ਗਾਂਧੀ ਕੈਂਪ ’ਚ ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਪਾਸਟਰ ਦੀ ਹੱਤਿਆ ਗਾਂਧੀ ਕੈਂਪ ’ਚ ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਪਾਸਟਰ ਦਾ ਕਤਲ
Publish Date: Thu, 08 Oct 2026 07:15 PM (IST)
Updated Date: Fri, 09 Oct 2026 04:09 AM (IST)
ਫੋਟੋ: 08ਬੀਟੀਐਲ23 ਮ੍ਰਿਤਕ ਪਾਸਟਰ ਬਲਵਿੰਦਰ ਕੁਮਾਰ ਲਾਡੀ ਦੀ ਫਾਈਲ ਫੋਟੋ। ਫੋਟੋ: 08ਬੀਟੀਐਲ24 ਕਾਰਵਾਈ ਕਰਨ ਦੌਰਾਨ ਐੱਸਐੱਚਓ ਲਖਵਿੰਦਰ ਸਿੰਘ ਤੇ ਪੁਲਿਸ ਮੁਲਾਜ਼ਮ। - ਦਿਨ-ਦਿਹਾੜੇ ਹੋਈ ਹੱਤਿਆ ਨਾਲ ਗਾਂਧੀ ਕੈਂਪ ’ਚ ਦਹਿਸ਼ਤ; ਮੁਹੱਲੇ ਦੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ - 40 ਸਾਲਾ ਬਲਵਿੰਦਰ ਕੁਮਾਰ ਦੇ ਗਲੇ ਤੇ ਸਿਰ ’ਤੇ ਕੀਤਾ ਹਮਲਾ ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸ਼ਹਿਰ ਦੇ ਗਾਂਧੀ ਨਗਰ ਕੈਂਪ ’ਚ ਇਕ ਘਰ ਅੰਦਰ ਬਣੇ ਚਰਚ ’ਚ ਵੀਰਵਾਰ ਸਵੇਰੇ 9 ਵਜੇ ਪਾਸਟਰ ਬਲਵਿੰਦਰ ਕੁਮਾਰ ਲਾਡੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਦੋ ਹਮਲਾਵਰ ਪਾਸਟਰ ਦੇ ਘਰ ’ਚ ਦਾਖ਼ਲ ਹੋਏ ਅਤੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੇ ਗਲ਼ੇ ਤੇ ਸਿਰ ’ਤੇ ਵਾਰ ਕੀਤੇ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਮੁਹੱਲੇ ਦੇ ਹੀ ਇਕ ਵਿਅਕਤੀ ’ਤੇ ਕਤਲ ਦਾ ਦੋਸ਼ ਲਾਇਆ ਹੈ। ਮੁਹੱਲੇ ’ਚ ਹੋਏ ਵਿਵਾਦ ਦੀ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਲਗਪਗ 40 ਸਾਲਾ ਬਲਵਿੰਦਰ ਕੁਮਾਰ ਲਾਡੀ ਆਪਣੇ ਘਰ ’ਚ ਹੀ ਚਰਚ ਚਲਾਉਂਦੇ ਸਨ। ਉਹ ਘਰ ’ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦਾ ਆਪਣੀ ਪਤਨੀ ਨਾਲ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਪਤਨੀ ਬੱਚਿਆਂ ਸਮੇਤ ਵੱਖ ਰਹਿਣ ਲੱਗ ਪਈ ਸੀ। ਵੀਰਵਾਰ ਸਵੇਰੇ ਕੁਝ ਲੋਕ ਉਨ੍ਹਾਂ ਦੇ ਘਰ ਵੜੇ ਅਤੇ ਬਲਵਿੰਦਰ ਕੁਮਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਪਰਿਵਾਰ ਨੇ ਇਕ ਵਿਅਕਤੀ ’ਤੇ ਕਤਲ ਦਾ ਦੋਸ਼ ਲਾਇਆ। ਮ੍ਰਿਤਕ ਦੇ ਭਰਾ ਮਹਿੰਦਰਪਾਲ ਤੇ ਭਤੀਜੇ ਸੰਨੀ ਮੁਤਾਬਕ ਸਵੇਰੇ ਕਰੀਬ 9 ਵਜੇ ਬਲਵਿੰਦਰ ਕੁਮਾਰ ਲਾਡੀ ਦੇ ਘਰ ਦੋ ਮੁਲਜ਼ਮ ਆਏ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਇਨ੍ਹਾਂ ਵਿਚੋਂ ਨਰੇਸ਼ ਕੁਮਾਰ ਨੇ ਤੇਜ਼ਧਾਰ ਹਥਿਆਰ ਨਾਲ ਬਲਵਿੰਦਰ ਦੇ ਗਲ਼ੇ ’ਤੇ ਵਾਰ ਕੀਤਾ। ਗਲ਼ੇ ਦੀ ਸਾਹ-ਨਲੀ ਕੱਟ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ’ਚ ਮੁਲਜ਼ਮ ਨਰੇਸ਼ ਤੇ ਇਕ ਹੋਰ ਵਿਅਕਤੀ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਾਸਟਰ ਬਲਵਿੰਦਰ ਕੁਮਾਰ ਲਾਡੀ ਦੇ ਕਤਲ ਦੀ ਸੂਚਨਾ ਮਿਲੀ ਸੀ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਗਾਂਧੀ ਕੈਂਪ ਵਾਸੀ ਨਰੇਸ਼ ਕੁਮਾਰ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਬਲਵਿੰਦਰ ਲਾਡੀ ਦਾ ਕਤਲ ਕੀਤਾ। ਪਾਸਟਰ ਤੇ ਨਰੇਸ਼ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਸੀ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਮਹਿੰਦਰਪਾਲ ਦੇ ਬਿਆਨ ’ਤੇ ਮੁਲਜ਼ਮ ਨਰੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਕਤਲ ਦਾ ਕਾਰਨ ਸਾਹਮਣੇ ਨਹੀਂ ਆਇਆ। ਪਤਨੀ ਤੇ ਬੱਚੇ ਰਹਿੰਦੇ ਸਨ ਵੱਖ ਜ਼ਿਕਰਯੋਗ ਹੈ ਕਿ ਬਲਵਿੰਦਰ ਕੁਮਾਰ ਲਾਡੀ ਨੇ ਆਪਣੇ ਘਰ ’ਚ ਹੀ ਚਰਚ ਬਣਾਇਆ ਹੋਇਆ ਸੀ ਅਤੇ ਉਹ ਉੱਥੇ ਪਾਸਟਰ ਵਜੋਂ ਸੇਵਾ ਕਰਦੇ ਸਨ। ਉਹ ਘਰ ’ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੀ ਪਤਨੀ ਤੇ ਦੋ ਬੱਚੇ ਕਾਫ਼ੀ ਸਮੇਂ ਤੋਂ ਵੱਖ ਰਹਿ ਰਹੇ ਹਨ।