ਭਗਤ ਨਾਮਦੇਵ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ
ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਭਗਤ ਨਾਮਦੇਵ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
Publish Date: Sat, 17 Jan 2026 03:52 PM (IST)
Updated Date: Sun, 18 Jan 2026 04:01 AM (IST)
ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ,
ਘੁਮਾਣ : ਆਲ ਇੰਡੀਆ ਟਾਂਕ ਕਸੱਤਰੀ ਪ੍ਰਤੀਨਿਧੀ ਸਭਾ ਦੇ ਕੋਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 676ਵਾ ਜੋਤੀ ਜੋਤਿ ਪੁਰਬ (ਮੇਲਾ ਲੋਹੜੀ ਮਾਘੀ) ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ (ਤਪ ਅਸਥਾਨ) ਸ਼੍ਰੋਮਣੀ ਭਗਤ ਨਾਮਦੇਵ ਜੀ ਵਿਖੇ ਬੜੀ ਹੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਦੇ ਸਮਾਗਮਾਂ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਵਿਖੇ 13 ਜਨਵਰੀ ਤੋਂ ਲੈਕੇ 18 ਜਨਵਰੀ ਤੱਕ ਨਿਰੰਤਰ ਕੀਰਤਨ ਸਮਾਗਮ ਕਰਵਾਏ ਗਏ। ਜਿਸ ਵਿਚ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰੇ ਖਾਲਸਾ, ਢਾਡੀ ਸੱਤਪਾਲ ਸਿੰਘ ਐੱਮਏ ਤਰਨਤਾਰਨ ਵਾਲੇ, ਭਾਈ ਰਣਜੀਤ ਸਿੰਘ ਗੁਰਦਾਸਪੁਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਹਜ਼ੂਰੀ ਮੁੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਫੱਕਰ ਆਦਿ ਜਥਿਆਂ ਵੱਲੋਂ ਪਹੁੰਚੀਆ ਹੋਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਇਨ੍ਹਾਂ ਸਮਾਗਮਾਂ ਵਿੱਚ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਆਪ ਦੇ ਸੀਨੀਅਰ ਆਗੂ ਡਾ ਕਮਲਜੀਤ ਸਿੰਘ ਕੇਜੇ, ਸੁਲੱਖਣ ਸਿੰਘ ਭੇਂਟ ਭੱਤਣ, ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਬਲਵਿੰਦਰ ਸਿੰਘ ਲਾਡੀ, ਮਨਦੀਪ ਸਿੰਘ ਰੰਗੜ ਨੰਗਲ ਸਮੇਂਤ ਹੋਰ ਆਗੂਆਂ ਨੇ ਸ਼ਿਰਕਤ ਕੀਤੀ। ਪਹੁੰਚੇ ਹੋਏ ਆਗੂਆਂ ਨੂੰ ਆਲ ਇੰਡੀਆ ਟਾਂਕ ਕਸ਼ੱਤਰੀ ਪ੍ਰਤੀਨਿਧੀ ਦੇ ਕੌਮੀ ਅਤੇ ਗੁਰਦੁਆਰਾ ਤਪਿਆਣਾ ਸਾਹਿਬ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਅਤੇ ਮੀਤ ਪ੍ਰਧਾਨ ਇੰਜੀ ਲਖਬੀਰ ਸਿੰਘ ਕਲਸੀ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।, ਇਸ ਮੌਕੇ ਸਕੱਤਰ ਗੁਰਦੇਵ ਸਿੰਘ ਨੰਗਲ , ਵਿੱਤ ਸਕੱਤਰ ਅਜਮੇਰ ਸਿੰਘ ਨੰਗਲ, ਬਾਬਾ ਰਣਧੀਰ ਸਿੰਘ ਮੁੱਖ ਗ੍ਰੰਥੀ, ਲੈਕਚਰਾਰ ਗੁਰਨਾਮ ਸਿੰਘ ਮੰਡ, ਹਰਦੀਪ ਸਿੰਘ ਪੰਡੋਰੀ, ਹਰਬੰਸ ਸਿੰਘ ਨੰਗਲ, ਪਲਵਿੰਦਰ ਸਿੰਘ ਮੁਨੀਮ, ਗੁਰਦੀਪ ਸਿੰਘ ਮੋਗਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਮੱਲੋਂਵਾਲੀ , ਅਵਤਾਰ ਸਿੰਘ ਜੱਸਲ, ਸਤਨਾਮ ਸਿੰਘ ਮੱਲੋਂਵਾਲੀ, ਹਰਭਜਨ ਸਿੰਘ ਪੰਡੋਰੀ ਆਦਿ ਹਾਜ਼ਰ ਸਨ।