ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ ਜਾਣਕਾਰੀ ਦਿੰਦੇ ਪੈਨਸ਼ਨਰਜ਼ ਤੇ ਸਮਾਜ ਭਲਾਈ ਸੰਸਥਾ ਦੇ ਅਹੁਦੇਦਾਰ।
Publish Date: Wed, 30 Sep 2026 04:44 PM (IST)
Updated Date: Wed, 30 Sep 2026 04:45 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਸ੍ਰੀ ਹਰਗੋਬਿੰਦਪੁਰ ਸਾਹਿਬ : ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲਾਕ ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਦਸ਼ਮੇਸ਼ ਸੀਨੀਅਰ ਸਕੈਂਡਰੀ ਸਕੂਲ ਘੁਮਾਣ ਵਿਖੇ ਨਵੰਬਰ, 2026 ਦੇ ਤੀਸਰੇ ਹਫਤੇ ’ਚ ਕਰਵਾਏ ਜਾਣਗੇ। ਪੈਨਸ਼ਨਰ ਅਤੇ ਸਮਾਜ ਭਲਾਈ ਸੰਸਥਾ ਸ੍ਰੀ ਹਰਗੋਬਿੰਦਪੁਰ ਦੇ ਅਹੁਦੇਦਾਰਾਂ ਦੀ ਅੱਜ ਇਕ ਮੀਟਿੰਗ ਵਿਚ ਇਹ ਫੈਸਲਾ ਵਿਚਾਰ-ਵਟਾਂਦਰਾ ਕਰਨ ਉਪਰੰਤ ਲਿਆ ਗਿਆ। ਇਸ ਮੀਟਿੰਗ ’ਚ ਕੁਝ ਐਨਆਰਆਈ ਵੀਰ ਵੀ ਆਨਲਾਈਨ ਜੁੜੇ ਜਿਨਾਂ ’ਚ ਹਰਪਾਲ ਸਿੰਘ ਯੂਐਸਏ ਸਲਵਿੰਦਰ ਸਿੰਘ ਕਨੇਡਾ ਅਤੇ ਨਿਰਮਲ ਸਿੰਘ ਮਾੜੀ ਟਾਂਡਾ ਦਾ ਨਾਮ ਜ਼ਿਕਰਯੋਗ ਹੈ। ਇਹਨਾਂ ਵੀਰਾਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਪ੍ਰਾਇਮਰੀ ਪੱਧਰ, ਮਿਡਲ ਪੱਧਰ ’ਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਦਾ ਵੱਖੋ-ਵੱਖ ਵਰਗਾਂ ’ਚ ਮੁਕਾਬਲਾ ਹੋਵੇਗਾ ।ਲਿਖਤੀ ਮੁਕਾਬਲੇ ’ਚ ਸ੍ਰੀ ਗੁਰੂ ਗੋਬਿੰਦ ਸਿੰਘ, ਚਾਰ ਸਾਹਿਬਜ਼ਾਦੇ ਅਤੇ ਭਗਤ ਰਵਿਦਾਸ ਅਤੇ ਜਪੁਜੀ ਸਾਹਿਬ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ। ਹਰੇਕ ਪੱਧਰ ’ਤੇ ਫਸਟ, ਸੈਕਿੰਡ ਅਤੇ ਥਰਡ ਪੋਜੀਸ਼ਨ ’ਤੇ ਆਉਣ ਵਾਲੇ ਵਿਦਿਆਰਥੀ ਨੂੰ ਕ੍ਰਮਵਾਰ 1100, 1000 ਤੇ 900 ਰੁਪਏ ਦੇ ਨਗਦ ਇਨਾਮ ਅਤੇ ਮੋਮੈਂਟੋ ਨਾਲ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਏਗਾ। ਇਹ ਜਾਣਕਾਰੀ ਸਾਂਝੇ ਤੌਰ ਤੇ ਸੰਸਥਾ ਦੇ ਪ੍ਰਧਾਨ ਸਵਿੰਦਰ ਸਿੰਘ, ਸੱਕਤਰ ਜਨਰਲ ਗੁਰਨਾਮ ਸਿੰਘ ਮੰਡ ਅਤੇ ਮੁੱਖ ਸਲਾਹਕਾਰ ਦਿਲਬਾਗ ਸਿੰਘ ਬਸਰਾਵਾ ਨੇ ਦਿੱਤੀ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਪੰਡੋਰੀ, ਹਰਬੰਸ ਸਿੰਘ ਮੰਡਿਆਲਾ, ਮਨੋਹਰ ਲਾਲ ਸ਼ਰਮਾ ,ਜਗੀਰ ਸਿੰਘ ਅਤੇਪੁਰ ਅਤੇ ਜਸਵਿੰਦਰ ਸਿੰਘ ਪੱਡਾ ਆਦਿ ਹਾਜ਼ਰ ਸਨ।