- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀ 'ਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਕੀਤੀ ਅਰਦਾਸ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਸਰਹੱਦੀ ਪਿੰਡ ਸ਼ਾਹਪੁਰ ਗੁਰਾਇਆ ਦੀ ਅਨਾਜ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਲੋਪਾ ਟਰੇਡਿੰਗ ਵੱਲੋਂ ਕਿਸਾਨਾਂ ਤੇ ਮੰਡੀਆਂ ’ਚ ਕੰਮ ਕਰਨ ਵਾਲਿਆਂ ਦੇ ਸਰਬੱਤ ਦੇ ਭਲੇ ਲਈ ਗ੍ਰੰਥੀ ਸਿੰਘ ਭਾਈ ਨਿਰਮਲ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਆੜ੍ਹਤੀ ਹਰਪਾਲ ਸਿੰਘ ਅਤੇ ਆੜ੍ਹਤੀ ਹਰਵੰਤ ਸਿੰਘ ਲੋਪਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਜਿੱਥੇ ਪਿਛਲੇ ਸਮੇਂ ਬਾਰਡਰ ਏਰੀਏ ਦੇ ਪਿੰਡਾਂ ’ਚ ਹੜ੍ਹਾਂ ਦੇ ਪਾਣੀ ਨਾਲ ਝੋਨੇ ਦੀਆਂ ਫਸਲਾਂ ਵੱਡੇ ਪੱਧਰ ਤੇ ਨੁਕਸਾਨੀਆਂ ਜਾਣ ਕਾਰਨ ਆਰਤੀਆਂ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ ਉੱਥੇ ਇਸ ਵਾਰ ਮੌਸਮ ਸਾਫ ਹੋਣ ਕਾਰਨ ਝੋਨੇ ਦੀ ਫ਼ਸਲ ਪੱਕਣ ਉਪਰੰਤ ਮੰਡੀਆਂ ’ਚ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲੋਪਾ ਟਰੇਡਿੰਗ ਵੱਲੋਂ ਅਨਾਜ ਮੰਡੀ ਕਲਾਨੌਰ ਤੇ ਅਨਾਜ ਮੰਡੀ ਸ਼ਾਹਪੁਰ ਗੁਰਾਇਆ ਵਿਖੇ ਝੋਨਾ ਆਉਣਾ ਉਪਰੰਤ ਗ੍ਰੰਥੀ ਸਿੰਘ ਭਾਈ ਨਿਰਮਲ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਪਹਿਲੀ ਢੇਰੀ ਤੇ ਆਉਣ ਵਾਲੇ ਕਿਸਾਨ ਦਾ ਸਨਮਾਨ ਵੀ ਕੀਤਾ ਗਿਆ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ’ਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਝੋਨੇ ਦੀ ਖਰੀਦ ਤੁਰੰਤ ਹੋ ਸਕੇ।