
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਾਇਨਜ਼ ਕਲੱਬ ਕਾਹਨੂੰਵਾਨ ਫਤਿਹ ਵੱਲੋਂ 200 ਫਲਦਾਰ ਤੇ ਹੋਰ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਜਾਬ ਭਰ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਲਾਇਨਜ਼ ਕਲੱਬ ਕਾਹਨੂੰਵਾਨ ਫਤਿਹ ਵੱਲੋਂ ਪਿੰਡ ਖੁੰਡੀ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਿਸਮਾਂ ਦੇ 200 ਫਲਦਾਰ ਅਤੇ ਹੋਰ ਬੂਟੇ ਲਗਾਏ ਗਏ।
ਇਹ ਪ੍ਰੋਗਰਾਮ ਲਾਇਨ ਡਾ. ਆਰਐੱਸ ਬਾਜਵਾ (ਫਾਊਂਡਰ ਸਕੱਤਰ, ਲਾਇਨਜ਼ ਕਲੱਬ) ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਰੋਮੇਸ਼ ਮਹਾਜਨ (ਨੈਸ਼ਨਲ ਐਵਾਰਡੀ ਤੇ ਪ੍ਰਧਾਨ, ਲਾਇਨਜ਼ ਕਲੱਬ ਕਾਹਨੂੰਵਾਨ ਫਤਿਹ) ਮੁੱਖ ਭਾਗੀਦਾਰ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਬੂਟਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਰੋਮੇਸ਼ ਮਹਾਜਨ ਨੇ ਇਸ ਮੌਕੇ ਕਿਹਾ ਕਿ ਵਾਤਾਵਰਣਕ ਸੰਤੁਲਨ ਬਣਾਈ ਰੱਖਣ, ਸਾਫ਼ ਹਵਾ, ਛਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ਵਾਸਤੇ ਵੱਧ ਤੋਂ ਵੱਧ ਰੁੱਖ ਲਗਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਰੋਮੇਸ਼ ਮਹਾਜਨ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਇਹ ਪੌਧਾਰੋਪਣ ਮੁਹਿੰਮ ਸਿਰਫ਼ ਬੂਟੇ ਲਗਾਉਣ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਸਗੋਂ ਹਰ ਲਗਾਇਆ ਗਿਆ ਬੂਟਾ ਇੱਕ ਜ਼ਿੰਮੇਵਾਰੀ ਹੈ, ਜਿਸ ਦੀ ਨਿਯਮਿਤ ਸਿੰਚਾਈ, ਸੰਭਾਲ ਤੇ ਸੁਰੱਖਿਆ ਕਰਕੇ ਉਸ ਨੂੰ ਇੱਕ ਸਿਹਤਮੰਦ ਅਤੇ ਛਾਂਦਾਰ ਰੁੱਖ ਬਣਾਉਣਾ ਸਾਡਾ ਫਰਜ਼ ਹੈ। ਇਸ ਮੌਕੇ ਬਖ਼ਸ਼ੀ ਰਾਜ (ਕੋਆਰਡੀਨੇਟਰ, ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ), ਲਾਇਨ ਕੇਪੀ ਸਿੰਘ (ਸਕੱਤਰ), ਲਾਇਨ ਸਤਨਾਮ ਸਿੰਘ (ਪਹਿਲੇ ਪ੍ਰਧਾਨ), ਲਾਇਨ ਹਰਿਸ਼ ਕੁਮਾਰ (ਦੂਜੇ ਪ੍ਰਧਾਨ), ਲਾਇਨ ਗੁਰਮੁਖ ਸਿੰਘ (ਐੱਲਸੀਆਈਐੱਫ ਕੋਆਰਡੀਨੇਟਰ), ਪਿੰਡ ਦੇ ਸਰਪੰਚ, ਪੰਚਾਇਤ ਮੈਂਬਰਾਂ ਤੋਂ ਇਲਾਵਾ ਲਾਇਨਜ਼ ਕਲੱਬ ਕਾਹਨੂੰਵਾਨ ਫਤਿਹ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।