ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਰਾਗੜ੍ਹ ਵਿਖੇ ਕਰਵਾਈ ਗਈ ਐੱਸਐੱਮਸੀ ਕਮੇਟੀ ਮੈਂਬਰਾਂ ਦੀ ਮੀਟਿੰਗ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਰਾਗੜ੍ਹ ਵਿਖੇ ਕਰਵਾਈ ਗਈ ਐੱਸਐੱਮਸੀ ਕਮੇਟੀ ਮੈਂਬਰਾਂ ਦੀ ਮੀਟਿੰਗ
Publish Date: Wed, 16 Sep 2026 04:07 PM (IST)
Updated Date: Wed, 16 Sep 2026 04:08 PM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ: ਕਲੱਸਟਰ ਪੱਧਰੀ ਐੱਸਐੱਮਸੀ ਵਰਕਸ਼ਾਪਾਂ ਦੇ ਸੁਚੱਜੇ, ਪ੍ਰਭਾਵਸ਼ਾਲੀ ਅਤੇ ਸਫਲ ਆਯੋਜਨ ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਰਾਗੜ੍ਹ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਕਮਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੈਂਟਰ ਹੈਡ ਟੀਚਰ ਸਰਬਜੀਤ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਲੱਸਟਰ ਪੱਧਰੀ ਐੱਸਐੱਮਸੀ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਸਰਬਜੀਤ ਨੇ ਦੱਸਿਆ ਕਿ ਕਲੱਸਟਰ ਪੱਧਰੀ ਐੱਸਐੱਮਸੀ ਵਰਕਸ਼ਾਪਾਂ 15 ਤੋਂ 17 ਸਤੰਬਰ 2026 ਤੱਕ ਵੱਖ-ਵੱਖ ਕਲੱਸਟਰਾਂ ਵਿੱਚ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਵਰਕਸ਼ਾਪਾਂ ਦਾ ਉਦੇਸ਼ ਸਕੂਲ ਪ੍ਰਬੰਧਨ ਕਮੇਟੀਆਂ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਸਕੂਲਾਂ ਦੇ ਸਰਵਪੱਖੀ ਵਿਕਾਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ। ਮੀਟਿੰਗ ਵਿੱਚ ਵਰਕਸ਼ਾਪਾਂ ਦੇ ਸਫਲ ਆਯੋਜਨ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਵੈਨਿਊ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਪ੍ਰਬੰਧਾਂ, ਲੋੜੀਂਦੀ ਸਮੱਗਰੀ ਦੀ ਪ੍ਰਾਪਤੀ ਅਤੇ ਵੰਡ, ਬੈਠਣ ਦੇ ਪ੍ਰਬੰਧ, ਪੀਣ ਵਾਲੇ ਪਾਣੀ, ਸਫ਼ਾਈ-ਸਫ਼ਾਈ, ਰਜਿਸਟ੍ਰੇਸ਼ਨ ਅਤੇ ਵਰਕਸ਼ਾਪ ਦੌਰਾਨ ਹੋਰ ਜ਼ਰੂਰੀ ਪ੍ਰਬੰਧਾਂ ਬਾਰੇ ਐੱਸਐੱਮਸੀ ਕਮੇਟੀ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਸੈਂਟਰ ਹੈੱਡ ਟੀਚਰ ਸਰਬਜੀਤ ਨੇ ਕਿਹਾ ਕਿ ਐੱਸਐੱਮਸੀ ਸਕੂਲ ਅਤੇ ਭਾਈਚਾਰੇ ਦਰਮਿਆਨ ਇੱਕ ਮਹੱਤਵਪੂਰਨ ਕੜੀ ਹੈ। ਇਸ ਦੇ ਨਾਲ ਹੀ ਐੱਸਐੱਮਸੀ ਮੈਂਬਰਾਂ ਨੂੰ ਸਕੂਲ ਦੀਆਂ ਲੋੜਾਂ, ਵਿਦਿਆਰਥੀਆਂ ਦੀ ਹਾਜ਼ਰੀ, ਸਿੱਖਿਆ ਦੀ ਗੁਣਵੱਤਾ ਅਤੇ ਸਕੂਲ-ਭਾਈਚਾਰਾ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਇਸ ਮੌਕੇ ਤਾਰਾਗੜ੍ਹ ਦੀ ਸਰਪੰਚ ਰੋਜੀ ਸੈਣੀ, ਪੰਚ ਰੀਤੂ ਸੈਣੀ, ਐੱਸਐੱਮਸੀ ਕਮੇਟੀ ਮੈਂਬਰ ਅੰਜਨਾ ਸੈਣੀ, ਅਰਪਨਾ ਦੇਵੀ, ਮਧੂ, ਸਰੀਤਾ ਸੈਣੀ, ਅਮਿਤਾ ਅਤੇ ਹੋਰ ਐੱਸਐੱਮਸੀ ਕਮੇਟੀ ਦੇ ਮੈਂਬਰ ਹਾਜ਼ਰ ਸਨ।