- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਵੀਰ ਥਿਰੈਟੀਕਲ ਕਲੱਬ ਦੀ ਰਾਮਲੀਲਾ ਦਾ ਪੂਜਾ-ਅਰਚਨਾ ਨਾਲ ਸ਼ੁਭ ਆਰੰਭ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਸਥਾਨਕ ਮੀਆਂ ਮੁਹੱਲਾ ਸਥਿਤ ਮਹਾਵੀਰ ਥਿਰੈਟੀਕਲ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਪਹਿਲੇ ਦਿਨ ਦਾ ਸ਼ੁਭ ਆਰੰਭ ਪੂਜਾ-ਅਰਚਨਾ ਨਾਲ ਕੀਤਾ ਗਿਆ। ਇਸ ਮੌਕੇ ਦੇਵਰਾਹਾ ਬਾਬਾ ਅਧਿਆਤਮਿਕ ਸਤਿਸੰਗ ਮਹਾਂਮੰਡਲ ਵੱਲੋਂ ਸੁਸ਼ੀਲ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਮਹਿਮਾਨ ਰਵਿੰਦਰ ਕੁਮਾਰ ਨੇ ਰਾਮਲੀਲਾ ਦਾ ਉਦਘਾਟਨ ਕੀਤਾ। ਇਸ ਮੌਕੇ ਸੁਰਿੰਦਰ ਕੁਮਾਰ ਜੰਬਾ, ਵੇਦ ਪ੍ਰਕਾਸ਼, ਬਲਵਿੰਦਰ ਕੁਮਾਰ, ਨਰੇਸ਼ ਭਨੋਟ, ਨਕੁਲ ਮਹੇ, ਬੰਟੀ ਮਲਹੋਤਰਾ, ਸੋਨੂੰ ਸਲਹੋਤਰਾ, ਕਨਵ ਸਲਹੋਤਰਾ, ਤਾਨੀਆ ਮਲਹੋਤਰਾ, ਲਵੰਸ਼, ਪੰਮਾ ਅਤੇ ਅੰਕੁਸ਼ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਰਵਿੰਦਰ ਕੁਮਾਰ ਨੇ ਮਹਾਵੀਰ ਥੀਏਟਰੀਕਲ ਕਲੱਬ ਬਟਾਲਾ ਵਲੋਂ ਕੀਤੇ ਜਾ ਰਹੇ ਰਾਮ ਲੀਲਾ ਦੇ ਮੰਚਨ ਦੀ ਸ਼ਲਾਘਾ ਕਰਦਿਆਂ 11,000 ਰੁਪਏ ਦੀ ਰਾਸ਼ੀ ਦਾਨ ਵਜੋਂ ਭੇਟ ਕੀਤੀ। ਇਸ ਮੌਕੇ ਮਹਾਵੀਰ ਥੀਏਟਰੀਕਲ ਕਲੱਬ ਵੱਲੋਂ ਸ਼ਸ਼ੀ ਢੱਲ, ਰਾਕੇਸ਼ ਮਹਾਜਨ, ਰੋਸ਼ਨ ਲਾਲ, ਗਿਆਨ ਚੰਦ, ਵਿਪਨ ਮਹਾਜਨ, ਸੌਰਭ ਚੌਹਾਨ, ਮਨਜਿੰਦਰ ਸੰਧੂ, ਗੁਰਨਾਮ ਸੈਣੀ, ਰਾਜੇਸ਼ ਢੱਲ, ਸਤਨਾਮ ਨਗਰ ਸੈਣੀ ਅਤੇ ਵਿਕਰਮ ਚੋਪੜਾ ਸਮੇਤ ਹੋਰ ਮੈਂਬਰਾਂ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਐਂਕਰ ਕਾਸਿਮ ਨੇ ਬਾਖੂਬੀ ਕੀਤਾ।