- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
66 ਕੇਵੀ ਸਬ-ਸਟੇਸ਼ਨ ਦਾ ਵਿਧਾਇਕ ਰੰਧਾਵਾ ਨੇ ਨੀਂਹ ਪੱਥਰ ਰੱਖਦੇ ਵਿਧਾਇਕ ਰੰਧਾਵਾ, ਨਾਲ ਹਨ ਡਿਪਟੀ ਚੀਫ ਇੰਜੀਨੀਅਰ ਅਮਿਤ ਸ਼ਰਮਾ ਤੇ ਹੋਰ।

ਸੱਤਪਾਲ ਜ਼ਖਮੀ\ਨਿਸ਼ਾਨ ਸਿੰਘ ਰੰਧਾਵਾ, ਪੰਜਾਬੀ ਜਾਗਰਣ
ਡੇਰਾ ਬਾਬਾ ਨਾਨਕ\ਧਿਆਨਪੁਰ: ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਅੱਜ ਹਲਕੇ ਦੇ ਪਿੰਡ ਸ਼ਿਕਾਰ ਮਾਛੀਆਂ ਵਿਖੇ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਨਵੇਂ 66 ਸਬ-ਸਟੇਸ਼ਨ ਦੇ ਬਣਨ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਵਾਰ-ਵਾਰ ਆਉਣ ਵਾਲੀਆਂ ਬਿਜਲੀ ਸਮੱਸਿਆਵਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਥੋਂ ਦੇ ਨੇੜਲੇ ਕਰੀਬ 17 ਪਿੰਡਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਮਿਲੇਗੀ।ਉਨ੍ਹਾਂ ਜ਼ਮੀਨ ਮੁਹੱਈਆ ਕਰਵਾਉਣ ਲਈ ਪਿੰਡ ਸ਼ਿਕਾਰ ਮਾਛੀਆਂ ਦੇ ਸਰਪੰਚ ਅਤੇ ਸਮੁੱਚੇ ਪਿੰਡ ਦਾ ਧੰਨਵਾਦ ਕੀਤਾ।ਬਿਜਲੀ ਵਿਭਾਗ ਦੇ ਡਿਪਟੀ ਚੀਫ ਇੰਜੀਨੀਅਰ ਅਮਿਤ ਸ਼ਰਮਾ ਨੇ ਦੱਸਿਆ ਕਿ ਨਵੇਂ 66 ਕੇਵੀ ਸਬ-ਸਟੇਸ਼ਨ ਨਾਲ ਬਿਜਲੀ ਵੰਡ ਪ੍ਰਣਾਲੀ ਹੋਰ ਸੁਚਾਰੂ ਹੋਵੇਗੀ ਅਤੇ ਵਧ ਰਹੀ ਬਿਜਲੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਝੋਨੇ ਦੇ ਅਗਲੇ ਸ਼ੀਜਨ ਤੋਂ ਪਹਿਲਾਂ ਇਥੋਂ ਬਿਜਲੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਇਸ ਪ੍ਰੋਜੈਕਟ ਲਈ ਵਿਧਾਇਕ ਗੁਰਦੀਵ ਸਿੰਘ ਰੰਧਾਵਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਸੂਬਾ ਪ੍ਰਧਾਨ ਰਾਈਸ ਮਿੱਲਰਜ਼ ਪੰਜਾਬ, ਸੀਨੀਅਰ ਆਗੂ ਚੰਨਣ ਸਿੰਘ ਖਾਲਸਾ, ਅਮਿਤ ਸ਼ਰਮਾ ਡਿਪਟੀ ਚੀਫ਼ ਇੰਜੀਨੀਅਰ ਪਾਵਰਕਾਮ, ਐਕਸੀਅਨ ਹਰਸ ਸ਼ਰਮਾ, ਐੱਸਡੀਓ ਜਗਦੀਸ਼ ਸਿੰਘ, ਐੱਸਡੀਓ ਜੋਬਨਜੀਤ ਸਿੰਘ, ਸ਼ਿਕਾਰ ਮਾਛੀਆਂ, ਠੇਕੇਦਾਰ ਨਵਤੇਜ ਸਿੰਗਰ ਰੰਧਾਵਾ, ਰਜੇਸ਼ ਕੁਮਾਰ ਐਸਡੀਓ, ਰਾਜਬੀਰ ਸਿੰਘ ਜੇਈ, ਪਿੰਡ ਦੀ ਸਰਪੰਚ ਸਰਬਜੀਤ ਕੌਰ, ਸਰਪੰਚ ਦਿਲਬਾਗ ਸਿੰਘ ਪੱਬਾਰਾਲੀ ਕਲਾਂ, ਸਰਪੰਚ ਹੀਰਾ ਸਿੰਘ ਪੱਬਾਰਾਲੀ ਖੁਰਦ, ਸਰਪੰਚ ਸੁਖਦੀਪ ਸਿੰਘ ਹਕੀਮਬੇਗ, ਸਰਪੰਚ ਮਲਕੀਤ ਸਿੰਘ ਸਰਫਕੋਟ, ਸਰਪੰਚ ਰਾਮਜੀਤ ਸਿੰਘ ਕੋਟ ਮੌਲਵੀ, ਪਿੰਡਾਂ ਦੇ ਪੰਚ -ਸਰਪੰਚ, ਪਾਰਟੀ ਆਗੂਆਂ, ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ।