ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ’ਚ ਪਰਤੀ ਨਵੀਂ ਜਾਨ : ਰਵੀਨੰਦਨ ਬਾਜਵਾ
ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਵਿੱਚ ਪਰਤੀ ਨਵੀਂ ਜਾਨ : ਰਵੀਨੰਦਨ ਬਾਜਵਾ
Publish Date: Sun, 04 Oct 2026 04:11 PM (IST)
Updated Date: Sun, 04 Oct 2026 04:13 PM (IST)
ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ, ਕਿਲਾ ਲਾਲ ਸਿੰਘ : ਪੰਜਾਬ ਕਾਂਗਰਸ ਦੀ ਕਮਾਨ ਸੀਨੀਅਰ ਆਗੂ ਅਤੇ ਸਾਬਕਾ ਓਲੰਪੀਅਨ ਪ੍ਰਗਟ ਸਿੰਘ ਦੇ ਹੱਥਾਂ ’ਚ ਆਉਣ ਨਾਲ ਪਾਰਟੀ ਅੰਦਰ ਇੱਕ ਨਵੀਂ ਊਰਜਾ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਨਾਲ ਕਾਂਗਰਸ ਵਿਚ ਇਕ ਨਵੀਂ ਜਾਨ ਪਰਤ ਆਈ ਹੈ। ਇਹ ਗੱਲ ਹਲਕਾ ਚੂੜੀਆਂ ਤੋਂ ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਹੋਣਹਾਰ ਸਪੁੱਤਰ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਉਹ ਆਪਣੇ ਤਜ਼ਰਬੇ ਤੇ ਸੂਝ-ਬੂਝ ਨਾਲ ਪਾਰਟੀ ’ਚ ਨਵੀਂ ਰੂਹ ਫੂਕਣਗੇ ਅਤੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਦੀ ਰਹਿਨਮਾਈ ਹੇਠ ਪੰਜਾਬ ਕਾਂਗਰਸ ਲੋਕ ਮੁੱਦਿਆਂ ਨੂੰ ਪੂਰੀ ਜੋਸ਼ ਨਾਲ ਚੁੱਕੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਹਾਸਲ ਕਰਕੇ ਸੂਬੇ ’ਚ ਆਪਣੀ ਸਰਕਾਰ ਬਣਾਵੇਗੀ। ਸਥਾਨਕ ਆਗੂਆਂ ਦਾ ਕਹਿਣਾ ਹੈ ਕਿ ਪ੍ਰਗਟ ਸਿੰਘ ਇੱਕ ਅਜਿਹੇ ਆਗੂ ਹਨ ਜੋ ਜ਼ਮੀਨੀ ਹਕੀਕਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਆਉਣ ਵਾਲੀਆਂ ਚੋਣਾਂ ਅਤੇ ਸਿਆਸੀ ਚੁਣੌਤੀਆਂ ਦਾ ਇੱਕਜੁੱਟ ਹੋ ਕੇ ਸਾਹਮਣਾ ਕਰੇਗੀ। ਵਿਰੋਧੀ ਧਿਰਾਂ ਨੂੰ ਟੱਕਰ ਦੇਣ ਲਈ ਪਾਰਟੀ ਵਰਕਰ ਹੁਣ ਦੁੱਗਣੇ ਉਤਸ਼ਾਹ ਨਾਲ ਮੈਦਾਨ ’ਚ ਨਿੱਤਰਨ ਲਈ ਤਿਆਰ ਹਨ।