- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊ ਰੱਖਿਆ ਦਲ ਨੂੰ ਵੱਡੀ ਸਫਲਤਾ, 13 ਗਊਵੰਸ਼ ਨਾਲ ਭਰਿਆ ਟਰੱਕ ਫੜਿਆ

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਗਊ ਰੱਖਿਆ ਦਲ ਨੂੰ ਸੋਮਵਾਰ ਵੱਡੀ ਸਫਲਤਾ ਮਿਲੀ। ਦਲ ਦੇ ਮੈਂਬਰਾਂ ਨੇ 13 ਗਊਵੰਸ਼ ਨਾਲ ਭਰਿਆ ਇੱਕ ਟਰੱਕ ਪੁਲਿਸ ਦੀ ਸਹਾਇਤਾ ਨਾਲ ਫੜਿਆ। ਪੁਲਿਸ ਕਰਮਚਾਰੀਆਂ ਨੇ ਤੁਰੰਤ ਨਾਕਾ ਲਗਾ ਕੇ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਲਈ। ਦਲ ਦੇ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਇੱਕ ਬਹੁਤ ਹੀ ਕਮਜ਼ੋਰ ਵਿਅਕਤੀ ਨੂੰ ਡਰਾਈਵਰ ਬਣਾ ਕੇ ਭੇਜਿਆ ਸੀ, ਤਾਂ ਜੋ ਉਸ ਨੂੰ ਦੇਖ ਕੇ ਤਰਸ ਆ ਜਾਵੇ ਅਤੇ ਕਿਸੇ ਨੂੰ ਸ਼ੱਕ ਨਾ ਹੋਵੇ। ਟਰੱਕ ਬਹੁਤ ਮਾੜੇ ਹਾਲਾਤਾਂ ’ਚ ਬੰਦ ਸੀ ਅਤੇ ਉਸ ’ਤੇ ਪਰਦਾ ਲੱਗਾ ਹੋਇਆ ਸੀ। ਹੁਣ ਇਨ੍ਹਾਂ ਗਊਵੰਸ਼ ਨੂੰ ਸਰਕਾਰੀ ਗਊਸ਼ਾਲਾ ਲੈ ਜਾਇਆ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਆਦਿ ਕਰਵਾਇਆ ਜਾਵੇਗਾ। ਗਊ ਰੱਖਿਆ ਦਲ ਦੇ ਮੈਂਬਰਾਂ ਨੇ ਕਿਹਾ ਕਿ ਗਊ ਮਾਤਾ ਨਾਲ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਲਾਕੇ ਦੇ ਗਊ ਸੇਵਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੱਗੇ ਵੀ ਧਿਆਨ ਰੱਖਣ, ਤਾਂ ਜੋ ਅਜਿਹੀ ਕੋਈ ਘਟਨਾ ਨਾ ਹੋਵੇ। ਜਾਣਕਾਰੀ ਅਨੁਸਾਰ ਟਰੱਕ ਮਾਨਸਾ ਤੋਂ ਆ ਰਿਹਾ ਸੀ ਅਤੇ ਗਊਵੰਸ਼ ਨੂੰ ਜੰਮੂ-ਕਸ਼ਮੀਰ ਲੈ ਜਾਣਾ ਸੀ। ਮਾਨਸਾ ਤੋਂ ਸੂਚਨਾ ਗਊ ਸੇਵਕਾਂ ਦੀ ਚੇਨ ਰਾਹੀਂ ਗੁਰਦਾਸਪੁਰ ਤੱਕ ਪਹੁੰਚੀ। ਪੁਲਿਸ ਨੇ ਸਬੰਧਤ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ।