‘ਡੀਏਵੀ ਲਈ ਦੌੜ’ ਵਿੱਚ 300 ਤੋਂ ਵੱਧ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ
ਡੀਏਵੀ ਲਈ ਦੌੜ’ ਵਿੱਚ ਲਗਭਗ 300 ਤੋਂ ਵੱਧ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ
Publish Date: Sun, 04 Oct 2026 05:21 PM (IST)
Updated Date: Sun, 04 Oct 2026 05:23 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਮਾਰਗਦਰਸ਼ਨ ਹੇਠ ਸਥਾਨਕ ਡਾ. ਦੌਲਤ ਰਾਮ ਭੱਲਾ ਡੀਏਵੀ ਸੈਨਟੇਨਰੀ ਪਬਲਿਕ ਸਕੂਲ ਬਟਾਲਾ ’ਚ ਪ੍ਰਿੰਸੀਪਲ ਜੀਵਨ ਸ਼ਰਮਾ ਜੀ ਦੀ ਕੁਸ਼ਲ ਅਗਵਾਈ ਹੇਠ ਬੀਤੇ ਦਿਨੀਂ ‘ਰਨ ਫੋਰ ਡੀਏਵੀ’ ਦਾ ਆਯੋਜਨ ਉਤਸ਼ਾਹ ਅਤੇ ਉਮੰਗ ਨਾਲ ਕੀਤਾ ਗਿਆ। ਕਲੱਸਟਰ ਦੇ ਅਧੀਨ ਆਯੋਜਿਤ ਇਸ ਪ੍ਰੋਗਰਾਮ ’ਚ ਲਗਭਗ 300 ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲੈ ਕੇ ਸਮਾਗਮ ਨੂੰ ਸਫਲ ਬਣਾਇਆ। ਪ੍ਰੋਗਰਾਮ ’ਚ ਭਾਗੀਦਾਰਾਂ ਲਈ 10 ਕਿਮੀ, 5 ਕਿਮੀ ਅਤੇ 2 ਕਿਮੀ ’ਰਨ ਫਾਰ ਡੀਏਵੀ’ ਦੌੜ ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਵਰਗਾਂ ਦੇ ਭਾਗੀਦਾਰਾਂ ਨੇ ਆਪਣੀ ਸਮਰੱਥਾ ਅਤੇ ਉਤਸ਼ਾਹ ਅਨੁਸਾਰ ਦੌੜ ’ਚ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਯਮਤ ਕਸਰਤ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਸਿਹਤਮੰਦ ਅਤੇ ਸੰਤੁਲਿਤ ਜੀਵਨ ਲਈ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨੂੰ ਵੀ ਆਪਣੇ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਹ ਆਯੋਜਨ ਚੇਅਰਮੈਨ ਰਾਜੇਸ਼ ਕਵਾਤਰਾ, ਮੈਨੇਜਰ ਸਵੀਨ ਪੁਰੀ ਅਤੇ ਸਹਾਇਕ ਖੇਤਰੀ ਅਧਿਕਾਰੀ ਡਾ. ਅੰਜਨਾ ਗੁਪਤਾ ਦੇ ਮਾਰਗਦਰਸ਼ਨ ਹੇਠ ਸਫਲਤਾਪੂਰਵਕ ਸੰਪਨ ਹੋਇਆ।