ਆਰਆਰ ਬਾਵਾ ਕਾਲਜ ਵਿਖੇ 'ਸੰਵਿਧਾਨ ਦਿਵਸ' ਮੌਕੇ ਵਿਦਿਆਰਥਣਾਂ ਨੂੰ ਚੁਕਾਈ ਸਹੁੰ ਆਰਆਰ ਬਾਵਾ ਕਾਲਜ ਵਿਖੇ 'ਸੰਵਿਧਾਨ ਦਿਵਸ' ਮੌਕੇ ਵਿਦਿਆਰਥਣਾਂ ਨੂੰ ਚੁਕਾਈ ਸਹੁੰ
Publish Date: Fri, 27 Nov 2026 04:10 PM (IST)
Updated Date: Sat, 28 Nov 2026 04:04 AM (IST)
ਫੋਟੋ: 27ਬੀਟੀਐਲ14 ਡਾ. ਲੱਕੀ ਸ਼ਰਮਾ ਵਿਦਿਆਰਥਣਾਂ ਨੂੰ ਵੋਟਰ ਰਜਿਸਟ੍ਰੇਸ਼ਨ ਜਾਗਰੂਕਤਾ ਸੰਬੰਧੀ ਸਹੁੰ ਚੁਕਾਉਂਦੇ ਹੋਏ, ਨਾਲ ਹਨ ਕਾਰਜਕਾਰੀ ਪ੍ਰਿੰਸੀਪਲ ਤੇ ਪ੍ਰਾਧਿਆਪਕਾਵਾਂ। ਫੋਟੋ: 27ਬੀਟੀਐਲ15 ਸਹੁੰ ਚੁੱਕਦੀਆਂ ਵਿਦਿਆਰਥਣਾਂ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਆਰਆਰ ਬਾਵਾ ਡੀਏਵੀ ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਡਾ. ਮੀਨਾਕਸ਼ੀ ਦੁੱਗਲ ਕਾਰਜਕਾਰੀ ਪ੍ਰਿੰਸੀਪਲ, ਡਾ. ਲੱਕੀ ਸ਼ਰਮਾ ਪ੍ਰੋਗਰਾਮ ਕੋਆਰਡੀਨੇਟਰ ਅਤੇ ਡੀਨ ਵਿਦਿਆਰਥੀ ਭਲਾਈ ਦੀ ਯੋਗ ਅਗਵਾਈ ਅਤੇ ਰੂਪਾਲੀ ਅਗਰਵਾਲ (ਪ੍ਰੋਗਰਾਮ ਕਨਵੀਨਰ) ਦੀ ਨਿਗਰਾਨੀ ਹੇਠ, ਸੰਸਥਾ ਦੇ ਈਐੱਲਸੀ, ਸਵੀਪ, ਐੱਨਸੀਸੀ ਅਤੇ ਐੱਨਐੱਸਐੱਸ ਯੂਨਿਟਾਂ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ, ਡਾ. ਲੱਕੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੋਟਰ ਰਜਿਸਟ੍ਰੇਸ਼ਨ ਜਾਗਰੂਕਤਾ ਸੰਬੰਧੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਉਤਸ਼ਾਹਿਤ ਕੀਤਾ। ਜਦਕਿ ਰੂਪਾਲੀ ਅਗਰਵਾਲ ਨੇ ਸੰਵਿਧਾਨ ਦੀ ਪ੍ਰਸਤਾਵਨਾ, ਮੌਲਿਕ ਅਧਿਕਾਰਾਂ, ਮੌਲਿਕ ਕਰਤੱਵਾਂ ਅਤੇ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਐੱਨਐੱਸਐੱਸ ਵਲੰਟੀਅਰਾਂ ਅਤੇ ਐੱਨਸੀਸੀ ਕੈਡਿਟਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਸੰਬੋਧਨ ਕਰਦਿਆਂ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਭਾਵਨਾ ਨੂੰ ਸਮਝਣ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਸ ਦੀਆਂ ਕਦਰਾਂ-ਕੀਮਤਾਂ ਦਾ ਅਭਿਆਸ ਕਰਨ ਲਈ ਅੱਗੇ ਉਤਸ਼ਾਹਿਤ ਕੀਤਾ। ਇਸ ਮੌਕੇ ਹਰਪ੍ਰੀਤ ਅਨੇਜਾ, ਡਾ. ਪੂਨਮ ਰਾਣੀ, ਗੁਰਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਰਾਜਵੰਤ ਕੌਰ, ਦਾਮਿਨੀ ਅਤੇ ਚਾਹਤ ਵੀ ਮੌਜੂਦ ਸਨ।