- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਆਰ ਬਾਵਾ ਕਾਲਜ ਵਿਖੇ ਪੋਸ਼ਣ ਹਫ਼ਤਾ ਮਨਾਇਆ ਗਿਆ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਆਰਆਰ ਬਾਵਾ ਡੀਏਵੀ ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ, ਹਰਪ੍ਰੀਤ ਅਨੇਜਾ (ਮੁਖੀ, ਹੋਮ ਸਾਇੰਸ ਵਿਭਾਗ) ਅਤੇ ਸੁਨੈਨਾ ਗੁਪਤਾ (ਇੰਚਾਰਜ, ਹੋਮ ਸਾਇੰਸ ਵਿਭਾਗ), ਐੱਨਐੱਸਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਪੋਸ਼ਣ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਸਿਹਤਮੰਦ ਪੋਸ਼ਣ, ਸਫ਼ਾਈ, ਜੀਵਨਸ਼ੈਲੀ ਨਾਲ ਸਬੰਧਤ ਬਿਮਾਰੀਆਂ ਅਤੇ ਸੰਤੁਲਿਤ ਆਹਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਾਣਕਾਰੀ ਭਰਪੂਰ ਅਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਪਹਿਲੇ ਦਿਨ ਵਿਦਿਆਰਥਣਾਂ ਨੇ ਨਿੱਕੇ ਘੁੰਮਣ ਗੁਰਦੁਆਰਾ ਵਿਖੇ ਕਮਿਊਨਿਟੀ ਕਿਚਨ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਸਮੁਦਾਇਕ ਰਸੋਈ ਵਿੱਚ ਸਫ਼ਾਈ, ਸਵੱਛਤਾ ਅਤੇ ਭੋਜਨ ਸੰਬੰਧੀ ਸਹੀ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਦੂਜੇ ਦਿਨ ਕਾਲਜ ਵਿਖੇ ਪੋਸ਼ਣ ਰੰਗੋਲੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਪੋਸ਼ਣ ਹਫ਼ਤੇ ਦੇ ਤੀਜੇ ਦਿਨ ਕਾਲਜ ਕੈਂਪਸ ਵਿੱਚ ਪੋਸ਼ਣ ਜਾਗੋ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਲੋਕ ਗੀਤਾਂ, ਨਾਅਰਿਆਂ ਅਤੇ ਜਾਗੋ ਰਾਹੀਂ ਸਿਹਤਮੰਦ ਭੋਜਨ ਅਤੇ ਪੋਸ਼ਣ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਇਆ ਗਿਆ।
ਚੌਥੇ ਦਿਨ ਪੋਸ਼ਣ ਵਿਸ਼ੇ ’ਤੇ ਮਾਡਲ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੇ ਪੋਸ਼ਣ ਨਾਲ ਸੰਬੰਧਿਤ ਵੱਖ—ਵੱਖ ਵਿਸ਼ਿਆਂ ’ਤੇ ਆਪਣੀ ਰਚਨਾਤਮਕਤਾ ਅਤੇ ਗਿਆਨ ਦਾ ਪ੍ਰਦਰਸ਼ਨ ਕੀਤਾ। ਪੰਜਵੇਂ ਦਿਨ ਹੋਮ ਸਾਇੰਸ ਅਤੇ ਬੀ।ਐੱਸ।ਸੀ। ਕਲੀਨੀਕਲ ਨਿਊਟਰੀਸ਼ਨ ਐਂਡ ਡਾਇਟੈਟਿਕਸ ਦੀਆਂ ਵਿਦਿਆਰਥਣਾਂ ਨੇ ਵੰਡਰ ਹੋਟਲ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੂੰ ਸੈਨਿਟੇਸ਼ਨ, ਸਫ਼ਾਈ, ਰਸੋਈ ਪ੍ਰਬੰਧਨ, ਭੋਜਨ ਸੇਵਾ ਅਤੇ ਹਾਸਪਿਟੈਲਿਟੀ ਨਾਲ ਸੰਬੰਧਿਤ ਵਿਹਾਰਕ ਜਾਣਕਾਰੀ ਪ੍ਰਾਪਤ ਹੋਈ। ਪੋਸ਼ਣ ਹਫ਼ਤੇ ਦੀ ਸਮਾਪਤੀ ਜਾਗਰੂਕਤਾ ਸੈਮੀਨਾਰ ਨਾਲ ਹੋਈ। ਇਸ ਮੌਕੇ ਡਾ.ਅਰਸ਼ਦੀਪ ਕੌਰ ਗਾਇਨੀਕੋਲੋਜਿਸਟ ਚੈਰੀਟੇਬਲ ਹਸਪਤਾਲ ਬਟਾਲਾ ਨੇ ਵਿਦਿਆਰਥਣਾਂ ਨੂੰ ਸਿਹਤਮੰਦ ਜੀਵਨਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਪੀਸੀਓਐੱਸ ਦੇ ਲੱਛਣਾਂ, ਜੋਖ਼ਮ ਕਾਰਕਾਂ, ਇਲਾਜ, ਸਿਹਤਮੰਦ ਜੀਵਨਸ਼ੈਲੀ ਅਤੇ ਸਮੇਂ ਸਿਰ ਪ੍ਰਬੰਧਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।