- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵਿਰੁੱਧ ਦੂਜੇ ਦਿਨ ਵੀ ਪੀਸੀਸੀਟੀਯੂ ਦਾ ਧਰਨਾ ਜਾਰੀ

ਸੁਖੇਦਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਸੀਟੀਯੂ) ਦੀ ਸਥਾਨਕ ਇਕਾਈ, ਜਿਸਨੂੰ ਪੰਜਾਬ ਭਰ ਦੇ ਸਾਰੇ ‘ਗ੍ਰਾਂਟ-ਇਨ-ਏਡ’ ਕਾਲਜਾਂ ਦੀ ਹਮਾਇਤ ਹਾਸਲ ਹੈ, ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਕਾਲਜ ਦੇ ਸਾਇੰਸ ਬਲਾਕ ਦੇ ਬਾਹਰ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ। ਧਰਨੇ ਵਿੱਚ ਇਕੱਤਰ ਹੋਏ ਸਮੂਹ ਅਧਿਆਪਕਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਇਨਸਾਫ਼ ਲਈ ਇਹ ਸੰਘਰਸ਼ ਜਾਰੀ ਰਹੇਗਾ। ਇਸ ਸਬੰਧੀ ਯੂਨੀਅਨ ਦੇ ਵਿੱਤ ਸਕੱਤਰ ਪੰਜਾਬਰ ਡਾ. ਲਲਿਤ ਕੁਮਾਰ ਅਤੇ ਸੀਨੀਅਰ ਆਗੂ ਪ੍ਰੋ. ਨੀਰਜ ਕੁਮਾਰ ਸ਼ਰਮਾ ਨੇ ਅਧਿਆਪਕ ਭਾਈਚਾਰੇ ਦੀਆਂ ਪੈਂਡਿੰਗ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਢਿੱਲੇ ਰਵੱਈਏ ’ਤੇ ਵੀ ਗੰਭੀਰ ਚਿੰਤਾ ਪ੍ਰਗਟਾਈ। ਯੂਨੀਅਨ ਨੇ ਮੰਗਾਂ ਸਬੰਧੀ ਕਿਹਾ ਕਿ 1925 ਮਨਜ਼ੂਰਸ਼ੁਦਾ ਅਸਾਮੀਆਂ ਲਈ 75 % ਦੀ ਥਾਂ ਤੇ 95% ਗ੍ਰਾਂਟ-ਇਨ-ਏਡ ਦੀ ਸਹੂਲਤ ਮੁੜ ਬਹਾਲ ਕਰਨਾ, 1 ਜਨਵਰੀ 2016 ਤੋਂ 7ਵੇਂ ਤਨਖਾਹ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਕੀਤੀ ਜਾਵੇ, ਸਵੈ-ਵਿੱਤੀ (ਸੈਲਫ਼-ਫਾਈਨਾਂਸਡ) ਅਸਾਮੀਆਂ ਨੂੰ 95% ਗ੍ਰਾਂਟ-ਇਨ-ਏਡ ਅਧੀਨ ਤਬਦੀਲ ਕੀਤਾ ਜਾਵੇ ਅਤੇ ‘ਕਰੀਅਰ ਐਡਵਾਨਕਮੇਂਟ ਸਕੀਮ’ (ਸੀਏਐੱਸ) ਦੇ ਤਹਿਤ ਤਰੱਕੀ ਦੇ ਪੈਂਡਿੰਗ ਕੇਸਾਂ ਨੂੰ ਤੁਰੰਤ ਕਲੀਅਰ ਕਰਨ ਦੇ ਨਾਲ ਹੀ 01.10.2022 ਤੋਂ 28.02.2024 ਤੱਕ ਦੇ ਪੂਰਕ ਬਕਾਇਆ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ‘ਚਾਈਲਡ ਕੇਅਰ ਲੀਵ’ ਅਤੇ ‘ਕੰਪਨਸਟਰੀ ਲੀਵ’ ਦਾ ਲਾਭ ਸਭੰਦਤ-ਕਾਲਜ ਸਟਾਫ਼ ਨੂੰ ਦੇਣ ਬਾਰੇ ਨੋਟੀਫੀਕੇਸ਼ਨ ਜਾਰੀ ਕੀਤਾ ਜਾਵੇ। ਇਸ ਮੌਕੇ ਬੇਰਿੰਗ ਕਾਲਜ ਇਕਾਈ ਦੇ ਸਰਗਰਮ ਮੈਂਬਰ ਡਾ. ਰਾਜਨ ਚੌਧਰੀ, ਡਾ. ਰਜਨੀ ਬਾਲਾ, ਪ੍ਰੋ. ਰਾਜੀਵ ਮੈਕਮੂਲਨ, ਡਾ. ਅੰਜੂ ਪੁਰੀ, ਪ੍ਰੋ. ਅਨੂ, ਡਾ. ਅਮਿਤਾ, ਪ੍ਰੋ. ਹਰਪ੍ਰਭਦੀਪ ਸਿੰਘ, ਪ੍ਰੋ. ਜਗਦੀਪ ਸਿੰਘ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਈਸ਼ਾ ਲੁੰਬ, ਪ੍ਰੋ. ਮ੍ਰਿਦੁਲਾ ਡੋਗਰਾ ਆਦਿ ਮੌਜੂਦ ਸਨ।