ਭਾਰਤ-ਪਾਕਿ ਸਰਹੱਦ 'ਤੇ ਮੁੜ ਹੋਈ ਡਰੋਨ ਦੀ ਹਲਚਲ, BSF ਤੇ ਪੰਜਾਬ ਪੁਲਿਸ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਤੇਜ਼
ਜਿਸ ਦੇ ਮੱਦੇ ਨਜ਼ਰ ਸ਼ਨਿੱਚਰਵਾਰ ਦੀ ਰਾਤ ਨੂੰ ਬੀ.ਐੱਸ.ਐੱਫ.ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ 200 ਬਟਾਲੀਅਨ ਦੀ ਬੀਓਪੀ ਕਸੋਵਾਲ ਦੇ ਨੇੜਿਓ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕੀਤਾ ਡਰੋਨ ਵੇਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਡਰੋਨ ਦੀ ਐਕਟੀਵਿਟੀ ਨੂੰ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਲਗਾਏ ਗਏ ਡਰੋਨ ਸੈਂਸ ਏਆਈ (ਐਂਟੀ ਡ੍ਰੋਨ ਡਿਵਾਈਸ ਸਿਸਟਮ) ਵੱਲੋਂ ਵੀ ਦਰਜ ਕੀਤੀ ਗਈ।
Publish Date: Sun, 29 Nov 2026 10:51 AM (IST)
Updated Date: Sun, 29 Nov 2026 10:57 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ। ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪੈ ਰਹੀਆਂ ਧੁੰਦਾਂ ਦੀ ਆੜ ਹੇਠ ਪਾਕਿਸਤਾਨ ਵਾਲੇ ਪਾਸੇ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਭਾਰਤੀ ਖੇਤਰ ਵਿੱਚ ਡਰੋਨ ਭੇਜਣ ਦੀਆਂ ਗਤੀਵਿਧੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਮੱਦੇ ਨਜ਼ਰ ਬੀ.ਐੱਸ.ਐੱਫ. ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਸਰਹੱਦ ’ਤੇ ਡਰੋਨ ਐਕਟੀਵਿਟੀ ਵਿੱਚ ਵਾਧਾ ਹੋ ਰਿਹਾ ਹੈ।
ਜਿਸ ਦੇ ਮੱਦੇ ਨਜ਼ਰ ਸ਼ਨਿੱਚਰਵਾਰ ਦੀ ਰਾਤ ਨੂੰ ਬੀ.ਐੱਸ.ਐੱਫ.ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ 200 ਬਟਾਲੀਅਨ ਦੀ ਬੀਓਪੀ ਕਸੋਵਾਲ ਦੇ ਨੇੜਿਓ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕੀਤਾ ਡਰੋਨ ਵੇਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਡਰੋਨ ਦੀ ਐਕਟੀਵਿਟੀ ਨੂੰ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਲਗਾਏ ਗਏ ਡਰੋਨ ਸੈਂਸ ਏਆਈ (ਐਂਟੀ ਡ੍ਰੋਨ ਡਿਵਾਈਸ ਸਿਸਟਮ) ਵੱਲੋਂ ਵੀ ਦਰਜ ਕੀਤੀ ਗਈ।
ਜਾਣਕਾਰੀ ਅਨੁਸਾਰ ਡਰੋਨ ਸੈਂਸ ਏ.ਆਈ. ਸਿਸਟਮ ਨੇ ਸ਼ਨਿਚਰਵਾਰ ਦੀ ਰਾਤ ਕਰੀਬ 8:20 ਵਜੇ ਦੇ ਕਰੀਬ ਪਿੰਡ ਸ਼ਾਮਪੁਰਾ, ਥਾਣਾ ਡੇਰਾ ਬਾਬਾ ਨਾਨਕ, ਬੀਓਪੀ ਕਸੋਵਾਲ ਦੇ ਪਿੱਛੇ ਡਰੋਨ ਦੀ ਗਤੀਵਿਧੀ ਨੂੰ ਟਰੇਸ ਕੀਤਾ। ਸੂਤਰਾਂ ਅਨੁਸਾਰ ਇਹ ਡਰੋਨ ਮੈਟ੍ਰਿਕਸ 400 ਕਿਸਮ ਦਾ ਦੱਸਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਬੀ.ਐੱਸ.ਐੱਫ. ਦੀ 200 ਬਟਾਲੀਅਨ ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਵਿੱਚ ਸਾਂਝਾ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਅਜੇ ਜਾਰੀ ਹੈ। ਇੱਥੇ ਦੱਸਣ ਯੋਗ ਹੈ ਕਿ ਸ਼ੁਕਰਵਾਰ ਦੀ ਰਾਤ ਨੂੰ ਬੀ.ਐੱਸ.ਐੱਫ. ਦੀ 27 ਬਟਾਲੀਅਨ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸਾਂਝੇ ਤੌਰ ’ਤੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਅਰਲੀਭੰਨ ਵਿੱਚੋਂ ਇੱਕ ਡਰੋਨ ਬਰਾਮਦ ਕਰਨ ਤੋਂ ਬੀ.ਐੱਸ.ਐੱਫ. ਦੀ 135 ਬਟਾਲੀਅਨ ਦੇ ਏਰੀਏ ਵਿੱਚੋਂ ਪੁਲਿਸ ਥਾਣਾ ਸਦਰ ਗੁਰਦਾਸਪੁਰ ਵਲੋਂ ਚਾਰ ਗਰਨੇਡ, ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਸੀ।