ਸਕੂਲਾਂ ’ਚ ਅਧਿਆਪਕ-ਮਾਪੇ ਮਿਲਣੀ ਕਰਵਾਈ ਹੈਪੀ ਸਕੂਲ ਗੁਰਦਾਸਪੁਰ ਚ ਚਲ ਰਹੀ ਮਾਪੇ ਅਧਿਆਪਕ ਮੀਟਿੰਗ
Publish Date: Sat, 10 Oct 2026 04:19 PM (IST)
Updated Date: Sat, 10 Oct 2026 04:20 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਅੱਜ ਸੇਂਟ ਮੇਰੀ ਜ਼ ਸੀਨੀਅਰ ਸੈਕੰਡਰੀ ਸਕੂਲ, ਹੈਪੀ ਸਕੂਲ ਅਤੇ ਰੋਕਫੋਰਡ ਲਿਟਲ ਸਟਾਰ ਸਕੂਲ ਵਿੱਚ ਤਿੰਨਾਂ ਸਕੂਲ ਦੇ ਚੇਅਰਮੈਨ ਕੰਵਲ ਬਖਸ਼ੀ ਅਤੇ ਪ੍ਰਿੰਸੀਪਲ ਰਾਨੋ ਬਖਸ਼ੀ ਦੀ ਅਗਵਾਈ ਵਿੱਚ ਅਧਿਆਪਕ-ਮਾਪੇ ਮਿਲਣੀ (ਪੀ. ਟੀ.ਐੱਮ. )ਕਰਵਾਈ ਗਈ। ਵਿਦਿਆਰਥੀਆਂ ਅਤੇ ਮਾਪੇ ਸਮੇਂ ਸਿਰ ਪੀਟੀਐੱਮ ਵਿੱਚ ਪਹੁੰਚੇ ਅਤੇ ਬੱਚਿਆਂ ਦੀ ਪਹਿਲੀ ਟਰਮ ਦੀ ਪ੍ਰੀਖਿਆ ਦਾ ਨਤੀਜਾ ਵੇਖਿਆ। ਅਧਿਆਪਕਾਂ ਨੇ ਵਿਦਿਆਰਥੀਆਂ ਦੀ ਪ੍ਰੀਖਿਆ ਸਬੰਧੀ ਪਰਫੋਰਮੈਂਸ ਬਾਰੇ ਮਾਤਾ-ਪਿਤਾ ਨਾਲ ਵਿਚਾਰ- ਵਟਾਂਦਰਾ ਕੀਤਾ । ਪੀਟੀਐੱਮ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਉਤਸਾਹ ਪਾਇਆ ਗਿਆ।ਸੇਂਟ ਮੈਰੀ ਜ਼ ਸਕੂਲ ਦੇ ਵਾਈਸ ਪ੍ਰਿੰਸੀਪਲ ਕਾਜਲ ਟੰਡਨ, ਹੈਪੀ ਸਕੂਲ ਦੇ ਵਾਈਸ ਪ੍ਰਿੰਸੀਪਲ ਵਿਜੈ ਲਕਸ਼ਮੀ, ਰੋਕਫੋਰਡ ਲਿਟਲ ਸਟਾਰ ਦੇ ਹੈੱਡ ਮਿਸਟਰਸ ਮੋਨਿਕਾ ਕਾਇਲਾ ਨੇ ਬੱਚਿਆਂ ਨੂੰ ਅਗਲੀ ਪ੍ਰੀਖਿਆ ਵਿੱਚ ਹੋਰ ਵੀ ਵੱਧ ਮਿਹਨਤ ਕਰਕੇ ਵਧੀਆ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਤਿੰਨਾਂ ਸਕੂਲਾਂ ਦੇ ਚੇਅਰਮੈਨ ਕੰਵਲ ਬਖਸ਼ੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹਰ ਪੀਟੀਐੱਮ ਵਿੱਚ ਵੱਧ ਤੋਂ ਵੱਧ ਹਾਜ਼ਰੀ ਪਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਬਹੁਤ ਮਹੱਤਵਪੂਰਨ ਹੁੰਦਾ ਹੈ ਜਿਸ ਵਿੱਚ ਵਿਦਿਆਰਥੀ, ਮਾਪੇ ਅਤੇ ਅਧਿਆਪਕ ਆਹਮੋ-ਸਾਹਮਣੇ ਬੈਠ ਕੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਦੇ ਹਨ। ਇਸ ਤਰ੍ਹਾਂ ਨਾਲ ਵਿਦਿਆਰਥੀ, ਮਾਪੇ ਅਤੇ ਅਧਿਆਪਕਾਂ ਵਿੱਚ ਤਾਲਮੇਲ ਵੱਧਦਾ ਹੈ ਤੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਦੂਰ ਕਰਨਾ ਆਸਾਨ ਹੋ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਬਾਇਲ ਦੀ ਵਰਤੋਂ ਘੱਟ ਕਰਨ ਅਤੇ ਪੜ੍ਹਾਈ ਨੂੰ ਵੱਧ ਤੋਂ ਵੱਧ ਸਮਾਂ ਦੇਣ ਲਈ ਪ੍ਰੇਰਿਤ ਕੀਤਾ।