- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹੱਦ ਤੇ ਅਜੂਬੇ ਵਰਗਾ ਬਣਾਇਆ ਕਰਤਾਰਪੁਰ ਕੋਰੀਡੋਰ ਸਰਕਾਰ ਦਾ ਸ਼ਲਾਘਾਯੋਗ ਕਦਮ: ਭਈਆ ਦਾਸ ਮਹਾ ਮੰਡਲੇਸ਼ਵਰ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਡੇਰਾ ਬਾਬਾ ਨਾਨਕ : ਲੇਹ ਲੱਦਾਖ ਤੋਂ ਇਲਾਵਾ ਦੇਸ਼ ਭਰ ਦੀ ਭਾਰਤ ਦੀ ਕੌਮਾਂਤਰੀ ਸਰਹੱਦ ’ਤੇ ਪਹੁੰਚ ਕੇ ਪਿਛਲੇ 10 ਦਿਨਾਂ ਤੋਂ ਦੇਸ਼ ਅਤੇ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਦੀ ਸੁਰੱਖਿਆ ਲਈ ਅਰਦਾਸ ਕਰ ਰਹੇ ਭਈਆ ਦਾਸ ਮਹਾ ਮੰਡਰੇਸ਼ਵਰ ਸ਼ਨਿਚਰਵਾਰ ਨੂੰ ਬਾਵਾ ਲਾਲ ਦਿਆਲ ਜੀ ਧਾਮ ਧਿਆਨਪੁਰ ਵਿਖੇ ਨਤਮਸਤਕ ਹੋਣ ਉਪਰੰਤ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਬਣੇ ਸ੍ਰੀ ਕਰਤਾਰਪੁਰ ਕੋਰੀਡੋਰ ’ਤੇ ਪਹੁੰਚੇ। ਸ਼੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਵਿਖੇ ਪਹੁੰਚੇ ਭਈਆ ਦਾਸ ਮਹਾਮੰਡਲਸ਼ਵਰ ਦੇ ਨਾਲ ਮਹੰਤ ਨਿਰਮਲ ਦਾਸ ਮਥੁਰਾ ਤੋਂ ਇਲਾਵਾ ਮਹੰਤ ਗੋਬਿੰਦ ਦਾਸ ਗੱਦੀ ਨਸ਼ੀਨ ਸ਼ੀਆਂ ਦਾਸ ਠਾਕੁਰ ਦੁਆਰਾ ਵਡਾਲਾ ਬਾਂਗਰ ਵੀ ਹਾਜ਼ਰ ਸਨ। ਇਸ ਮੌਕੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਉਕਤ ਧਾਰਮਿਕ ਸ਼ਖ਼ਸੀਅਤਾਂ ਨੂੰ ਸਰਹੱਦ ’ਤੇ ਬਣਾਏ ਗਏ ਅਰਬਾਂ ਰੁਪਏ ਦੀ ਲਾਗਤ ਨਾਲ ਪੈਸੰਜਰ ਟਰਮੀਨਲ ਵਿੱਚ ਬਣਾਈ ਗਈ ਦਸ ਗੁਰੂਆਂ ਦੀ ਆਰਟ ਗੈਲਰੀ, ਸਿੱਲ ਪੱਥਰਾਂ ਤੇ ਅੰਕਿਤ ਗੁਰਬਾਣੀ ਦੀਆਂ ਪੰਕਤੀਆਂ ਤੋਂ ਇਲਾਵਾ ਟਰਮੀਨਲ ਵਿੱਚ ਸੁਸ਼ੋਭਿਤ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਮਾਡਲ ਤੋਂ ਇਲਾਵਾ ਸਿੱਖ ਕੌਮ ਦੇ ਜਰਨੈਲਾਂ ਅਤੇ ਸੰਗਤ ਅਤੇ ਪੰਗਤ ਦੇ ਆਧਾਰਿਤ ਬਣਾਈਆਂ ਗਈਆਂ ਮੂਰਤੀਆਂ ਅਤੇ ਕਲਾ ਕ੍ਰਿਤੀਆਂ ਨੂੰ ਵੇਖਿਆ। ਇਸ ਮੌਕੇ ਮਹਾ ਮੰਡਲੇਸ਼ਵਰ ਭਈਆ ਦਾਸ ਵੱਲੋਂ ਸ੍ਰੀ ਕਰਤਾਰਪੁਰ ਕੋਰੀਡੋਰ ’ਤੇ ਤਾਇਨਾਤ ਬੀਐੱਸਐੱਫ ਦੇ ਮਹਿਲਾ ਅਤੇ ਪੁਲਿਸ ਜਵਾਨਾਂ ਤੋਂ ਇਲਾਵਾ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਕਰਮਚਾਰੀਆਂ ਦੇ ਚੰਗੇ ਵਤੀਰੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਮਹਾ ਮੰਡਲੇਸ਼ਵਰ ਭਈਆ ਦਾਸ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਬਿਨਾਂ ਵੀਜ਼ਾ ਦਰਸ਼ਨਾਂ ਲਈ ਖੋਲਿ੍ਹਆ ਗਿਆ ਕਰਤਾਰਪੁਰ ਲਾਂਘਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਬੰਦ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਅਮਨ ਸ਼ਾਂਤੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਸੁਰੱਖਿਅਤ ਹੋਵੇਗਾ ਤਾਂ ਹੀ ਧਰਮ ਸੁਰੱਖਿਅਤ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 10 ਦਿਨਾਂ ਤੋਂ ਲੇਹ ਲੱਦਾਖ ਤੋਂ ਇਲਾਵਾ ਦੇਸ਼ ਦੀ ਸਰਹੱਦ ਤੇ ਵੱਖ-ਵੱਖ ਥਾਵਾਂ ’ਤੇ ਜਾ ਕੇ ਦੇਸ਼ ਅਤੇ ਦੇਸ਼ ਦੀ ਰਾਖੀ ਕਰ ਰਹੇ ਜਵਾਨਾਂ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁਰਜ਼ੋਰ ਮੰਗ ਕੀਤੀ ਕਿ ਦੇਸ਼ ਦੀ ਸਰਹੱਦ ’ਤੇ ਤਾਇਨਾਤ ਤੇ ਬੀਐੱਸਐੱਫ ਦੇ ਜਵਾਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਉਨ੍ਹਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੋਰ ਵੱਧ ਸਕੇ।