬਸੁੱਖ ਹਸਪਤਾਲ ਦੇ ਪ੍ਰਬੰਧਕਾਂ ਨੂੰ ਉਹ ਵਧਾਈ ਦਿੰਦੇ ਹਨ ਜਿਨ੍ਹਾਂ ਨੇ ਬਟਾਲਾ ਅਤੇ ਇਸਦੇ ਲਾਗਲੇ ਇਲਾਕਿਆਂ ਦੇ ਵਾਸੀਆਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਐੱਸਡੀਪੀਸੀ ਮਸ਼ੀਨ ਬਟਾਲਾ ਵਿਖੇ ਲਗਾਈ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਦੇ ਲੱਗਣ ਨਾਲ ਬਟਾਲਾ ਵਾਸੀਆਂ ਨੂੰ ਹੁਣ ਪਲੇਟਲੈਟਸ ਲੈਣ ਲਈ ਹੁਣ ਕਿਤੇ ਹੋਰ ਨਹੀ ਜਾਣਾ ਪਵੇਗਾ। ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਸੀਨੀਅਰ ਡਿਪਟੀ ਮੇਅਰ ਦੇ ਪਤੀ ਪ੍ਰਦੀਪ ਕੁਮਾਰ ਤੋਂ ਇਲਾਵਾ ਡਾ. ਗੁਰਬਿੰਦਰਪਾਲ ਸਿੰਘ, ਡਾ. ਵਿਨੋਦ ਕੁਮਾਰ ਅਤੇ ਡਾ. ਗੁਰਜੰਟ ਸੰਧੂ ਵੀ ਹਾਜ਼ਰ ਸਨ।