- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਇੰਟਰਨੈਸ਼ਨਲ ਵੱਲੋਂ ਲਾਇਨਜ਼ ਕਲੱਬ ਬਟਾਲਾ ਸਮਾਈਲ ਨੂੰ ਮਿਲਿਆ ਸਹਿਭਾਗਤਾ ਸਰਟੀਫਿਕੇਟ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਲਾਇਨਜ਼ ਕਲੱਬ ਬਟਾਲਾ ਸਮਾਈਲ, ਡਿਸਟ੍ਰਿਕਟ 321-ਡੀ ਦੀ ਵਿਸ਼ੇਸ਼ ਜਨਰਲ ਹਾਊਸ ਮੀਟਿੰਗ ਕਲੱਬ ਪ੍ਰਧਾਨ ਲਾਇਨ ਧਰਮਵੀਰ ਢੱਲ, ਸਕੱਤਰ ਲਾਇਨ ਜਸਵੰਤ ਪਠਾਨੀਆ, ਖਜ਼ਾਨਚੀ ਲਾਇਨ ਲਖਵਿੰਦਰ ਰਾਣਾ ਅਤੇ ਪੀਆਰਓ. ਲਾਇਨ ਰਾਜੇਸ਼ ਸਹਦੇਵ ਦੀ ਪ੍ਰਧਾਨਗੀ ਹੇਠ ਸਥਾਨਕ ਬਟਾਲਾ ਕਲੱਬ ਵਿਖੇ ਹੋਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਇਮੀਡੀਏਟ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਵੀਐੱਮ ਗੋਇਲ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਲਟੀਪਲ ਪੀਆਰਓ ਲਾਇਨ ਨਰੇਸ਼ ਲੂਥਰਾ, ਡਿਸਟ੍ਰਿਕਟ ਪ੍ਰਿੰਸੀਪਲ ਸਕੱਤਰ ਲਾਇਨ ਯਸ਼ਪਾਲ ਚੌਹਾਨ, ਡਿਸਟ੍ਰਿਕਟ ਚੇਅਰਮੈਨ ਮੀਡੀਆ ਲਾਇਨ ਵਿਪਨ ਪੁਰੀ, ਲਾਇਨ ਇੰਦਰਬੀਰ ਸਿੰਘ ਰੰਧਾਵਾ, ਲਾਇਨ ਹਰਭਜਨ ਸਿੰਘ ਤੂਰ, ਲਾਇਨ ਦਪਿੰਦਰ ਸਚਦੇਵਾ, ਲਾਇਨ ਅਯਾਦਵਿੰਦਰ ਸਿੰਘ ਕਾਕੇ ਸ਼ਾਹ, ਲਾਇਨ ਪਦਮ ਕੋਹਲੀ, ਲਾਇਨ ਵਿਜੇ ਸੋਨੀ ਸਮੇਤ ਹੋਰ ਮੈਂਬਰ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭੂ ਵੰਦਨਾ ਨਾਲ ਹੋਈ। ਕਲੱਬ ਪ੍ਰਧਾਨ ਲਾਇਨ ਢੱਲ ਨੇ ਹਾਜ਼ਰ ਸਮੂਹ ਲਾਇਨ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਲਾਇਨ ਜਸਵੰਤ ਪਠਾਨੀਆ ਨੇ ਕਲੱਬ ਵੱਲੋਂ ਪਿਛਲੇ ਸਮੇਂ ਦੌਰਾਨ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਮੁੱਖ ਮਹਿਮਾਨ ਲਾਇਨ ਵੀਐੱਮ ਗੋਇਲ ਨੇ ਲਾਇਨਜ਼ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਲਾਇਨਜ਼ ਇੰਟਰਨੈਸ਼ਨਲ ਵੱਲੋਂ ਕਰਵਾਏ ਵਿਜ਼ਨ ਸਰਵਿਸ ਵੀਕ ਤਹਿਤ ਲਾਇਨਜ਼ ਕਲੱਬ ਬਟਾਲਾ ਸਮਾਈਲ ਵੱਲੋਂ ਵਿਸ਼ੇਸ਼ ਪ੍ਰੋਜੈਕਟ ਕਰਦਿਆਂ ਸਰਕਾਰੀ ਸਕੂਲ ਸੁਨੱਈਆ ਦੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਲਈ ਮੁਫ਼ਤ ਆਈ ਚੈੱਕਅਪ ਕੈਂਪ ਲਾਇਆ ਸੀ, ਜਿਸ ’ਚ ਲੋੜਵੰਦ ਬੱਚਿਆਂ ਨੂੰ ਐਨਕਾਂ ਵੀ ਮੁਹੱਈਆ ਕਰਵਾਈਆਂ ਗਈਆਂ ਸਨ। ਇਸੇ ਤਰ੍ਹਾਂ ਡਾਇਬਟੀਜ਼ ਸਰਵਿਸ ਵੀਕ ਤਹਿਤ ਕਲੱਬ ਵੱਲੋਂ ਦੋ ਮੈਡੀਕਲ ਕੈਂਪ ਲਾਏ ਗਏ, ਜਿਨ੍ਹਾਂ ਦਾ ਸੈਂਕੜੇ ਲੋਕਾਂ ਨੇ ਲਾਭ ਉਠਾਇਆ। ਇਸ ਮੌਕੇ ਦੌਰਾਨ ਲਾਇਨ ਢੱਲ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਵੱਲੋਂ ਵਿਜ਼ਨ ਸਰਵਿਸ ਵੀਕ ਤਹਿਤ ਵਿਸ਼ੇਸ਼ ਪ੍ਰੋਜੈਕਟ ਕੀਤਾ ਸੀ, ਜਿਸ ਕਾਰਨ ਲਾਇਨਜ਼ ਇੰਟਰਨੈਸ਼ਨਲ ਵੱਲੋਂ ਕਲੱਬ ਨੂੰ ਸਹਿਭਾਗਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਲੱਬ ਮੈਂਬਰਾਂ ਨੂੰ ਭਵਿੱਖ ਵਿੱਚ ਵੀ ਸੇਵਾ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਦਾ ਸੱਦਾ ਦਿੱਤਾ।