- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਵ ਕਰਮ ਮਿਸ਼ਨ ਨੂੰ ਡੀ-ਫ੍ਰੀਜ਼ਰ ਲਿਜਾਣ-ਲਿਆਉਣ ਲਈ ਈ-ਰਿਕਸ਼ਾ ਦੀਆਂ ਚਾਬੀਆਂ ਸੌਂਪੀਆਂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਗੁਰਦਾਸਪੁਰ ਦੇ ਭਾਜਪਾ ਆਗੂਆਂ ਵੱਲੋਂ ਵੱਖਰੇ ਢੰਗ ਨਾਲ ਜਨਮਦਿਨ ਮਨਾਉਂਦਿਆਂ ਸਮਾਜ ਸੇਵਾ ਲਈ ਪਹਿਲਕਦਮੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਰਿੰਕੀ ਮਹੰਤ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਮਾਨਵ ਕਰਮ ਮਿਸ਼ਨ ਗੁਰਦਾਸਪੁਰ ਨੂੰ ਈ-ਰਿਕਸ਼ਾ ਭੇਟ ਕੀਤਾ ਗਿਆ। ਇਸ ਮੌਕੇ ਮਾਨਵ ਕਰਮ ਮਿਸ਼ਨ ਦੇ ਪ੍ਰਧਾਨ ਸੁਭਾਸ਼ ਚੰਦਰ ਭੰਡਾਰੀ ਅਤੇ ਸੰਸਥਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਈ-ਰਿਕਸ਼ਾ ਦੀਆਂ ਚਾਬੀਆਂ ਸੌਂਪੀਆਂ ਗਈਆਂ। ਰਿੰਕੀ ਮਹੰਤ ਨੇ ਦੱਸਿਆ ਕਿ ਮਾਨਵ ਕਰਮ ਮਿਸ਼ਨ ਵੱਲੋਂ ਕਾਫ਼ੀ ਸਮੇਂ ਤੋਂ ਡੀ-ਫ੍ਰੀਜ਼ਰ ਲਿਜਾਣ ਅਤੇ ਲਿਆਉਣ ਲਈ ਈ-ਰਿਕਸ਼ਾ ਦੀ ਮੰਗ ਕੀਤੀ ਜਾ ਰਹੀ ਸੀ। ਵਾਹਨ ਦੀ ਸਹੂਲਤ ਨਾ ਹੋਣ ਕਾਰਨ ਖ਼ਾਸ ਕਰਕੇ ਰਾਤ ਸਮੇਂ ਜ਼ਰੂਰਤਮੰਦ ਪਰਿਵਾਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਲੋੜ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਇਹ ਪਹਿਲਕਦਮੀ ਕੀਤੀ ਗਈ ਹੈ। ਰਿੰਕੀ ਮਹੰਤ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਾਨੂੰ ਸਾਰਿਆਂ ਨੂੰ ਹਮੇਸ਼ਾ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਮਾਨਵ ਕਰਮ ਮਿਸ਼ਨ ਦੇ ਪ੍ਰਧਾਨ ਸੁਭਾਸ਼ ਚੰਦਰ ਭੰਡਾਰੀ, ਸਤੀਸ਼ ਗੁਪਤਾ, ਯੁਗਲ ਕਿਸ਼ੋਰ, ਰਿਪਨ ਮਹਾਜਨ, ਵਰੁਣ ਮਰਵਾਹਾ, ਅਸ਼ੋਕ ਕੌਸ਼ਲ, ਰਵੀ ਕੁਮਾਰ, ਹਰਦੀਪ ਸਿੰਘ ਬੰਟੀ, ਨੰਦਾ, ਅਮਨਦੀਪ ਵਿੱਕੀ, ਦਿਨੇਸ਼ ਸ਼ਰਮਾ, ਭਾਜਪਾ ਆਗੂ ਬਿੰਦੀਆ ਅਤੇ ਪ੍ਰਵੀਨ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।