ਆਂਗਣਵਾੜੀ ਹੈਲਪਰ ਕੁਲਵੰਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਆਂਗਨਵਾੜੀ ਹੈਲਪਰ ਕੁਲਵੰਤ ਕੌਰ
Publish Date: Sat, 10 Oct 2026 05:07 PM (IST)
Updated Date: Sat, 10 Oct 2026 05:08 PM (IST)
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਤਾਇਨਾਤ ਆਂਗਨਵਾੜੀ ਹੈਲਪਰ ਕੁਲਵੰਤ ਕੌਰ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਰੱਖੇ ਪਾਠ ਦੇ ਭੋਗ ਉਹਨਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਵੈਰਾਗਮਈ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਇਤਿਹਾਸਿਕ ਗੁਰਦੁਆਰਾ ਬਾਉਲੀ ਸਾਹਿਬ ਵਡਾਲਾ ਬਾਂਗਰ ਵਿਖੇ ਕਰਵਾਇਆ ਗਿਆ। ਮਰਹੂਮ ਆਂਗਣਵਾੜੀ ਵਰਕਰ ਕੁਲਵੰਤ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆ ਕਿਹਾ ਕਿ ਕੁਲਵੰਤ ਕੌਰ ਦੀ ਬੇਵਕਤੀ ਮੌਤ ਨਾਲ ਉਹਨਾਂ ਦੇ ਪਤੀ ਰਜਿੰਦਰ ਸਿੰਘ ਅਤੇ ਸਮੂਹ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਮੌਕੇ ਤੇ ਉਹਨਾਂ ਪਰਿਵਾਰਿਕ ਜੀਆਂ ਨਾਲ ਹਮਦਰਦੀ ਵੀ ਪ੍ਰਗਟਾਈ। ਇਸ ਮੌਕੇ ਤੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ, ਗ੍ਰੰਥੀ ਅਵਤਾਰ ਸਿੰਘ ਸਾਬਕਾ ਸਰਪੰਚ ਵਡਾਲਾ ਬਾਂਗਰ, ਰਣਧੀਰ ਸਿੰਘ ਕਾਹਲੋਂ ਪ੍ਰਧਾਨ ਗੁਰਦੁਆਰਾ ਬਾਉਲੀ ਸਾਹਿਬ, ਮਾਸਟਰ ਰਣਜੀਤ ਸਿੰਘ, ਸੁਰਜੀਤ ਸਿੰਘ, ਦਿਲਬਾਗ ਸਿੰਘ ਗਾਗੀ, ਬਾਪੂ ਵਡਾਲਾ ਬਾਂਗਰ, ਦਲਜੀਤ ਸਿੰਘ ਮੁਸਤਫਾਪੁਰ, ਸਤਨਾਮ ਸਿੰਘ, ਮਨਜੀਤ ਸਿੰਘ ਪੰਨੂ, ਵਿਨੋਦ ਕੁਮਾਰ, ਅਮਰੀਕ ਸਿੰਘ ਸਾਬਕਾ ਚੇਅਰਮੈਨ, ਸਤਨਾਮ ਸਿੰਘ ਏਐਸਆਈ ਸੇਵਾ ਮੁਕਤ, ਬਲਜੀਤ ਸਿੰਘ, ਸੁਰਜੀਤ ਸਿੰਘ, ਭਾਈ ਗੁਰਨਾਮ ਸਿੰਘ, ਹਰਜੰਤ ਸਿੰਘ ਸਾਬੀ, ਪਰਦੁਮਣ ਸਿੰਘ ਕਾਹਲੋ ਆਦਿ ਹਾਜ਼ਰ ਸਨ।