- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਗਾਮੀ ਹਲਾਤਾਂ ਨੂੰ ਨੱਜਿਠਣ ਲਈ ਕੀਤੀ ਮੋਕ ਡਰਿਲ

ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਵਿਆਹ ਪੁਰਬ ਸਬੰਧੀ ਹਰ ਤਰਾਂ ਦੀ ਤਿਆਰੀ ਤਹਿਤ ਦਫ਼ਤਰ ਫਾਇਰ ਬ੍ਰਿਗੇਡ ਵਿਖੇ ਫਾਇਰ ਅਫ਼ਸਰ ਅਤੇ ਫਾਇਰ ਫਾਈਟਰਾਂ ਵਲੋਂ ਬ੍ਰੀਥਿੰਗ ਉਪਰੇਟਰ ਫਾਇਰ ਸੂਟ ਤੇ ਵਾਇਰਲੈਸ ਸਿਸਟਮ ਦੀ ਮੋਕ ਡਰਿਲ ਕੀਤੀ ਤਾਂ ਜੋ ਕਿਸੇ ਵੀ ਹੰਗਾਮੀ ਹਾਲਤਾਂ ਵਿਚ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ਼ ਸ਼ਰਮਾਂ ਦੀ ਅਗਵਾਈ ਹੇਠ ਫਾਇਰ ਫਾਈਟਰਾਂ ਵਲੋਂ ਇਹ ਮੋਕ ਡਰਿਲ ਕੀਤੀ ਗਈ। ਇਸ ਮੌਕੇ ਨੀਰਜ਼ ਸ਼ਰਮਾਂ ਨੇ ਦਸਿਆ ਕਿ ਇਸ ਬ੍ਰੀਥਿੰਗ ਉਪਰੇਟਰ (ਸਾਹ ਲੈਣ ਵਾਲਾ ਯੰਤਰ) ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋ ਅੱਗ ਲਗਣ ਵਾਲੀ ਥਾਂ ਵਿਚ ਜ਼ਹਿਰੀਲੀ ਗੈਸ ਜਾਂ ਸੰਘਣਾ ਧੂੰਆਂ ਵੱਧਣ ਕਾਰਣ (ਖਾਸਕਰ ਬੇਸਮੈਂਟ) ਆਕਸੀਜਨ ਦੀ ਮਾਤਰਾ ਬਹੁਤ ਘੱਟ ਜਾਂਦੀ ਹੈ ਉਥੇ ਫੱਸੇ ਵਿਅਕਤੀ ਨੂੰ ਬਾਹਰ ਕੱਢਣ ਵੇਲੇ ਕੀਤੀ ਜਾਂਦੀ ਹੈ। ਫਾਇਰ ਸੂਟ ਦੀ ਵਰਤੋਂ ਕਿਸੇ ਅੱਗ ਵਿਚ ਫਸੇ ਵਿਅਕਤੀ ਨੂੰ ਰੈਸਕਿਊ ਕਰਨਾ ਤੇ ਵਾਇਰਲੈਸ ਸਿਸਟਮ ਨਾਲ ਜਰੂਰੀ ਸਨੇਹ ਤੇ ਤਾਲਮੇਲ ਬਣਾਉਣਾ ਹੁੰਦਾ ਹੈ, ਜਿਸ ਨਾਲ ਰੈਸਕਿਊ ਉਪਰੇਸ਼ਨ ਦੌਰਾਨ ਜਾਨੀ ਤੇ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਇਸ ਨਾਲ ਹੀ ਹਰ ਤਰਾਂ ਦੀ ਆਫਤ ਨਾਲ ਨਿਜੱਠਣ ਲਈ, ਹੋਰ ਕਈ ਤਰ੍ਹਾਂ ਦੇ ਅਭਿਆਸ, ਫਾਇਰ ਫਾਈਟਰਾਂ ਵਲੋਂ ਕੀਤੇ ਗਏ।