ਪਾਲ ਗੁਰਦਾਸਪੁਰੀ ਨੇ ਸ਼ੁਰੂ ਕੀਤੀ ਆਪਣੀ ਚੋਣ ਮੁਹਿੰਮ
ਪਾਲ ਗੁਰਦਾਸਪੁਰੀ ਨੇ ਸ਼ੁਰੂ ਕੀਤੀ ਆਪਣੀ ਚੋਣ ਮੁਹਿੰਮ
Publish Date: Sun, 18 Oct 2026 05:35 PM (IST)
Updated Date: Mon, 19 Oct 2026 04:03 AM (IST)
---ਕੇਂਦਰੀ ਪੰਜਾਬੀ ਲੇਖਕ ਸਭਾ ਲਈ ਚੋਣ ਸਰਗਮੀਆਂ ਤੇਜ਼ ਪਲਵਿੰਦਰ ਸਿੰਘ, ਪੰਜਾਬੀ ਜਾਗਰਣ, ਗੁਰਦਾਸਪੁਰ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਲੜ ਰਹੇ ਵੱਖ-ਵੱਖ ਪੈਨਲ ਉਮੀਦਵਾਰਾਂ ਵਲੋਂ ਅਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅੱਜ ਸੁਰਜੀਤ ਜੱਜ ਦੀ ਅਗਵਾਈ ਵਾਲੇ ਪ੍ਰਗਤੀਸ਼ੀਲ ਧਿਰਾਂ ਦੇ ਪੈਨਲ ਵਲੋਂ ਮੀਤ ਪ੍ਰਧਾਨ ਦੇ ਅਹੁਦੇ ਵਾਸਤੇ ਚੋਣ ਲੜ ਰਹੇ ਉਮੀਦਵਾਰ ਨਾਮੀ ਗ਼ਜ਼ਲਗੋਅ ਪਾਲ ਗੁਰਦਾਸਪੁਰੀ ਵਲੋਂ ਗੁਰਦਾਸਪੁਰ ਵਿਖ਼ੇ ਵੱਖ-ਵੱਖ ਸਾਹਿਤਕਾਰਾਂ ਨਾਲ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਅਨੇਕਾਂ ਸਾਹਿਤਕ ਪਹਿਲੂਆਂ ਅਤੇ ਪੈਨਲ ਦੇ ਚੋਣ ਮਨੋਰਥ ਪੱਤਰ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਾਲ ਗੁਰਦਾਸਪੁਰੀ ਤੋਂ ਇਲਾਵਾ ਮੀਤ ਪ੍ਰਧਾਨ ਦੀ ਚੋਣ ਲੋੜ ਰਹੇ ਹੋਰ ਉਮੀਦਵਾਰ ਪ੍ਰੋਫੈਸਰ ਬਲਦੇਵ ਬੱਲੀ ਵੀ ਮੌਜੂਦ ਸਨ। ਪਾਲ ਗੁਰਦਾਸਪੁਰੀ ਨੇ ਦੱਸਿਆ ਕਿ ਵੋਟਾਂ 25 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖ਼ੇ ਪੈਣਗੀਆਂ ਅਤੇ ਹਰੇਕ ਸਾਹਿਤਕਾਰ ਵੋਟਰ ਨੂੰ ਅਪਣੀ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਗ਼ਜ਼ਲਗੋਅ ਰਣਬੀਰ ਅਕਾਸ਼, ਡੀਐੱਨ ਸਿੰਘ,ਪ੍ਰੇਮ ਸਿੰਘ ਸ਼ਹਿਜ਼ਾਦਾ, ਸਰਬਜੀਤ ਚਾਹਲ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।