- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਰੀ ਪੀਰੀ ਦਿਵਸ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ

- ਰਾਗੀ ਜਥਿਆਂ ਨੇ ਕੀਰਤਨ ਨਾਲ ਆਈ ਸੰਗਤ ਨੂੰ ਕੀਤਾ ਨਿਹਾਲ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਟਾਲਾ : ਮੀਰੀ ਪੀਰੀ ਸੇਵਾ ਸੁਸਾਇਟੀ ਵੱਲੋਂ ਮੀਰੀ ਪੀਰੀ ਦਿਵਸ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ।ਇਸ ਸਬੰਧੀ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਤੋਂ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਖਾਲਸਾ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਜਥੇਦਾਰ ਬਾਬਾ ਜਗਜੀਤ ਸਿੰਘ ਜੀ ਮੁਖੀ ਪੰਥ ਅਕਾਲੀ ਗੁਰੂ ਨਾਨਕ ਦਲ ਮੜੀਆਂਵਾਲ ਵਾਲਿਆਂ ਨੇ ਕੀਤੀ। ਇਸ ਖਾਲਸਾ ਮਾਰਚ ਵਿੱਚ ਨਿਹੰਗ ਸਿੰਘ ਦਲ ਘੋੜੇ ਸ਼ਸਤਰਾਂ ਸਮੇਤ ਅਤੇ ਨੌਜਵਾਨ ਮੋਟਰਸਾਈਕਲ ਸਕੂਟਰਾਂ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਹ ਖਾਲਸਾ ਮਾਰਚ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਤੋਂ ਦੁਪਿਹਰ 4 ਵਜੇ ਆਰੰਭ ਹੋ ਕੇ ਸਿਨੇਮਾ ਰੋਡ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਹਾਲ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ,ਗਾਂਧੀ ਚੌਂਕ ਅਤੇ ਸਿਟੀ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਵਿਖੇ ਸਮਾਪਤ ਹੋਇਆ, ਸਭ ਥਾਵਾਂ ਤੇ ਸੰਗਤਾਂ ਨੇ ਇਸ ਖਾਲਸਾ ਮਾਰਚ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਨਿਹੰਗ ਸਿੰਘਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ।
ਇਸ ਤੋਂ ਉਪਰੰਤ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਮਹਾਨ ਗੁਰਮਤਿ ਸਮਾਗਮ ਸਜਾਏ ਗਏ।ਇਹਨਾਂ ਵਿੱਚ ਹਜੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸਤਤਿ ਰੂਪ ਕੀਰਤਨ ਕੀਤਾ,ਪੰਥ ਪ੍ਰਸਿੱਧ ਕਥਾਵਾਚਕ ਭਾਈ ਹੀਰਾ ਸਿੰਘ ਜੀ ਸਾਰਚੂਰ ਟਾਹਲਾ ਸਾਹਿਬ ਵਾਲਿਆਂ ਨੇ ਅਤੇ ਪੰਥ ਦੇ ਮਹਾਨ ਢਾਡੀ ਜਥਾ ਭਾਈ ਦਲਜੀਤ ਸਿੰਘ ਵਿਸੋਆ ਤੇ ਸਾਥੀਆਂ ਨੇ ਮੀਰੀ ਪੀਰੀ ਦੇ ਇਤਿਹਾਸ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਗੁਰੂ ਕੇ ਲੰਗਰ ਵਰਤਾਉਣ ਦੀ ਸੇਵਾ ਭਾਈ ਗੁਰਦਿੱਤਾ ਜੀ ਸੇਵਾ ਸੁਸਾਇਟੀ ਨੇ ਕੀਤੀ,ਜੋੜਿਆ ਅਤੇ ਸਕੂਟਰ ਸਟੈਂਡ ਦੀ ਸੇਵਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਗੁਰੂ ਗੋਬਿੰਦ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਕਲਗੀਧਰ ਸੇਵਾ ਸੁਸਾਇਟੀ ਨੇ ਸਟੇਜ ਸਕੱਤਰ ਦੀ ਸੇਵਾ ਮਾਸਟਰ ਗੁਰਮੀਤ ਸਿੰਘ ਨੇ ਨਿਭਾਈ।
ਇਨ੍ਹਾਂ ਸਮਾਗਮਾਂ ਵਿੱਚ ਬੇਅੰਤ ਸੰਗਤਾਂ ਤੋਂ ਇਲਾਵਾ ਭਾਈ ਰਣਧੀਰ ਸਿੰਘ, ਭਾਈ ਓਂਕਾਰ ਸਿੰਘ, ਭਾਈ ਬਲਜਿੰਦਰ ਸਿੰਘ ਕਿੱਟੂ, ਭਾਈ ਪ੍ਰਭਜੋਤ ਸਿੰਘ, ਅਮਨਦੀਪ ਸਿੰਘ, ਭਾਈ ਗੁਰਦਰਸ਼ਨ ਸਿੰਘ, ਭਾਈ ਭੁਪਿੰਦਰ ਸਿੰਘ, ਮਨਿੰਦਰ ਸਿੰਘ ਭਾਟੀਆ, ਅਮਰਜੋਤ ਸਿੰਘ, ਜਗਬੀਰ ਸਿੰਘ, ਮਨਜੀਤ ਸਿੰਘ, ਰਛਪਾਲ ਸਿੰਘ, ਕੁਲਬੀਰ ਸਿੰਘ ਵਿਰਦੀ, ਰਵਿੰਦਰ ਸਿੰਘ ਰਿੰਕੂ, ਮਾਸਟਰ ਪਰਵੀਨ ਸਿੰਘ, ਗਿਆਨੀ ਹਰਬੰਸ ਸਿੰਘ ਹੰਸਪਾਲ, ਪ੍ਰਭਦਿਆਲ ਸਿੰਘ ਕਾਹਲੋਂ, ਮਨਜੀਤ ਸਿੰਘ ਹੰਸਪਾਲ, ਬਿਕਰਮਜੀਤ ਸਿੰਘ, ਰਾਕੇਸ਼ ਤੁਲੀ, ਯੁੱਧਬੀਰ ਸਿੰਘ ਮਾਲਟੂ, ਇੰਦਰਜੀਤ ਸਿੰਘ ਡੀਪੀਆਰਓ, ਜਸਬੀਰ ਸਿੰਘ, ਕੁਲਬੀਰ ਸਿੰਘ ਜੱਸਲ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਬਲਦੇਵ ਸਿੰਘ ਰੰਧਾਵਾ ਅਤੇ ਮੈਨੇਜਰ ਜਗਦੀਪ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ।