ਨੰਗਲੀ ਅਕੈਡਮਿਕ ਪਬਲਿਕ ਸਕੂਲ ਨੇ ਮਨਾਇਆ 15ਵਾਂ ਸਲਾਨਾ ਸਮਾਗਮ ਨੰਗਲੀ ਅਕੈਡਮਿਕ ਪਬਲਿਕ ਸਕੂਲ ਨੇ ਮਨਾਇਆ 15ਵਾਂ ਸਲਾਨਾ ਸਮਾਰੋਹ, ਬ੍ਰਿਗੇਡੀਅਰ ਪੁਨੀਤ ਜੈਸਵਾਲ ਰਹੇ ਮੁੱਖ ਮਹਿਮਾਨ
Publish Date: Tue, 17 Nov 2026 04:51 PM (IST)
Updated Date: Tue, 17 Nov 2026 04:51 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਗੁਰਦਾਸਪੁਰ: ਸ਼੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਨੇ ਆਪਣਾ 15ਵਾਂ ਸਲਾਨਾ ਸਮਾਰੋਹ ਵਿਰਾਸਤ: ਦ ਲੈਗੇਸੀ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਬ੍ਰਿਗੇਡੀਅਰ ਪੁਨੀਤ ਜੈਸਵਾਲ, ਚੇਅਰਮੈਨ ਡਾ. ਮੋਹਿਤ ਮਹਾਜਨ, ਡਾਇਰੈਕਟਰ ਡਾ. ਰਾਘਵ ਮਹਾਜਨ ਅਤੇ ਵਿਨਾਇਕ ਮਹਾਜਨ ਹਾਜ਼ਰ ਰਹੇ। ਪ੍ਰਿੰਸੀਪਲ ਸ਼ਿਖਾ ਮਦਾਨ ਨੇ ਮੁੱਖ ਮਹਿਮਾਨ ਦਾ ਪਾਈਪ ਬੈਂਡ, ਫੁੱਲਾਂ ਦੇ ਗੁਲਦਸਤੇ ਅਤੇ ਹਾਰਾਂ ਨਾਲ ਸ਼ਾਨਦਾਰ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ, ਜਿਸ ਤੋਂ ਬਾਅਦ ਉਤਸ਼ਾਹ ਭਰਪੂਰ ਅਤੇ ਮਨਮੋਹਕ ਪੇਸ਼ਕਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ। ਪਲੇ ਕਲਾਸ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ 900 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਗਣੇਸ਼ ਵੰਦਨਾ, ਵੈਸਟਰਨ ਡਾਂਸ, ਗੱਤਕਾ, ਭੰਗੜਾ, ਗਿੱਧਾ, ਕਿੰਗ ਲੀਅਰ ਦੀ ਕਹਾਣੀ ਤੇ ਅਧਾਰਿਤ ਅੰਗਰੇਜ਼ੀ ਨਾਟਕ, ਸ਼ਹੀਦ ਊਧਮ ਸਿੰਘ ਨਾਟਕ, ਪੰਜਾਬੀ ਡਾਂਸ, ਸ਼ਾਸਤਰੀ ਨ੍ਰਿਤ, ਸ਼ਿਵ ਤਾਂਡਵ, ਅਪਣਾ ਪੰਜਾਬ ਨਾਟਕ, ਮਿਲਖਾ ਸਿੰਘ ਨਾਟਕ ਅਤੇ ਹੋਰ ਕਈ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਸਮਾਰੋਹ ਵਿੱਚ ਵਿੱਦਿਅਕ ਸੈਸ਼ਨ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਬੋਰਡ ਦੇ ਨਤੀਜਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕ੍ਰਮਵਾਰ 5100, 3100 ਅਤੇ 2100 ਦੇ ਨਕਦ ਇਨਾਮ ਦਿੱਤੇ ਗਏ। ਮੁੱਖ ਮਹਿਮਾਨ ਬ੍ਰਿਗੇਡੀਅਰ ਪੁਨੀਤ ਜੈਸਵਾਲ ਨੂੰ ਚੇਅਰਮੈਨ ਡਾ. ਮੋਹਿਤ ਮਹਾਜਨ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲਾ ਭੇਟ ਕੀਤਾ ਗਿਆ। ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਪ੍ਰਸ਼ੰਸਾ ਪੁਰਸਕਾਰ ਅਤੇ ਵਿਸ਼ੇਸ਼ ਪ੍ਰਤਿਭਾ ਪੁਰਸਕਾਰ ਵੀ ਦਿੱਤੇ ਗਏ। ਬ੍ਰਿਗੇਡੀਅਰ ਪੁਨੀਤ ਜੈਸਵਾਲ ਨੇ ਆਪਣੇ ਕੀਮਤੀ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ, ਅਧਿਆਪਕਾਂ, ਪ੍ਰਬੰਧਕਾਂ ਅਤੇ ਪ੍ਰਿੰਸੀਪਲ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਵਿਸ਼ੇਸ਼ ਮਹਿਮਾਨ ਵਜੋਂ ਲੈਫਟੀਨੈਂਟ ਕਰਨਲ ਸੁਬੋਧ ਵਿਲਾਸ ਸਾਠੇ, ਅਫ਼ਸਰ ਕਮਾਂਡਿੰਗ, 163 ਫੀਲਡ ਵਰਕਸ਼ਾਪ, ਈਐੱਮਈ, ਟੀਆਰ ਸ਼ਰਮਾ, ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਹੋਰ ਪਤਵੰਤਿਆਂ ਡਾ. ਅਸ਼ੋਕ ਮਹਾਜਨ, ਡਾ. ਮੀਨਾ ਮਹਾਜਨ, ਡਾ. ਗੁਰਦੇਵ ਸਿੰਘ, ਡਾ. ਅਮਿਤ ਅਗਰਵਾਲ, ਡਾ. ਅਮਿਤ ਭਗਤ, ਡਾ. ਸ਼ਾਮ ਸਿੰਘ (ਸੰਯੁਕਤ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ), ਪ੍ਰੋ. ਰਾਜ ਕੁਮਾਰ, ਪ੍ਰਸ਼ਾਂਤ ਚੌਹਾਨ (ਬੀਐੱਸਐੱਫ) (ਡਿਪਟੀ ਕਮਾਂਡਰ), ਦੀਪਕ ਮਹਾਜਨ, ਨੀਲ ਕਮਲ (ਸੇਵਾ ਭਾਰਤੀ), ਸੁਭਾਸ਼ ਮਹਾਜਨ, ਨਿਖਿਲ ਮਹਾਜਨ ਅਤੇ ਸਾਰੇ ਮਾਪਿਆਂ ਦਾ ਸਵਾਗਤ ਕੀਤਾ। ਸਲਾਨਾ ਸਮਾਰੋਹ ਦੀ ਸਮਾਪਤੀ ਚੇਅਰਮੈਨ ਡਾ. ਮੋਹਿਤ ਮਹਾਜਨ ਵੱਲੋਂ ਦਿੱਤੇ ਧੰਨਵਾਦੀ ਭਾਸ਼ਣ ਨਾਲ ਹੋਈ।