ਨਿਹੰਗ ਸਿੰਘ ਜਥੇਬੰਦੀਆਂ ਨੇ ਕਰਵਾਏ ਨੇਜੇਬਾਜ਼ੀ ਦੇ ਮੁਕਾਬਲੇ
ਨਿਹੰਗ ਸਿੰਘ ਜਥੇਬੰਦੀਆਂ ਨੇ ਕਰਵਾਏ ਨੇਜੇਬਾਜ਼ੀ ਦੇ ਮੁਕਾਬਲੇ
Publish Date: Fri, 20 Nov 2026 04:15 PM (IST)
Updated Date: Fri, 20 Nov 2026 04:19 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸ਼੍ਰੀ ਅਚਲੇਸ਼ਵਰ ਧਾਮ ਵਿਚ ਨੌਮੀ ਤੇ ਦਸ਼ਮੀ ਮੇਲੇ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨੇਜੇਬਾਜੀ ਦੇ ਮੁਕਾਬਲੇ ਅਤੇ ਘੋੜਿਆਂ ਤੇ ਕਰਤੱਬ ਦਿਖਾਏ ਗਏ। ਇਸ ਮੌਕੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੀ ਸ਼੍ਰੋਮਣੀ ਪੰਥ ਮਿਸਲ ਸ਼ਹੀਦ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਮੁੱਖੀ ਸਿੰਘ ਸਾਹਿਬ ਬਾਬਾ ਜੋਗਾ ਸਿੰਘ, ਗੁਰੂ ਨਾਨਕ ਦਲ ਮੜਿਆਂਵਾਲ ਦੇ ਸਿੰਘ ਸਾਹਿਬ ਬਾਬਾ ਜਗਜੀਤ ਸਿੰਘ, ਬਾਬਾ ਜਗੀਰ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਗਿਆਨੀ ਮਹਿਤਾਬ ਸਿੰਘ ਭੰਬੋਈ ਵਾਲੇ, ਬਾਬਾ ਅਮਰ ਸਿੰਘ, ਬਾਬਾ ਬਲਦੇਵ ਸਿੰਘ ਨੇ ਸਾਂਝੇ ਤੌਰ ’ਤੇ ਨੇਜੇਬਾਜ਼ੀ ਮੁਕਾਬਲੇ ਕਰਵਾਏ, ਜਿਸ ਵਿਚ ਨਿਹੰਗ ਸਿੰਘਾਂ ਨੇ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਆਪਣੇ ਕਰਤਬ ਦਿਖਾਉਂਦੇ ਹੋਏ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਉਕਤ ਜਥੇਬੰਦੀਆਂ ਵੱਲੋਂ ਘੋੜ ਦੌੜ ਕਰਵਾਈ ਗਈ, ਜਿਸ ਵਿਚ ਨਿਹੰਗ ਸਿੰਘਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਸੁੱਖਾ ਸਿੰਘ, ਬਾਬਾ ਜਗਰੂਪ ਸਿੰਘ, ਬਾਬਾ ਮੇਹਰ ਸਿੰਘ, ਬਾਬਾ ਨਾਹਰ ਸਿੰਘ, ਪਰਮਜੀਤ ਸਿੰਘ ਸੇਖਵਾਂ, ਗੁਰਮੁਖ ਸਿੰਘ, ਸੁੱਖਾ ਸਿੰਘ, ਬਲਵੰਤ ਸਿੰਘ, ਹਰੀ ਸਿੰਘ, ਬਾਬਾ ਬੰਟੀ ਸਿੰਘ, ਨਿੰਦਰ ਸਿੰਘ, ਬਾਬਾ ਨਿਸ਼ਾਨ ਸਿੰਘ, ਵੱਸਣ ਸਿੰਘ, ਗਿਆਨੀ ਗਗਨਦੀਪ ਸਿੰਘ, ਬਾਬਾ ਜਿੰਦਾ ਸਿੰਘ ਤਰਨਾ ਦਲ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।