ਗੁਰਦਾਸਪੁਰ 'ਚ NIA ਦਾ ਵੱਡਾ ਐਕਸ਼ਨ: ਅੰਮ੍ਰਿਤਪਾਲ ਸਿੰਘ ਦੇ ਘਰ ਛਾਪੇਮਾਰੀ, ਵਿਦੇਸ਼ ਤੋਂ ਪੈਸਾ ਟਰਾਂਸਫਰ ਨਾਲ ਜੁੜਿਆ ਹੈ ਮਾਮਲਾ
ਟੀਮ ਨੇ ਪਵਨਪ੍ਰੀਤ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ , ਜੋ ਕਿ ਨਿਸ਼ਾਨ ਸਿੰਘ ਵਾਸੀ ਪਿੰਡ ਢੰਡਾ ਨੱਟ, ਥਾਣਾ ਸਦਰ, ਪੁਲਿਸ ਜ਼ਿਲ੍ਹਾ ਬਟਾਲਾ ਦੀ ਪਤਨੀ ਹੈ, ਉਸ ਤੋਂ ਉਸ ਰਕਮ ਬਾਰੇ ਪੁੱਛਗਿੱਛ ਕੀਤੀ ਜੋ ਉਸਨੂੰ 2025 ’ਚ ਕੈਨੇਡਾ ’ਚ ਰਹਿ ਰਹੇ ਆਪਣੇ ਭਰਾ ਪ੍ਰਭਜੋਤ ਸਿੰਘ ਤੋਂ ਪ੍ਰਾਪਤ ਹੋਈ ਸੀ। ਕਰੀਬ ਇਕ ਘੰਟੇ ਦੀ ਪੁੱਛਗਿੱਛ ਪਿੱਛੋਂ ਟੀਮ ਮੌਕੇ ਤੋਂ ਰਵਾਨਾ ਹੋ ਗਈ।
Publish Date: Sat, 17 Oct 2026 12:10 PM (IST)
Updated Date: Sat, 17 Oct 2026 02:21 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ। ਅੱਜ ਸ਼ਨੀਵਾਰ ਸਵੇਰੇ ਕਰੀਬ 09:00 ਵਜੇ, ਐੱਨ. ਆਈ. ਏ. ਦੀ ਇੱਕ ਟੀਮ ਨੇ ਵਾਸੀ ਪਿੰਡ ਬਜਾਦ, ਥਾਣਾ ਭੈਣੀ ਮੀਆਂ ਖਾਨ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਬਜਾੜ੍ਹ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਦੇ ਘਰ ਅਚਾਨਕ ਛਾਪੇਮਾਰੀ ਕੀਤੀ ਹੈ।