
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਾਇਨਜ਼ ਇੰਟਰਨੈਸ਼ਨਲ ਵਲੋਂ ਡਿਸਟ੍ਰਿਕ 321-ਡੀ ’ਚ ਮਾਨਵਤਾ ਦੀ ਸੇਵਾ ਲਈ ਕੀਤੇ ਜਾਣਗੇ ਅਹਿਮ ਪ੍ਰੋਜੈਕਟਸ : ਲਾਇਨ ਜੀਐੱਸ ਭਾਟੀਆ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕ 321-ਡੀ ਵਲੋਂ ਆਪਣਾ 47ਵਾਂ ਸਾਲਾਨਾ ਡਿਸਟ੍ਰਿਕ ਇੰਸਟਾਲੇਸ਼ਨ ਸਮਾਰੋਹ ਜ਼ਿਲ੍ਹਾ ਗਵਰਨਰ ਲਾਇਨ ਗੁਰਿੰਦਰ ਸਿੰਘ ਭਾਟੀਆ ਅਤੇ ਫਸਟ ਲੇਡੀ ਆਫ ਡਿਸਟ੍ਰਿਕ ਲਾਇਨ ਰੋਜ਼ੀ ਭਾਟੀਆ ਦੀ ਅਗਵਾਈ ਹੇਠ ਮੈਰੀਬੇਲਾ ਹੋਟਲ ਐਂਡ ਰਿਜ਼ਾਰਟ ਵੀਰ ਇੰਕਲੇਵ ਸਾਹਮਣੇ ਰਿਆਨ ਇੰਟਰਨੈਸ਼ਨਲਸਕੂਲ ਬਾਈਪਾਸ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਇੰਟਰਨੈਸ਼ਨਲ ਪ੍ਰਧਾਨ ਲਾਇਨ ਡਾ. ਨਰੇਸ਼ ਅਗਰਵਾਲ ਨੇ ਸ਼ਿਰਕਤ ਕੀਤੀ। ਜਦਕਿ ਇਨਾਗੁਰਲ ਆਫਿਸਰ ਦੇ ਰੂਪ ’ਚ ਲਾਇਨ ਵਿਨੈ ਮਿੱਤਲ ਇੰਟਰਨੈਸ਼ਨਲ ਡਾਇਰੈਕਟਰ, ਇੰਸਟਾਲੇਸ਼ਨ ਆਫਿਸਰ ਲਾਇਨ ਜਤਿੰਦਰ ਚੌਹਾਨ ਪੀਆਈਡੀ ਤੇ ਸੀਏ ਲੀਡਰ ਵਿਸ਼ੇਸ਼ ਮਹਿਮਾਨ ਵਜੋਂ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਮਲਟੀਪਲ ਕੌਂਸਿਲ ਚੇਅਰਮੈਨ, ਲਾਇਨ ਡਾ. ਕਿਸ਼ੀਤਿਜ ਸ਼ਰਮਾ ਏਰੀਆ ਲੀਡਰ, ਗੈਸਟ ਆਫ ਆਨਰ ਲਾਇਨ ਐੱਡ. ਕੇਆਰ ਜੈਨ ਚਾਰਟਰਡ ਡਿਸਟ੍ਰਿਕ ਗਵਰਨਰ, ਲਾਇਨ ਪ੍ਰੋ. ਰਵੀ ਮਨੁਜਾ ਪੀਡੀਜੀ ਚੇਅਰਮੈਨ ਫੰਕਸ਼ਨ ਲਾਇਨ ਸੁਦੀਪ ਗਰਗ ਪੀਡੀਜੀ, ਆਨਰੇਬਲ ਕਮੇਟੀ ਚੇਅਰਮੈਨ ਲਾਇਨ ਵੀਐੱਮ ਗੋਇਲ ਪੀਡੀਜੀ, ਕੋ ਚੇਅਰਮੈਨ ਲਾਇਨ ਨਵਨੀਤ ਸੇਠ ਪੀਡੀਜੀ, ਚੀਫ ਐਡਵਾਈਜਰ ਲਾਇਨ ਐੱਸਕੇ ਪੁੰਜ ਪੀਡੀਜੀ, ਕੋ ਕਨਵੀਨਰ ਲਾਇਨ ਜਸਵਿੰਦਰਪਾਲ ਸਿੰਘ ਪੀਡੀਜੀ, ਕਨਵੀਨਰ ਲਾਇਨ ਡੀਐੱਸ ਕਾਲੜਾ ਪੀਡੀਜੀ, ਚੀਫ ਕੋਆਰਡੀਨੇਟਰ ਲਾਇਨ ਜੀਐੱਸ ਸੇਠੀ ਪੀਡੀਜੀ, ਲਾਇਨ ਆਈਐੱਸ ਲੂਥਰਾ ਪੀਡੀਜੀ, ਐਡਵਾਈਜ਼ਰ ਲਾਇਨ ਕੈਲਾਸ਼ ਸਿੰਗਲਾ ਪੀਡੀਜੀ, ਐਡਵਾਈਜ਼ਰ ਪੁਰਸ਼ੋਤਮ ਅਰੋੜਾ ਪੀਡੀਜੀ, ਇੰਚਾਰਜ ਹੋਸਪਟੈਲਿਟੀ ਲਾਇਨ ਸੁਰਿੰਦਰ ਮਹਾਜਨ ਪੀਐੱਮਸੀਸੀ , ਪ੍ਰੋਟੋਕਾਲ ਆਫਿਸਰ ਲਾਇਨ ਦਵਿੰਦਰ ਪਾਲ ਅਰੋੜਾ ਪੀਡੀਜੀ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਗਵਰਨਰ ਲਾਇਨ ਜੀਐੱਸ ਭਾਟੀਆ, ਵੀਡੀਜੀ-1 ਲਾਇਨ ਰਾਜੀਵ ਖੋਸਲਾ ਅਤੇ ਵੀਡੀਜੀ-2 ਲਾਇਨ ਰਾਜੀਵ ਵਿਗ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਲਾਇਨ ਡਾ. ਨਰੇਸ਼ ਅਗਰਵਾਲ ਨੇ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਵਲੋਂ ਦੁਨੀਆ ਭਰ ’ਚ ਮਾਨਵਤਾ ਦੀ ਸੇਵਾ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਵੱਖ-ਵੱਖ ਪ੍ਰੋਜੈਕਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਡਿਸਟ੍ਰਿਕ 321-ਡੀ ਦੇ ਅਹੁਦੇਦਾਰਾਂ ਦਾ ਇੰਸਟਾਲੇਸ਼ਨ ਸਮਾਰੋਹ ਕਰਵਾਇਆ ਗਿਆ ਹੈ ਜਿਸ ਵਿਚ ਡਿਸਟ੍ਰਿਕ 321-ਡੀ ਦੇ ਜ਼ਿਲਾ ਗਵਰਨਰ, ਉਪ ਜ਼ਿਲਾ ਗਵਰਨਰ-1 ਅਤੇ ਉਪ ਜ਼ਿਲਾ ਗਵਰਨਰ-2 ਸਮੇਤ ਹੋਰ ਅਹੁਦੇਦਾਰਾਂ ਵਲੋਂ ਸਹੁੰ ਚੁੱਕੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜ਼ਿਲਾ ਗਵਰਨਰ ਲਾਇਨ ਜੀਐੱਸ ਭਾਟੀਆ ਦੀ ਅਗਵਾਈ ਹੇਠ ਡਿਸਟ੍ਰਿਕ 321-ਡੀ ਦੀਆਂ ਸਮੂਹ ਲਾਇਨਜ਼ ਕਲੱਬਾਂ ਮਾਨਵਤਾ ਦੀ ਸੇਵਾ ਲਈ ਕੰਮ ਕਰਨਗੀਆਂ। ਇਸ ਮੌਕੇ ਜ਼ਿਲਾ ਗਵਰਨਰ ਲਾਇਨ ਜੀਐੱਸ ਭਾਟੀਆ ਨੇ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਇਸ ਸਾਲ ਮਾਨਵਤਾ ਦੀ ਸੇਵਾ ਲਈ ਅਹਿਮ ਪ੍ਰੋਜੇਕਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਦਾ ਮੁੱਖ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਹੈ। ਇਸ ਮੌਕੇ ਵੀਡੀਜੀ-1 ਲਾਇਨ ਰਾਜੀਵ ਖੋਸਲਾ ਅਤੇ ਵੀਡੀਜੀ-2 ਲਾਇਨ ਰਾਜੀਵ ਵਿਗ ਨੇ ਕਿਹਾ ਕਿ ਇਸ ਸਾਲ ਡਿਸਟ੍ਰਿਕ 321-ਡੀ ਦੀਆਂ ਕਲੱਬਾਂ ’ਚ ਮੈਂਬਰਸ਼ਿਪ ਗਰੋਥ ਨੂੰ ਵਧਾਉਣ ਅਤੇ ਵੱਧ ਤੋਂ ਵੱਧ ਐੱਮਜੇਐੱਫ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਨਾਲ ਹੀ ਮਾਨਵਤਾ ਦੀ ਸੇਵਾ ਲਈ ਪ੍ਰੋਜੈਟਕ ਕੀਤੇ ਜਾਣਗੇ। ਇਸ ਮੌਕੇ ਲਾਇਨ ਭਾਟੀਆ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਾਸਟਰ ਆਫ ਸੈਰੇਮਨੀ ਦੀ ਭੂਮਿਕਾ ਲਾਇਨ ਜੇਬੀ ਸਿੰਘ ਚੌਧਰੀ ਪਾਸਟ ਮਲਟੀਪਲ ਕੌਂਸਿਲ ਚੇਅਰਮੈਨ, ਲਾਇਨ ਰਾਜੀਵ ਕੁਕਰੇਜਾ ਪੀਡੀਜੀ ਅਤੇ ਲਾਇਨ ਲੇਡੀ ਸੋਨੀਆ ਭੱਲਾ ਨੇ ਨਿਭਾਈ। ਇਸ ਮੌਕੇ ਡਿਸਟ੍ਰਿਕ ਕੈਬਨਿਟ ਸਕੱਤਰ ਲਾਇਨ ਬੀਬੀ ਕੱਦ, ਡਿਸਟ੍ਰਿਕ ਕੈਬਨਿਟ ਖਜ਼ਾਨਚੀ ਲਾਇਨ ਰਾਜੀਵ ਬਹਿਲ, ਡਿਸਟ੍ਰਿਕ ਪੀਆਰਓ ਲਾਇਨ ਬਲਬੀਰ ਚਿੰਗਾਰੀ, ਲਾਇਨ ਬਲਬੀਰ ਭਸੀਨ, ਲਾਇਨ ਵਿਨੋਦ ਮਹਾਜਨ, ਲਾਇਨ ਰਿਤੇਸ਼ ਮਹਾਜਨ ਲਾਇਨ ਬਰਿੰਦਰ ਸਿੰਘ ਅਠਵਾਲ, ਲਾਇਨ ਬਰਿੰਦਰ ਕੌਰ ਕਾਲੜਾ, ਲਾਇਨ ਸੰਜੀਵ ਸੂਰੀ, ਲਾਇਨ ਅਜੀਤ ਸਿੰਘ ਬਾਲੀ, ਲਾਇਨ ਰਾਜੇਸ਼ ਸ਼ਰਮਾ, ਲਾਇਨ ਲਖਨਪਾਲ, ਲਾਇਨ ਗੁਰਮੀਤ ਸਿੰਘ, ਲਾਇਨ ਨਵੀਨ ਸ਼ਰਮਾ, ਲਾਇਨ ਗੁਰਮੀਤ ਸਿੰਘ, ਲਾਇਨ ਅਸ਼ਵਨੀ ਸ਼ਰਮਾ, ਲਾਇਨ ਪ੍ਰਭਜੋਤ ਸਿੰਘ ਸਿੱਧੂ (ਸਾਰੇ ਰੀਜਨ ਚੇਅਰਮੈਨ), ਲਾਇਨ ਕੇਹਰ ਸਿੰਘ, ਲਾਇਨ ਕੁਲਵਿੰਦਰ ਸਿੰਘ ਸਿੱਧੂ, ਲਾਇਨ ਸੁਖਬੀਰ ਸਿੰਘ, ਲਾਇਨ ਵੀਕੇ ਸਹਿਗਲ, ਲਾਇਨ ਰਣਜੀਤ ਸਿੰਘ ਚਾਹਲ, ਲਾਇਨ ਡਾ. ਕੇਡੀ ਸਿੰਘ, ਲਾਇਨ ਐੱਸਡੀ ਭੱਲਾ, ਲਾਇਨ ਵਿਪਨ ਹਾਂਡਾ, ਲਾਇਨ ਰਣਵੀਰ ਸਿੰਘ ਵਾਲੀਆ ਆਦਿ ਹਾਜ਼ਰ ਸਨ।