- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਵਾਰੇ ਦਾ ਦਰਦ ਅੱਖਾਂ ਸਾਹਮਣੇ ਵੇਖਣ ਵਾਲੀ ਮਾਤਾ ਗੁਰਚਰਨ ਕੌਰ ਨਹੀਂ ਰਹੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਲਾਨੌਰ: ਭਾਰਤ-ਪਾਕ ਦੇ ਬਟਵਾਰੇ ਦੌਰਾਨ ਹੋਏ ਉਜਾੜੇ ਅਤੇ ਲਾਸ਼ਾਂ ਦੇ ਢੇਰ ਆਪਣੀ ਅੱਖਾਂ ਸਾਹਮਣੇ ਵੇਖਣ ਵਾਲੀ ਮਾਤਾ ਗੁਰਚਰਨ ਕੌਰ ਨਹੀਂ ਰਹੇ। ਇੱਥੇ ਦੱਸਣ ਯੋਗ ਹੈ ਕਿ ਪਿਛਲੇ ਦਿਨੀਂ ਹੀ ਜਾਗਰਣ ਵੱਲੋਂ 'ਬਟਵਾਰੇ ਦੇ ਦਰਦ' ਸਿਰਲੇਖ ਤਹਿਤ ਮਾਤਾ ਗੁਰਚਰਨ ਕੌਰ ਦੀ ਜੀਵਨੀ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਡੇਅਰੀ ਵਾਲ ਕਿਰਨ ਦੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਅਤੇ ਸਰਗਰਮ ਯੂਥ ਵਰਕਰ ਜਤਿੰਦਰ ਸਿੰਘ ਹੈਪੀ ਦੀ ਦਾਦੀ ਮਾਤਾ ਗੁਰਚਰਨ ਕੌਰ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋਣ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਉਹਨਾਂ ਦੇ ਪੁੱਤਰ ਐਡਵੋਕੇਟ ਮਨਰੂਪ ਸਿੰਘ, ਸਰਪੰਚ ਗੁਰਦੀਪ ਸਿੰਘ ਬੋਹਰ ਵਡਾਲਾ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਮਨਦੀਪ ਸਿੰਘ ਦਿਓ, ਸਰਪੰਚ ਜਤਿੰਦਰ ਗੋਰਾ, ਸਰਪੰਚ ਪਲਵਿੰਦਰ ਸਿੰਘ ਮੱਲੀ, ਸਰਪੰਚਜੀਤ ਸਿੰਘ ਗੱਜਣ, ਸਰਪੰਚ ਸੁਰਜੀਤ ਸਿੰਘ, ਹ਼ਰਜਿੰਦਰ ਸਿੰਘ ਸਰਪੰਚ ਸਪਰਾ ਕੋਠੀ, ਕਵਲ ਗੁਰਾਇਆ, ਸਰਬਜੀਤ ਸਿੰਘ ਭੰਗਵਾਂ, ਮਨਪ੍ਰੀਤ ਸਿੰਘ ਅਠਵਾਲ, ਗੁਰਵਿੰਦਰ ਸਿੰਘ ਨਬੀ ਨਗਰ, ਪ੍ਰਿਤਪਾਲ ਸਿੰਘ ਪਕੀਵਾ, ਹਰਜੀਤ ਸਿੰਘ, ਪਲਵਿੰਦਰ ਸਿੰਘ ਮੱਲੀ ਸਾਬਕਾ ਸਰਪੰਚ, ਐਡਵੋਕੇਟ ਪਲਵਿੰਦਰ ਸਿੰਘ ਸਕਰੀ, ਸਤਨਾਮ ਸਿੰਘ ਸਰਪੰਚ ਬਖਸ਼ੀਵਾਲ, ਪਲਵਿੰਦਰ ਸਿੰਘ ਮਾਹਲ, ਸੁਖਵਿੰਦਰ ਸਿੰਘ ਮੱਲੀ ਸਰਪੰਚ ਕਿਲਾ ਨੱਥੂ ਸਿੰਘ, ਸਰਪੰਚ ਮਨਦੀਪ ਸਿੰਘ, ਰਮਨ ਕੁਮਾਰ ਸਰਪੰਚ, ਰਸਪਾਲ ਸਿੰਘ ਸਰਪੰਚ ਆਦਿ ਇਲਾਕੇ ਦੇ ਸਰਪੰਚਾਂ ਪੰਚਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਜਤਿੰਦਰ ਸਿੰਘ ਹੈਪੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।