ਮੁਗਲ ਸਮਰਾਟ ਅਕਬਰ ਦੇ ਤਖ਼ਤ ਦਾ ਸੁਰਖ ਰੰਗ ਪਿਆ ਕਾਲ਼ਾ, ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਪਾਰਕ ਸੱਪਾਂ ਦਾ ਬਣੇ ਰਹਿਣ ਬਸੇਰਾ
ਪਰੰਤੂ ਅਫ਼ਸੋਸ ਕਿ ਇਸ ਤਖ਼ਤ ਦੀ ਸਾਂਭ-ਸੰਭਾਲ ਪੁਰਾਤੱਤਵ ਵਿਭਾਗ ਕੋਲ ਹੋਣ ਕਾਰਨ ਵਿਭਾਗ ਦੀ ਅਣਦੇਖੀ ਕਾਰਨ ਇਸ ਵੇਲੇ ਇਸ ਅਕਬਰੀ ਤਖ਼ਤ ਦਾ ਸੁਰਖ ਲਾਲ ਰੰਗ ਕਾਲ਼ਾ ਪੈ ਚੁੱਕਾ ਹੈ। ਉਥੇ ਪਿਛਲੇ ਸਮੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਖ਼ਤ ਦੇ ਨਾਲ ਬਣਾਏ ਗਏ ਪਾਰਕ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇਹ ਪਾਰਕ ਇਸ ਵੇਲੇ ਸੱਪਾਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ। ਇਥੋਂ ਤੱਕ ਕਿ ਇਸ ਪਾਰਕ ਵਿੱਚ ਬਣਾਏ ਗਏ ਦੋ ਛੋਟੇ-ਛੋਟੇ ਕਮਰਿਆਂ ਦੀਆਂ ਛੱਤਾਂ ਉੱਡ ਚੁੱਕੀਆਂ ਹਨ।
Publish Date: Tue, 18 Aug 2026 09:02 AM (IST)
Updated Date: Tue, 18 Aug 2026 09:05 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਸਿਆਣਿਆਂ ਦੀ ਕਹਾਵਤ ਹੈ ‘ਜਿੰਨੇ ਵੇਖਿਆ ਨੀ ਲਾਹੌਰ ਉਹ ਵੇਖੇ ਕਲਾਨੌਰ’, ਕਿਉਂਕਿ ਇਤਿਹਾਸਿਕ ਕਸਬਾ ਕਲਾਨੌਰ ਇੱਕ ਅਜਿਹਾ ਇਤਿਹਾਸਕ ਕਸਬਾ ਹੈ ਜਿੱਥੇ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਅਕਬਰ ਦੀ ਤਾਜਪੋਸ਼ੀ ਹੋਈ ਸੀ ਅਤੇ ਅੱਜ ਵੀ ਇਸ ਇਤਿਹਾਸਕ ਕਸਬੇ ਵਿੱਚ ਮੁਗਲ ਸਮਰਾਟ ਅਕਬਰ ਦਾ ਤਾਜਪੋਸ਼ੀ ਤਖ਼ਤ ਮੌਜੂਦ ਹੈ।
ਪਰੰਤੂ ਅਫ਼ਸੋਸ ਕਿ ਇਸ ਤਖ਼ਤ ਦੀ ਸਾਂਭ-ਸੰਭਾਲ ਪੁਰਾਤੱਤਵ ਵਿਭਾਗ ਕੋਲ ਹੋਣ ਕਾਰਨ ਵਿਭਾਗ ਦੀ ਅਣਦੇਖੀ ਕਾਰਨ ਇਸ ਵੇਲੇ ਇਸ ਅਕਬਰੀ ਤਖ਼ਤ ਦਾ ਸੁਰਖ ਲਾਲ ਰੰਗ ਕਾਲ਼ਾ ਪੈ ਚੁੱਕਾ ਹੈ। ਉਥੇ ਪਿਛਲੇ ਸਮੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਖ਼ਤ ਦੇ ਨਾਲ ਬਣਾਏ ਗਏ ਪਾਰਕ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇਹ ਪਾਰਕ ਇਸ ਵੇਲੇ ਸੱਪਾਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ। ਇਥੋਂ ਤੱਕ ਕਿ ਇਸ ਪਾਰਕ ਵਿੱਚ ਬਣਾਏ ਗਏ ਦੋ ਛੋਟੇ-ਛੋਟੇ ਕਮਰਿਆਂ ਦੀਆਂ ਛੱਤਾਂ ਉੱਡ ਚੁੱਕੀਆਂ ਹਨ।
ਦੱਸ ਦਈਏ ਕਿ ਮਹਾਨ ਅਕਬਰ ਦੇ ਪਿਤਾ ਹਮਾਯੂੰ ਦੀ ਮੌਤ ਦਿੱਲੀ ਵਿਖੇ ਦੀਨ ਪਨਾਹ ਨਾਮੀ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਣ ਤੋਂ ਹੋਣ ਉਪਰੰਤ ਅਕਬਰ ਦੀ ਤਾਜਪੋਸ਼ੀ 14 ਫਰਵਰੀ, 1556 ਈ: ਨੂੰ ਕਲਾਨੌਰ ਵਿਖੇ ਹੋਈ। ਇਸ ਇਮਾਰਤ ਨੂੰ ਸੌਰ ਮੰਡਲ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਤਾਜਪੋਸ਼ੀ ਸਮੇਂ ਅਕਬਰ ਦੀ ਉਮਰ ਪਿਤਾ ਹਮਾਯੂੰ ਦੀ ਮੌਤ ਸਮੇਂ 13 ਸਾਲ 4 ਮਹੀਨੇ ਦੀ ਸੀ (ਅਕਬਰ ਦਾ ਜਨਮ 15 ਅਕਤੂਬ 1542 ਈ: ਨੂੰ ਅਮਰ ਕੋਟ ਪਾਕਿਸਤਾਨ ਵਿਖੇ ਹੋਇਆ ਸੀ) ਜਿਸ ਸਮੇਂ ਅਕਬਰ ਨੂੰ ਪਿਤਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਸਮੇਂ ਅਕਬਰ ਆਪਣੇ ਸਰਪ੍ਰਸਤ ਬੈਰਮ ਖਾਂ ਨਾਲ ਕਲਾਨੌਰ ਵਿਖੇ ਠਹਿਰਿਆ ਹੋਇਆ ਸੀ ਅਤੇ ਆਪਣੇ ਵਿਰੋਧੀ ਸਿਕੰਦਰ ਸੂਰ ਦੇ ਵਿਰੁੱਧ ਮੁਹਿੰਮ ਵਿੱਚ ਰੁੱਝਾ ਹੋਇਆ ਸੀ।
ਬੈਰਮ ਖਾਂ ਨੇ ਹਮਾਯੂੰ ਦੀ ਮੌਤ ਦੀ ਖ਼ਬਰ ਮਿਲਣ ਤੋਂ ਤੁਰੰਤ ਬਾਅਦ ਇਸ ਸਥਾਨ ਤੇ ਇੱਕ ਚਬੂਤਰਾ ਬਣਾਇਆ ਅਤੇ ਪੂਰੀਆਂ ਸ਼ਾਹੀ ਰਸਮਾਂ ਨਾਲ 14 ਫਰਵਰੀ,1556 ਈ: ਨੂੰ ਸ਼ੁੱਕਰਵਾਰ ਵਾਲੇ ਦਿਨ ਦੁਪਹਿਰ ਦੇ ਸਮੇਂ ਅਕਬਰ ਦੀ ਤਾਜਪੋਸ਼ੀ ਕਰ ਦਿੱਤੀ ਗਈ ਸੀ। ਮੁਗਲ ਰਾਜ ਦੌਰਾਨ ਅਕਬਰ ਦੀ ਤਾਜਪੋਸ਼ੀ ਤੋਂ ਬਾਅਦ ਇਸ ਸਥਾਨ ਦੇ ਇਰਦ ਗਿਰਦ ਇੱਕ ਸ਼ਾਨਦਾਰ ਬਾਗ ਲਗਵਾਇਆ ਗਿਆ ਅਤੇ ਕਈ ਸੁੰਦਰ ਇਮਾਰਤਾਂ ਉਸਾਰੀਆਂ ਗਈਆਂ।
ਇਨ੍ਹਾਂ ਇਮਾਰਤਾਂ ਵਿੱਚੋਂ ਪ੍ਰਸਿੱਧ ਹਨ: ਹਮਾਮ, ਲੁਕ-ਛੁਪ, (ਪ੍ਰਚਲਿਤ ਦੰਤ ਕਥਾਵਾਂ ਅਨੁਸਾਰ ਅਕਬਰ ਆਪਣੇ ਮਨ ਪਰਚਾਵੇ ਲਈ ਇਥੇ ਆਪਣੇ ਦਰਬਾਰੀਆਂ ਨਾਲ ਖੇਡਿਆ ਕਰਦਾ ਸੀ) ਜਮੀਲ ਬੇਗ ਦਾ ਮਕਬਰਾ, ਬੇਗਮ ਸੁਲਤਾਨਾ ਦਾ ਮਹਿਲ, ਪੀਰ ਬੁੱਢਣ ਸ਼ਾਹ ਦੀ ਮਸਜਿਦ ਅਤੇ ਮਕਬਰਾ ਆਦਿ ਜਮੀਲਾ ਬੇਗ ਦਾ ਮਕਬਰਾ ਅੱਜ ਵੀ ਖੰਡਰ ਦੇ ਰੂਪ ਵਿੱਚ ਮੌਜੂਦ ਹੈ।
ਇਸ ਤੋਂ ਇਲਾਵਾ ਉਸ ਸਮੇਂ ਕਲਾਨੌਰ ਨਗਰ ਤੋਂ ਇਸ ਸਥਾਨ ਤੱਕ ਆਉਂਦੀ ਸੜਕ ਤੇ ਸੁੰਦਰ ਅਨਾਰਕਲੀ ਬਾਜਾਰ ਦਾ ਨਿਰਮਾਣ ਕੀਤਾ ਗਿਆ। ਇਨਾਂ ਵਿੱਚੋਂ ਬਹੁਤ ਸਾਰੀਆਂ ਇਮਾਰਤਾਂ ਕਿਰਨ ਨਦੀ ਅਤੇ ਰਾਵੀ ਵਿੱਚ ਆਉਂਦੇ ਹਰ ਸਾਲ ਹੜ੍ਹਾਂ ਅਤੇ ਹਮਲਾਵਰਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਵੱਡੀਆਂ ਇਮਾਰਤਾਂ ਦਾ ਮਲਬਾ 1884ਈ: ਵਿੱਚ ਬਣ ਰਹੀ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ਲਈ ਵਰਤਿਆ ਗਿਆ।
ਇਤਿਹਾਸਕ ਸਥਾਨ ਵੱਲ ਸਰਕਾਰ ਦੇਵੇ ਧਿਆਨ
ਪਿਛਲੇ ਕਈ ਸਾਲਾਂ ਤੋਂ ਇਸ ਤਾਜ ਪੋਸ਼ੀ ਤਖਤ ਦਾ ਰੰਗ ਰੋਗਨ ਨਹੀਂ ਹੋਇਆ ਜਿਸ ਕਾਰਨ ਇਸ ਦਾ ਸੁਰਖ ਲਾਲ ਰੰਗ ਕਾਲ਼ਾ ਪੈ ਚੁੱਕਾ ਹੈ ਇਸ ਤੋਂ ਇਲਾਵਾ ਭਾਰਤ ਵਿੱਚ ਵੀ ਘਾਹ ਫੂਸ ਉੱਗਣ ਕਾਰਨ ਸੱਪਾਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਗ੍ਰਾਮ ਪੰਚਾਇਤ ਮੌਜੋਵਾਲ ਕਲਾਨੌਰ ਦੇ ਸਰਪੰਚ ਹਰਦੀਪ ਸਿੰਘ ਮਠਾਰੂ ਨੇ ਦੱਸਿਆ ਕਿ ਦੇਖਭਾਲ ਨਾ ਹੋਣ ਕਾਰਨ ਜਿੱਥੇ ਅਕਬਰ ਦੀ ਤਾਜਪੋਸ਼ੀ ਤਖ਼ਤ ਦਾ ਸੁਰਖ ਰੰਗ ਕਾਲਾ ਪੈ ਚੁੱਕਾ ਹੈ ਉੱਥੇ ਪਿਛਲੇ ਸਮੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਪਾਰਕ ਵਿੱਚ ਬਣਾਏ ਗਏ ਕਮਰਿਆਂ ਦੀਆਂ ਛੱਤਾਂ ਉੱਡ ਚੁੱਕੀਆਂ ਹਨ ਅਤੇ ਪਾਰਕ ਵਿੱਚ ਸਫਾਈ ਨਾ ਹੋਣ ਕਾਰਨ ਘਾਹ ਫੂਸ ਉੱਗਿਆ ਹੋਇਆ ਹੈ।
ਇਸ ਤੋਂ ਇਲਾਵਾ ਸ਼ਰਾਰਤੀ ਅਤੇ ਮਨਚਲੇ ਨੌਜਵਾਨਾਂ ਵੱਲੋਂ ਤਖਤ ਤੇ ਬਣੇ ਚਬੂਤਰੇ ਤੇ ਮੰਦੀ ਭਾਸ਼ਾ ਅੰਕਿਤ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਭਾਵੇਂ ਪੁਰਾਤੱਤਵ ਵਿਭਾਗ ਵੱਲੋਂ ਇਸ ਥਾਂ ਤੇ ਛੇੜਛਾੜ ਕਰਨ ਵਾਲੇ ਨੂੰ 5 ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਸੂਚਨਾ ਬੋਰਡ ਲਾਇਆ ਹੋਇਆ ਹੈ।