- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨ ਰਾਜੀਵ ਮਲਹੋਤਰਾ ਲਾਇਨਜ਼ ਕਲੱਬ ਬਟਾਲਾ ਸੇਵਾ ਸਫਾਇਰ ਦੇ ਪ੍ਰਧਾਨ ਬਣੇ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਲਾਇਨਜ਼ ਕਲੱਬ ਬਟਾਲਾ ਸੇਵਾ ਸਫਾਇਰ ਦੀ ਜਨਰਲ ਹਾਊਸ ਦੀ ਮੀਟਿੰਗ ਸਥਾਨਕ ਮਹਾਰਾਜਾ ਪਲਾਸੀਓ ਬਾਈਪਾਸ ਬਟਾਲਾ ਵਿਖੇ ਕਲੱਬ ਦੇ ਸਾਬਕਾ ਪ੍ਰਧਾਨ ਐੱਮਜੇਐੱਫ ਲਾਇਨ ਪੁਨੀਤ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵੀਡੀਜੀ-2 ਐੱਮਜੇਐੱਫ ਲਾਇਨ ਰਾਜੀਵ ਵਿਗ ਸ਼ਾਮਲ ਹੋਏ ਅਤੇ ਵਿਸ਼ੇਸ਼ ਤੌਰ ’ਤੇ ਨਵ-ਨਿਯੁਕਤ ਪ੍ਰਧਾਨ ਐੱਮਜੇਐੱਫ ਲਾਇਨ ਰਾਜੀਵ ਮਲਹੋਤਰਾ, ਚਾਰਟਰਡ ਪ੍ਰਧਾਨ ਲਾਇਨ ਵੀਕੇ ਸਹਿਗਲ, ਲਾਇਨ ਅਸ਼ੋਕ ਕੁਮਾਰ ਮਹਾਜਨ, ਲਾਇਨ ਵਰਿੰਦਰ ਸਲੋਤਰਾ, ਲਾਇਨ ਸਲਿਨ ਮਹਾਜਨ, ਲਾਇਨ ਚੰਦਨ ਭਾਟੀਆ, ਲਾਇਨ ਪਵਨ ਵਿਜ, ਲਾਇਨ ਹਨੀ ਤ੍ਰੇਹਨ, ਲਾਇਨ ਰਾਜੇਸ਼ ਢੱਲ, ਲਾਇਨ ਵਰਿੰਦਰ ਮਹਾਜਨ, ਲਾਇਨ ਅਨੂਪ ਲੂਥਰਾ, ਲਾਇਨ ਮਨਜੀਤ ਸਿੰਘ ਬੁਮਰਾਹ, ਲਾਇਨ ਦਿਨੇਸ਼ ਬਾਂਸਲ, ਲਾਇਨ ਅਵਿਨੀਸ਼ ਅਗਰਵਾਲ, ਲਾਇਨ ਸਾਹਿਲ ਮਹਾਜਨ, ਲਾਇਨ ਵਿਨੈ ਅਬਰੋਲ, ਲਾਇਨ ਕਪਿਲ ਗੁਪਤਾ, ਲਾਇਨ ਨੀਰਜ ਅਗਰਵਾਲ, ਲਾਇਨ ਅੰਕੁਰ ਮਹਾਜਨ (ਸਾਰੇ ਐੱਮਜੇਐੱਫ) ਸ਼ਾਮਲ ਹੋਏ।
ਇਸ ਮੌਕੇ ਲਾਇਨ ਸਹਿਗਲ ਨੇ ਮੀਟਿੰਗ ਦੀ ਸ਼ੁਰੂਆਤ ਪ੍ਰਭੂ ਪ੍ਰਾਰਥਨਾ ਨਾਲ ਕੀਤੀ। ਉਪਰੰਤ ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਪੁਨੀਤ ਬਾਂਸਲ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਲਾਇਨ ਰਾਜੀਵ ਵਿਗ ਨੇ ਆਪਣੇ ਸੰਬੋਧਨ ਵਿੱਚ ਸਾਰੇ ਮੈਂਬਰਾਂ ਨੂੰ ਹਾਂਗਕਾਂਗ ਵਿੱਚ ਜ਼ਿਲ੍ਹਾ ਗਵਰਨਰ ਦੇ ਸਹੁੰ ਚੁੱਕ ਸਮਾਗਮ ਬਾਰੇ ਜਾਣਕਾਰੀ ਦਿੱਤੀ ਅਤੇ ਲਾਇਨਿਜ਼ਿਮ ਦੇ ਸਿਧਾਂਤਾਂ ਅਤੇ ਉਦੇਸ਼ਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੇ ਨਵ ਨਿਯੁਕਤ ਪ੍ਰਧਾਨ ਰਾਜੀਵ ਮਲਹੋਤਰਾ ਨੂੰ ਕਲੱਬ ਪ੍ਰਧਾਨ ਦੀ ਸੀਟ ’ਤੇ ਬਿਠਾਇਆ। ਉਨ੍ਹਾਂ ਨੇ ਲਾਇਨ ਰਾਜੀਵ ਮਲਹੋਤਰਾ, ਸਕੱਤਰ ਲਾਇਨ ਰਜਤ ਮਹਾਜਨ, ਖਜ਼ਾਨਚੀ ਲਾਇਨ ਦੀਪਕ ਪਥਰੀਆ ਅਤੇ ਪੀਆਰਓ ਲਾਇਨ ਰਿਸ਼ਭ ਸ਼ਰਮਾ ਨੂੰ ਫੁੱਲਾਂ ਦਾ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਸਹੁੰ ਚੁਕਾਈ। ਲਿਵਾਸਾ ਹਸਪਤਾਲ ਅੰਮ੍ਰਿਤਸਰ ਤੋਂ ਸੁਖਪਾਲ ਸਿੰਘ ਮਾਨ ਨੇ ਜੁਆਇੰਟ ਰਿਪਲੇਸਮੈਂਟ ਕੇਅਰ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ, ਜਦਕਿ ਡਾ. ਅਰਜੁਨ ਵੇਦ ਗੁਪਤਾ ਨੇ ਕਾਰਡੀਓਲੋਜੀ ਬਾਰੇ ਜਾਣਕਾਰੀ ਦਿੱਤੀ।
ਦੋਵਾਂ ਡਾਕਟਰਾਂ ਨੂੰ ਕਲੱਬ ਵੱਲੋਂ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ, ਨਵ-ਨਿਯੁਕਤ ਪ੍ਰਧਾਨ ਲਾਇਨ ਰਾਜੀਵ ਮਲਹੋਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਕਲੱਬ ਦੀ ਬਿਹਤਰੀ ਅਤੇ ਲੋੜਵੰਦਾਂ ਦੀ ਸੇਵਾ ਲਈ ਅਣਥੱਕ ਮਿਹਨਤ ਕਰੇਗੀ। ਉਨ੍ਹਾਂ ਕਿਹਾ ਕਿ ਉਹ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਨੂੰ ਬੁਲੰਦੀਆਂ ’ਤੇ ਪਹੁੰਚਾਉਣਗੇ। ਇਸ ਮੌਕੇ ਲਾਇਨ ਅਨੂਪ ਲੂਥਰਾ ਨੇ ਮੀਟਿੰਗ ਨੂੰ ਸਫਲ ਬਣਾਉਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਲਾਇਨ ਵੀ.ਕੇ. ਸਹਿਗਲ ਨੇ ਕੀਤਾ। ਇਸ ਮੌਕੇ ਲਾਇਨ ਅਮਿਤ ਪਾਠਕ, ਲਾਇਨ ਮਾਨਿਕ ਮਹਾਜਨ, ਲਾਇਨ ਕੁਲਦੀਪ ਸਿੰਘ ਅਰੋੜਾ, ਲਾਇਨ ਸਹਿਜਨੂਰ ਸਿੰਘ ਅਰੋੜਾ, ਲਾਇਨ ਆਯੂਸ਼ ਮਹਾਜਨ, ਲਾਇਨ ਅਨਿਲ ਡੋਗਰਾ, ਲਾਇਨ ਰਾਘਵ ਵਿਗ, ਲਾਇਨ ਨੀਰਜ ਤ੍ਰੇਹਨ, ਲਾਇਨ ਅਭੀ ਅਬਰੋਲ, ਲਾਇਨ ਅੰਕੁਰ ਮਹਾਜਨ, ਲਾਇਨ ਪਰਮਦੀਪ ਸਿੰਘ ਕਾਹਲੋਂ, ਲਾਇਨ ਜਗਦੀਪ ਸਿੰਘ ਬੁਮਰਾਹ, ਲਾਇਨ ਜੋਗਿੰਦਰ ਅੰਗੂਰਾਲਾ, ਲਾਇਨ ਬਿੰਨੀ ਭੰਡਾਰੀ, ਲਾਇਨ ਸਾਹਿਲ ਮਹਾਜਨ, ਲਾਇਨ ਦਲਜੀਤ ਸਿੰਘ ਕਾਹਲੋਂ, ਲਾਇਨ ਗੁਰਪਵਨਪ੍ਰੀਤ ਸਿੰਘ, ਲਾਇਨ ਈਸ਼ੂ ਰਾਂਚਲ, ਲਾਇਨ ਅੰਕੁਰ ਦੱਤਾ, ਲਾਇਨ ਪੁਨੀਤ ਸਾਨਨ, ਲਾਇਨ ਕਰਨ ਮਹਾਜਨ, ਲਾਇਨ ਸੁਦੇਸ਼ ਸੇਠੀ, ਲਾਇਨ ਅਭੀ ਮਲਹੋਤਰਾ, ਲਾਇਨ ਪ੍ਰਸ਼ਾਂਤ ਮਹਾਜਨ ਆਦਿ ਹਾਜ਼ਰ ਸਨ।