ਪ੍ਰਿਆਂਕ ਕਾਨੂੰਗੋ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਹਿਊਮਨ ਰਾਈਟਸ ਆਲ ਇੰਡੀਆ ਦੇ ਸ਼੍ਰੀ ਪ੍ਰਿਆਂਕ ਕਾਨਗੋ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ;
Publish Date: Tue, 17 Nov 2026 06:51 PM (IST)
Updated Date: Tue, 17 Nov 2026 06:51 PM (IST)
ਤਾਰਿਕ ਅਹਿਮਦ, ਪੰਜਾਬੀ ਜਾਗਰਣ ਕਾਦੀਆਂ: ਮੰਗਲਵਾਰ ਨੂੰ ਕਾਦੀਆਂ ਵਿਖੇ ਮਹਿਲਾ ਮੋਰਚਾ ਪੰਜਾਬ ਦੀ ਮੀਤ ਪ੍ਰਧਾਨ ਕੁਲਵਿੰਦਰ ਕੌਰ ਗੁਰਾਇਆ ਦੇ ਨਿਵਾਸ ਸਥਾਨ ’ਤੇ ਹਿਊਮਨ ਰਾਈਟਸ ਆਲ ਇੰਡੀਆ ਦੇ ਪ੍ਰਿਆਂਕ ਕਾਨਗੋ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਵੱਖ-ਵੱਖ ਸਮੱਸਿਆਵਾਂ ਅਤੇ ਸ਼ਿਕਾਇਤਾਂ ਲੈ ਕੇ ਪਹੁੰਚੇ ਹੋਏ ਸਨ। ਪ੍ਰਿਆਂਕ ਕਾਨੂੰਗੋ ਨੇ ਬੜੀ ਗੰਭੀਰਤਾ ਅਤੇ ਧਿਆਨ ਨਾਲ ਹਰੇਕ ਨਾਗਰਿਕ ਦੀ ਸ਼ਿਕਾਇਤ ਨੂੰ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਆਮ ਜਨਤਾ ਨੂੰ ਇਨਸਾਫ਼ ਦਿਵਾਉਣਾ ਉਨ੍ਹਾਂ ਦੀ ਪਹਿਲੀ ਤਰ਼ਹ ਹੈ। ਮੌਕੇ ਤੇ ਹੀ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਟੀਮ ਨੂੰ ਇਨ੍ਹਾਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਅਤੇ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਕੌਰ ਗੁਰਾਇਆ ਨੇ ਸ਼੍ਰੀ ਕਾਨਗੋ ਦਾ ਕਾਦੀਆਂ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਵਿਸ਼ੇਸ਼ ਸਮਾਗਮ ਦੌਰਾਨ ਵੱਖ-ਵੱਖ ਅਹੁਦੇਦਾਰ ਅਤੇ ਪਤਵੰਤੇ ਸੱਜਣ ਜਿਨ੍ਹਾਂ ਵਿੱਚ: ਮੈਂਬਰ: ਉਦੇ ਸੂਦ ਅਤੇ ਸੰਦੀਪ, ਸੂਬਾ ਆਗੂ: ਭਾਰਤੀ ਜੰਜੂਆ (ਪ੍ਰਧਾਨ, ਐੱਸਸੀ ਮੋਰਚਾ ਪੰਜਾਬ) ਅਤ ਕੁਲਵਿੰਦਰ ਕੌਰ ਗੁਰਾਇਆ (ਮੀਤ ਪ੍ਰਧਾਨ, ਪੰਜਾਬ ਮਹਿਲਾ ਮੋਰਚਾ) ਮੰਡਲ ਪ੍ਰਧਾਨ ਅਸ਼ਵਨੀ ਵਰਮਾ ਕਾਦੀਆਂ ਮੰਡਲ ਪ੍ਰਧਾਨ, ਅਰਜੁਨ ਚਿੱਬ ਕਾਹਨੂੰਵਾਨ ਮੰਡਲ ਪ੍ਰਧਾਨ ਅਤੇ ਗੁਰਮੀਤ ਕੌਰ ਸੋਹਲ ਸਮੇਤ ਅਸ਼ੋਕ ਸ਼ਰਮਾ ਤੇ ਸੁਮਨ ਬਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।