ਮਿਡ-ਡੇ ਮੀਲ ਤੇ ਸਫ਼ਾਈ ਵਰਕਰਾਂ ਨੇ ਵਿੱਤ ਮੰਤਰੀ ਨੂੰ ਸੌਂਪਿਆ ਮੰਗ ਪੱਤਰ
ਮਿਡ ਡੇ ਮੀਲ ਤੇ ਸਫ਼ਾਈ ਵਰਕਰਜ ਯੂਨੀਅਨ ਆਜ਼ਾਦ ਨੇ ਵਿੱਤ ਮੰਤਰੀ ਨੂੰ ਸੌਂਪਿਆ ਮੰਗ ਪੱਤਰ
Publish Date: Wed, 18 Nov 2026 06:37 PM (IST)
Updated Date: Thu, 19 Nov 2026 04:07 AM (IST)
ਫੋਟੋ: 18ਜੀਡੀਪੀਸਾਹਿਲ08 ਵਿੱਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਦੇ ਹੋਏ ਯੂਨੀਅਨ ਆਗੂ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਮਿਡ ਡੇ ਮੀਲ ਤੇ ਸਫ਼ਾਈ ਵਰਕਰਜ ਯੂਨੀਅਨ ਆਜ਼ਾਦ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਬੰਧਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਪੈਨਲ ਮੀਟਿੰਗ ਹੋਈ। ਮੀਟਿੰਗ ਦੌਰਾਨ ਵਿੱਤ ਮੰਤਰੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਕੁਕ ਬੀਬੀਆਂ ਦੀ ਤਨਖਾਹ ਦੁੱਗਣੀ ਦਾ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾਵੇਗਾ, ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੁੱਕ ਤੇ ਸਫ਼ਾਈ ਵਰਕਰਾਂ ਨੂੰ ਬੱਚੇ ਘਟਣ ’ਤੇ ਹਟਾਉਣਾ ਦਾ ਪੱਤਰ ਵਾਪਸ ਲਿਆ ਜਾਵੇ, ਸਫ਼ਾਈ ਵਰਕਰਾਂ ’ਤੇ ਕੁੱਕ ਬੀਬੀਆਂ ਦੀ ਬਾਕਾਇਆ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ।ਮਿਡ ਡੇ ਮੀਲ ਤੇ ਸਫ਼ਾਈ ਵਰਕਰਜ਼ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ, ਸੂਬਾ ਸਕੱਤਰ ਮਨਜੀਤ ਰਾਜ ਬਟਾਲਾ ਤੇ ਸਤਿੰਦਰ ਕੌਰ ਬਟਾਲਾ ਨੇ ਕਿਹਾ ਕਿ ਜੇਕਰ ਕੁੱਕ ਵਰਕਰਾਂ ਅਤੇ ਸਫ਼ਾਈ ਵਰਕਰਾਂ ਦੀ ਤਨਖਾਹ ਦੇ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤੇ ਸਕੂਲਾਂ ਵਿੱਚ ਬੱਚੇ ਘਟਣ ਤੇ ਕੁੱਕ ਨੂੰ ਹਟਾਉਣਾ ਬੰਦ ਨਾ ਕੀਤਾ, ਹਟਾਏ ਸਫ਼ਾਈ ਵਰਕਰਾਂ ਨੂੰ ਮੁੜ ਬਹਾਲ ਨਾ ਕੀਤਾ ਤੇ ਰੁਕੀ ਹੋਈ ਤਨਖਾਹ ਜਾਰੀ ਨਾ ਕੀਤੀ ਤਾਂ ਤਿੱਖਾ ਸੰਘਰਸ ਕਰਾਂਗੇ।ਸਰਕਾਰ ਨੂੰ ਇਸ ਦਾ ਹਰਜਾਨਾ 2027 ਵਿੱਚ ਭੁਗਤਣਾ ਪਵੇਗਾ।