ਘਰੋਂ ਬੈਂਕ 'ਚ ਗਈ ਏਅਰ ਫੋਰਸ ਦੇ ਸਾਬਕਾ ਅਧਿਕਾਰੀ ਦੀ ਮਾਂ ਦੀ ਮੌਤ ਘਰੋਂ ਬੈਂਕ 'ਚ ਗਈ ਏਅਰ ਫੋਰਸ ਦੇ ਸਾਬਕਾ ਅਧਿਕਾਰੀ ਦੀ ਮਾਂ ਦੀ ਮੌਤ
Publish Date: Wed, 11 Nov 2026 03:22 PM (IST)
Updated Date: Wed, 11 Nov 2026 03:24 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਇੱਥੋਂ ਨਜ਼ਦੀਕ ਪੈਂਦੇ ਪਿੰਡ ਅਰਲੀਭੰਨ ਵਿਖੇ ਘਰੋਂ ਬੈਂਕ ਚ ਕੰਮ ਕਰਵਾਉਣ ਗਈ ਏਅਰ ਫੋਰਸ ਦੇ ਸੇਵਾ ਮੁਕਤ ਅਧਿਕਾਰੀ ਦੀ ਮਾਂ ਜਸਵੰਤ ਕੌਰ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਜਸਵੰਤ ਕੌਰ ਦੀ ਅਚਾਨਕ ਮੌਤ ਹੋ ਜਾਣ ਤੇ ਇਲਾਕੇ ਵਿੱਚ ਚਰਚਾ ਪਾਈ ਜਾ ਰਹੀ ਹੈ ਕਿ ਮੌਤ ਇਦਾਂ ਵੀ ਆਉਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਏਅਰ ਫੋਰਸ ਦੇ ਸੇਵਾ ਮੁਕਤ ਅਧਿਕਾਰੀ ਰਘੁਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਲਖਬੀਰ ਕੌਰ ਤੇ ਮਾਤਾ ਉਹਨਾਂ ਵੱਲੋਂ ਦੀਵਾਲੀ ਅਤੇ ਵਿਸ਼ਕਰਮਾ ਦਾ ਦਿਹਾੜਾ ਮਨਾਉਣ ਉਪਰੰਤ ਮੰਗਲਵਾਰ ਨੂੰ ਮਾਵਾਂ-ਧੀਆਂ ਬਟਾਲਾ ਦੇ ਇੱਕ ਬੈਂਕ ਵਿੱਚ ਆਪਣੇ ਖਾਤੇ ਸਬੰਧੀ ਕੰਮ ਕਾਜ ਕਰਵਾਉਣ ਲਈ ਕਾਰ ਤੇ ਸਵਾਰ ਹੋ ਕੇ ਗਏ ਸਨ। ਬੈਂਕ ਵਿੱਚ ਕੰਮ ਕਰਵਾਉਣ ਉਪਰੰਤ ਜਦੋਂ ਘਰ ਪਰਤ ਰਹੇ ਸਨ ਕਿ ਅਚਾਨਕ ਉਹਨਾਂ ਦੀ ਮਾਂ ਨੂੰ ਘਬਰਾਹਟ ਹੋਣ ਉਪਰੰਤ ਵੇਖਦਿਆਂ ਹੀ ਵੇਖਦਿਆਂ ਉਹ ਆਪਣੇ ਸੁਆਸ ਛੱਡ ਗਏ। ਬੁੱਧਵਾਰ ਨੂੰ ਪਿੰਡ ਅਰਲੀਭੰਨ ਵਿੱਚ ਮਾਤਾ ਜਸਵੰਤ ਕੌਰ ਪਤਨੀ ਮਰਹੂਮ ਦਲੀਪ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਜਸਵੰਤ ਕੌਰ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਪੁੱਤਰ ਰਘੁਬੀਰ ਸਿੰਘ ਅਤੇ ਕਸ਼ਮੀਰ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਤੇ ਸਰਪੰਚ ਰਣਜੀਤ ਸਿੰਘ, ਹਰਵੰਤ ਸਿੰਘ ਜਲੰਧਰ, ਮਨੋਹਰ ਸਿੰਘ, ਕੁਲਵੰਤ ਸਿੰਘ ਸਾਬਕਾ ਪੰਚ, ਸਤਨਾਮ ਸਿੰਘ, ਗੁਰਨਾਮ ਸਿੰਘ, ਜੋਗਿੰਦਰ ਸਿੰਘ, ਜਗਦੀਪ ਸਿੰਘ ਭੱਟੀ, ਮਲਕੀਅਤ ਸਿੰਘ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਹਰਵਿੰਦਰ ਸਿੰਘ, ਬਾਬਾ ਬਲਜੀਤ ਸਿੰਘ, ਕੁਲਵੰਤ ਸਿੰਘ, ਮਨਜਿੰਦਰ ਸਿੰਘ, ਪਰਮਜੀਤ ਕੌਰ, ਰਮਨਦੀਪ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਨਰਿੰਦਰ ਸਿੰਘ, ਬਲਜੀਤ ਕੌਰ, ਕਰਮ ਕੌਰ, ਲਖਬੀਰ ਕੌਰ, ਬਲਬੀਰ ਕੌਰ, ਦਲਬੀਰ ਕੌਰ ਆਦਿ ਹਾਜ਼ਰ ਸਨ।