ਡਾ. ਕੇਜੇ ਨੇ ਡੋਰ ਟੂ ਡੋਰ ਸੰਪਰਕ ਮੁਹਿੰਮ ਤਹਿਤ ਲੋਕਾਂ ਨਾਲ ਕੀਤੀ ਮੁਲਾਕਾਤ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਡੋਰ ਟੂ ਡੋਰ ਸੰਪਰਕ ਮੁਹਿੰਮ ਤਹਿਤ ਲੋਕਾਂ ਨਾਲ ਕੀਤੀ ਮੁਲਾਕਾਤ
Publish Date: Sat, 26 Sep 2026 04:32 PM (IST)
Updated Date: Sun, 27 Sep 2026 04:01 AM (IST)
ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ, ਘੁਮਾਣ : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਚਲਾਈ ਗਈ ਡੋਰ-ਟੂ-ਡੋਰ ਮੁਹਿੰਮ ਤਹਿਤ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਆਗੂ ਅਤੇ ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਕਮਲਜੀਤ ਸਿੰਘ ਕੇਜੇ ਵੱਲੋਂ ਆਪਣੀ ਟੀਮ ਸਮੇਤ ਚਲਾਈ ਗਈ ਮੁਹਿੰਮ ਤਹਿਤ ਡੋਰ ਨੂੰ ਡੋਰ ਮੁਹਿੰਮ ਤਹਿਤ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਅੱਚਲ ਸਾਹਿਬ ਅਤੇ ਅੰਮੋਨੰਗਲ ਵਿਖੇ ਆਮ ਲੋਕਾਂ ਨਾਲ ਡੋਰ ਟੂ ਡੋਰ ਮੁਲਾਕਾਤ ਕੀਤੀ ਅਤੇ ਮਾਨ ਸਰਕਾਰ ਦੀਆਂ ਪਿਛਲੇ ਸਾਢ਼ੇ ਚਾਰ ਸਾਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਕੇਜੇ ਸਿੰਘ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲੋਕ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਇਤਿਹਾਸਕ ਫੈਸਲਿਆਂ ਤੋਂ ਖੁਸ਼ ਨਜ਼ਰ ਆ ਰਹੇ ਹਨ ਅਤੇ 2027 ’ਚ ਹਲਕਾ ਵਾਸੀ ਮੁੜ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਤਿਆਰ ਹਨ ਕਿਉਂਕਿ ਜੋ ਕੰਮ ਪਿਛਲੇ 70 ਸਾਲਾਂ ਵਿੱਚ ਰਵਾਇਤੀ ਪਾਰਟੀਆਂ ਨਹੀਂ ਕੀਤੇ, ਉਹ ਮਾਨ ਸਰਕਾਰ ਪਿਛਲੇ ਸਾਢੇ ਚਾਰ ਸਾਲ ਵਿਚ ਕਰ ਦਿਖਾਏ ਹਨ ਤੇ ਸੂਬੇ ਦਾ ਹਰ ਵਰਗ ਮੌਜੂਦਾ ਸਰਕਾਰ ਤੋਂ ਖੁਸ਼ ਹੈ। ਇਸ ਮੌਕੇ ਇੰਸਪੈਕਟਰ ਲਖਵਿੰਦਰ ਸਿੰਘ ਆਦੋਵਾਲੀ, ਠੇਕੇਦਾਰ ਕਲਵੰਤ ਸਿੰਘ ਅੰਮੋਨੰਗਲ, ਫੌਜੀ ਬਲਵੰਤ ਸਿੰਘ ਆਦੋਵਾਲੀ , ਤਰਸੇਮ ਸਿੰਘ ਬੈੜੋਨੰਗਲ, ਗੁਰਦੀਪ ਸਿੰਘ ਘੁਮਾਣ, ਜੋਗਾ ਸਿੰਘ, ਸਤਨਾਮ ਸਿੰਘ ਫੂਲਕੇ, ਤੀਰਥ ਸਿੰਘ ਕੋਟਲਾ ਬੱਝਾ ਸਿੰਘ, ਸੱਕਤਰ ਸਿੰਘ ਅੰਮੋਨੰਗਲ, ਨਰੇਸ਼ ਕੁਮਾਰ ਖੋਜੋਵਾਲ, ਸੱਕਤਰ ਸਿੰਘ ਕੋਟਲਾ, ਜਗਤਾਰ ਸਿੰਘ ਫੂਲਕੇ, ਹਰਭਜਨ ਸਿੰਘ , ਬਲਵਿੰਦਰ ਸਿੰਘ ਬੱਦੋਵਾਲ , ਪਿ੍ਤਪਾਲ ਸਿੰਘ ਬੱਦੋਵਾਲ, ਯੂਥ ਆਗੂ ਚੰਨ ਸਿੰਘ, ਰਾਜਾ, ਗੁਰਨਾਮ ਸਿੰਘ ਫੂਲਕੇ, ਅਨੂਪ ਸਿੰਘ ਸਮੇਤ ਪਾਰਟੀ ਵਰਕਰ ਹਾਜ਼ਰ ਸਨ।