- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢਿੱਲੋ ਮੋਟਰਜ਼ ਵਡਾਲਾ ਬਾਂਗਰ ਦੇ ਮਾਲਕ ਤੇ ਸਾਬਕਾ ਸਰਪੰਚ ਮੇਜਰ ਸਿੰਘ ਢਿੱਲੋ ਮੁਸਤਫਾਪੁਰ ਅਤੇ ਜਸਬੀਰ ਸਿੰਘ ਢਿੱਲੋ ਐਗਰੀਕਲਚਰ ਇੰਪਲੀਮੈਂਟ ਅਤੇ ਦਲਬੀਰ ਸਿੰਘ ਦੁਬਈ ਦੀ ਮਾਂ ਜਗੀਰ ਕੌਰ ਪਤਨੀ ਲਖਵਿੰਦਰ ਸਿੰਘ ਢਿੱਲੋ (65) ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਢਿੱਲੋ ਮੋਟਰਜ਼ ਵਡਾਲਾ ਬਾਂਗਰ ਦੇ ਮਾਲਕ ਤੇ ਸਾਬਕਾ ਸਰਪੰਚ ਮੇਜਰ ਸਿੰਘ ਢਿੱਲੋ ਮੁਸਤਫਾਪੁਰ ਅਤੇ ਜਸਬੀਰ ਸਿੰਘ ਢਿੱਲੋ ਐਗਰੀਕਲਚਰ ਇੰਪਲੀਮੈਂਟ ਅਤੇ ਦਲਬੀਰ ਸਿੰਘ ਦੁਬਈ ਦੀ ਮਾਂ ਜਗੀਰ ਕੌਰ ਪਤਨੀ ਲਖਵਿੰਦਰ ਸਿੰਘ ਢਿੱਲੋ (65) ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ।
ਉਨ੍ਹਾਂ ਦੀ ਸੋਗਮਈ ਖ਼ਬਰ ਸੁਣਦਿਆਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਿੰਡ ਮੁਸਤਫਾਪੁਰ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਾਬਕਾ ਸਰਪੰਚ ਅਤੇ ਕਾਂਗਰਸ ਆਗੂ ਮੇਜਰ ਸਿੰਘ ਢਿੱਲੋ , ਜਸਬੀਰ ਸਿੰਘ ਢਿੱਲੋਂ ਮੋਟਰਜ਼ ਅਤੇ ਲਖਵਿੰਦਰ ਸਿੰਘ ਢਿੱਲੋਂ ਸਮੇਤ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ’ਤੇ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਾਤਾ ਜਗੀਰ ਕੌਰ ਦਾ ਇਸ ਸੰਸਾਰ ਤੋਂ ਚਲੇ ਜਾਣਾ ਢਿੱਲੋਂ ਪਰਿਵਾਰ ਨੂੰ ਵੱਡਾ ਘਾਟਾ ਦੱਸਿਆ।