- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਨਸ਼ਾ ਛੁਡਾਊ ਕੇਂਦਰ ਰੈਡ ਕਰਾਸ ਸੁਸਾਇਟੀ ਪੰਜਾਬ ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਸ਼ਰਮਾ ਸਾਬਕਾ ਪੀਸੀਐੱਸ ਅਧਿਕਾਰੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਜੀਵਨ ਦਾ ਸਰਵੋਤਮ ਖਜ਼ਾਨਾ ਹੈ। ਖੇਡਾਂ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਰਾਮਬਾਣ ਔਸ਼ਧੀ ਦੇ ਸਾਮਾਨ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ। ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਪੰਜਾਬ ਦੇ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਹਾਲ ਵਿਖੇ 200 ਤੋਂ ਵਧੇਰੇ ਜੂਡੋ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਿਖਾਈ। ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਦੀ ਅਗਵਾਈ ਹੇਠ ਦਰਸ਼ਕਾਂ ਨੂੰ ਵਧੀਆ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ।
ਇਸ ਮੌਕੇ ਨਸ਼ਾ ਛੁਡਾਊ ਕੇਂਦਰ ਰੈਡ ਕਰਾਸ ਸੁਸਾਇਟੀ ਪੰਜਾਬ ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਸ਼ਰਮਾ ਸਾਬਕਾ ਪੀਸੀਐੱਸ ਅਧਿਕਾਰੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਜੀਵਨ ਦਾ ਸਰਵੋਤਮ ਖਜ਼ਾਨਾ ਹੈ। ਖੇਡਾਂ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਰਾਮਬਾਣ ਔਸ਼ਧੀ ਦੇ ਸਾਮਾਨ ਹੈ।
ਇਸ ਮੌਕੇ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਪੰਜਾਬ ਪੱਧਰ ਤੇ ਇਤਿਹਾਸਕ ਜਿੱਤਾਂ ਪ੍ਰਾਪਤ ਕੀਤੀਆਂ ਹਨ। ਲੜਕੀਆਂ ਦੇ 14 ਸਾਲ ਗਰੁੱਪ ਦੇ ਵੱਖ-ਵੱਖ ਭਾਰ ਵਰਗ ਵਿੱਚ ਗੁਰਦਾਸਪੁਰ ਦੀਆਂ ਖਿਡਾਰਣਾਂ ਨੇ ਮੈਡਲ ਜਿੱਤ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
28 ਕਿਲੋ ਭਾਰ ਵਰਗ ਵਿੱਚ ਕਨਿਕਾ ਸ਼ਰਮਾ ਨੇ ਗੋਲਡ ਮੈਡਲ, ਨਵਪ੍ਰੀਤ ਕੌਰ ਨੇ ਸਿਲਵਰ ਮੈਡਲ, ਵੈਸ਼ਨਵੀ ਅਤੇ ਸਿਦਕੀ ਨੇ ਕਾਂਸੀ ਤਮਗਾ ਜਿੱਤਿਆ ਹੈ। 32 ਕਿਲੋ ਭਾਰ ਵਰਗ ਵਿੱਚ ਰਾਧਿਕਾ ਨੇ ਗੋਲਡ ਮੈਡਲ, ਸ਼ਰੁਤੀ ਸ਼ਰਮਾ ਨੇ ਸਿਲਵਰ ਮੈਡਲ ਅਤੇ ਵਾਣੀ ਨੇ ਬਰਾਉਨਜ ਮੈਡਲ ਜਿੱਤਿਆ ਹੈ। 36 ਕਿਲੋ ਭਾਰ ਵਰਗ ਵਿੱਚ ਤਨੀਸ਼ਾ ਨੇ ਗੋਲਡ ਮੈਡਲ, ਸਚਪ੍ਰੀਤ ਨੇ ਸਿਲਵਰ ਮੈਡਲ, ਤਰੀਸਾ ਅਤੇ ਜਸਲੀਨ ਕੌਰ ਨੇ ਬਰਾਉਨਜ ਮੈਡਲ ਜਿੱਤਿਆ।
40 ਕਿਲੋ ਭਾਰ ਵਰਗ ਵਿੱਚ ਪ੍ਰੀਤਾਂ ਨੇ ਗੋਲਡ ਮੈਡਲ ਸਿਮਰਨ ਨੇ ਸਿਲਵਰ ਮੈਡਲ, ਕਲਾਸਵੀਨ ਅਤੇ ਨਵਦੀਪ ਕੌਰ ਨੇ ਬਰਾਉਨਜ ਮੈਡਲ ਜਿੱਤ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ। 44 ਕਿਲੋ ਭਾਰ ਵਰਗ ਵਿੱਚ ਸਾਂਚੀ ਸ਼ਰਮਾ ਨੇ ਗੋਲਡ ਮੈਡਲ, ਸਿਮਰਨ ਨੇ ਸਿਲਵਰ ਮੈਡਲ ਅਤੇ ਸਹਿਜਪ੍ਰੀਤ, ਦਮਨ ਨੇ ਬਰਾਉਨਜ ਮੈਡਲ ਜਿੱਤਿਆ।
48 ਕਿਲੋ ਭਾਰ ਵਰਗ ਆਰਵੀ ਸ਼ਰਮਾ ਨੇ ਗੋਲਡ ਮੈਡਲ ਹਿਮਾਂਸ਼ੀ ਨੇ ਸਿਲਵਰ ਮੈਡਲ, ਮਨਮੀਤ ਕੌਰ ਸ਼ਗੁਨ ਪ੍ਰੀਤ ਨੇ ਬਰਾਉਨਜ ਮੈਡਲ ਜਿੱਤਿਆ। ਇਸ ਮੌਕੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਬਲਵਿੰਦਰ ਕੌਰ ਰਾਵਲਪਿੰਡੀ, ਰਵੀ ਕੁਮਾਰ ਗੁਰਦਾਸਪੁਰ, ਅਤੁਲ ਕੁਮਾਰ, ਲਕਸ਼ੇ ਕੁਮਾਰ ਤਮੰਨਾ, ਅਮਰਜੀਤ ਸਿੰਘ ਮਨੀ, ਰਵਿੰਦਰ ਖੰਨਾ, ਗਗਨਦੀਪ ਸ਼ਰਮਾ, ਵਿਸ਼ਾਲ ਕਾਲੀਆ ਵਿਨੋਦ ਕੁਮਾਰ, ਰਜਵੰਤ ਕੌਰ ਹਾਜ਼ਰ ਸਨ।