ਨੰਬਰਦਾਰਾਂ ਵੱਲੋਂ ਵੱਡੇ ਤਹਿਸੀਲਦਾਰ ਦੀ ਤਾਇਨਾਤੀ ਦੀ ਮੰਗ ਨੰਬਰਦਾਰ ਯੂਨੀਅਨ ਨੇ ਵੱਡੇ ਤਹਿਸੀਲਦਾਰ ਦੀ ਤੈਨਾਤੀ ਦੀ ਕੀਤੀ ਮੰਗ
Publish Date: Sat, 26 Sep 2026 05:18 PM (IST)
Updated Date: Sun, 27 Sep 2026 04:03 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸ਼ਨਿੱਚਰਵਾਰ ਨੂੰ ਤਹਿਸੀਲ ਕੰਪਲੈਕਸ ਕਲਾਨੌਰ ਵਿਖੇ ਤਹਿਸੀਲ ਕਲਾਨੌਰ ਨਾਲ ਸੰਬੰਧਿਤ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਗੁਰਾਇਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਤਹਿਸੀਲ ਅਧੀਨ ਆਉਂਦੇ ਸਮੂਹ ਪਿੰਡਾਂ ਦੇ ਨੰਬਰਦਾਰਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਹਰਭਜਨ ਸਿੰਘ ਪਕੀਵਾਂ, ਤਹਿਸੀਲ ਕਲਾਨੌਰ ਨੰਬਰਦਾਰ ਯੂਨੀਅਨ ਸਮੇਤ ਵੱਖ-ਵੱਖ ਪਿੰਡਾਂ ਦੇ ਨੰਬਰਦਾਰ ਹਾਜ਼ਰ ਹੋਏ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਨੂੰ ਮਾਲ ਵਿਭਾਗ ਤੇ ਹੋਰ ਸਹੂਲਤਾਂ ਮੁਹੱਈਆ ਕਰਵਾ ਰਹੀ ਤਹਿਸੀਲ ਕਲਾਨੌਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਹਿਸੀਲਦਾਰ ਦੀ ਹਾਜ਼ਰੀ ਨਾ ਹੋਣ ਕਾਰਨ ਲੋਕਾਂ ਦੇ ਕੰਮ ਕਾਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਤਹਿਸੀਲ ਵਿੱਚ ਨਾਇਬ ਤਹਿਸੀਲਦਾਰ ਹੋਣ ਦੇ ਬਾਵਜੂਦ ਵੀ ਮਾਲ ਵਿਭਾਗ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਤਹਿਸੀਲ ਕਲਾਨੌਰ ਵਿੱਚ ਵੱਡੇ ਤਹਿਸੀਲਦਾਰ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਜਾਂ ਨਾਇਬ ਤਹਿਸੀਲਦਾਰ ਨੂੰ ਵੱਡੇ ਤਹਿਸੀਲਦਾਰ ਦੀਆਂ ਪਾਵਰਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਧਰਮਿੰਦਰਜੀਤ ਸਿੰਘ ਕੰਗ, ਗੁਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਅਸ਼ਵਨੀ ਮਾਹਲਾ ਜਨਰਲ ਸਕੱਤਰ, ਅਜੀਤ ਸਿੰਘ, ਗੁਰਮਹਿੰਦਰ ਸਿੰਘ, ਅਜੀਤ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਗੋਸਲ, ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਲਖਵਿੰਦਰ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਗੁਰਾਇਆ, ਲੱਖਾ ਸਿੰਘ ਮੀਰਕਚਾਣਾ ਤੋਂ ਇਲਾਵਾ ਅਨੇਕਾਂ ਨੰਬਰਦਾਰ ਮੌਜੂਦ ਸਨ। ਵੱਡੇ ਤਹਿਸੀਲਦਾਰ ਦੀ ਮੰਗ ਕਰਦੇ ਹੋਏ ਪ੍ਰਧਾਨ ਹਰਭਜਨ ਸਿੰਘ ਪਕੀਵਾਂ ਨੇ ਦੱਸਿਆ ਕਿ ਬਾਰਡਰ ਏਰੀਆ ਨਾਲ ਸੰਬੰਧਿਤ ਤਹਿਸੀਲ ਕਲਾਨੌਰ ਅਧੀਨ ਆਉਂਦੇ ਪਿੰਡਾਂ ਦੇ ਨੰਬਰਦਾਰਾਂ ਵੱਲੋਂ ਸਰਬ ਸੰਮਤੀ ਨਾਲ ਮੁੜ ਉਨ੍ਹਾਂ ਨੂੰ ਨੰਬਰਦਾਰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ। ਪ੍ਰਧਾਨ ਹਰਭਜਨ ਸਿੰਘ ਪਕੀਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਬਲਵਿੰਦਰ ਸਿੰਘ, ਜਸਬੀਰ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਸਤੀਸ਼ ਕੁਮਾਰ, ਮਾਲਕ ਮਸੀਹ ਆਦਿ ਹਾਜ਼ਰ ਸਨ।