- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
10 ਕਰੋੜ 43 ਲੱਖ ਦੀ ਲਾਗਤ ਨਾਲ ਬਣਨ ਵਾਲੀ ਅਲੀਵਾਲ ਤੋਂ ਭਾਲੋਵਾਲੀ ਨੂੰ ਜਾਂਦੀ ਸੜਕ ਦਾ ਜੋਬਨ ਰੰਧਾਵਾ ਵਲੋਂ ਉਦਘਾਟਨ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਕਈ ਸਾਲਾਂ ਤੋਂ ਅਲੀਵਾਲ ਤੋਂ ਭਾਲੋਵਾਲੀ ਨੂੰ ਜਾਂਦੀ ਸੜਕ ਦਾ ਅੱਜ ਅਲੀਵਾਲ ਤੋਂ ਉਦਘਾਟਨ ਕਰ ਦਿੱਤਾ ਹੈ, ਜਿਸ ਨਾਲ ਹਲਕਾ ਫ਼ਤਹਿਗੜ ਚੂੜੀਆਂ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਜੋਬਨ ਸਿੰਘ ਰੰਧਾਵਾ ਨੇ ਦੱਸਿਆ ਕਿ ਅਲੀਵਾਲ ਤੋਂ ਭਾਲੋਵਾਲੀ ਨੂੰ ਜਾਂਦੀ ਸੜਕ ਦਾ ਉਦਘਾਟਨ ਕਰਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕ ਇਹ ਸੜਕ ਕਈ ਪਿੰਡਾਂ ਦੇ ਲੋਕਾਂ ਲਈ ਕੁਰੀਬ ਇੱਕ ਦਹਾਕੇ ਤੋਂ ਮੁਸੀਬਤ ਬਣੀ ਹੋਈ ਸੀ ਕਿਉਂਕ ਅਲੀਵਾਲ ਤੋਂ ਭਾਲੋਵਾਲੀ ਨੂੰ ਹਵਾਈ ਅੱਡਾ ਰਾਜਾਸਾਂਸ਼ੀ, ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਜਾਣਾ ਬਹੁਤ ਆਸਾਨ ਹੈ ਤੇ ਬਹੁਤ ਛੇਤੀ ਪਹੁੰਚ ਜਾਈਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜਾਂ ਰਾਜਾਸਾਂਸੀ ਪੁੱਜਣ ਲਈ ਪਹਿਲਾਂ ਫ਼ਤਹਿਗੜ ਜਾਣਾ ਪੈਂਦਾ ਸੀ ਤੇ ਫਿਰ ਰਾਜਾਸਾਂਸੀ ਤੇ ਸ੍ਰੀ ਅੰਮ੍ਰਿਤਸਰ ਜਾਣਾ ਪੈਂਦਾ ਸੀ ਕਿਉਂਕ ਸਾਰੀ ਸੜਕ ਵਿੱਚ ਵੱਡੇ -ਵੱਡੇ ਟੋਏ ਪਏ ਹੋਏ ਹਨ ਤੇ|ਕੋਈ ਵੀ ਆਦਮੀ ਇਸ ਸੜਕ ਤੋਂ ਨਹੀਂ ਸੀ ਲੰਘਦਾ। ਰੰਧਾਵਾ ਨੇ ਅਪਾਣੀ ਗੱਲ ਜਾਰੀ ਰੱਖਦਿਆਂ ਅੱਗੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ -ਬਹੁਤ ਧੰਨਵਾਦ ਕਰਦੇ ਹਨ, ਜਿੰਨ੍ਹਾਂ ਨੇ ਮੇਰੇ ਹੱਥੋਂ ਇੰਨ੍ਹੀਂ ਵੱਡੀ ਸਮੱਸਿਆ ਨੂੰ ਹੱਲ ਕਰਵਾਇਆ।ਹਲਕਾ ਇੰਚਾਰਜ ਜੋਬਨ ਨੇ ਕਿਹਾ ਕਿ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਸਨੀਕ ਮੇਰੇ ਪਰਿਵਾਰ ਵਾਂਗ ਹਨ ਅਤੇ ਹਲਕੇ ਦੀਆਂ ਮੁਸਕਲਾਂ ਨੂੰ ਹੱਲ ਕਰਵਾਉਣਾ ਮੇਰਾ ਨਿੱਜੀ ਫਰਜ਼ ਬਣਦਾ ਹੈ। ਇਸ ਦੌਰਾਨ ਮਾਝਾ ਜ਼ੋਨ ਦੇ ਸਿੱਖਿਆ ਵਿੰਗ ਦੇ ਇੰਚਾਰਜ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਲੀਵਾਲ ਤੋਂ ਭਾਲੋਵਾਲੀ ਨੂੰ ਜਾਂਦੀ ਸੜਕ ਕੁਰੀਬ 10 ਸਾਲਾਂ ਤੋਂ ਮੰਦੀ ਹਾਲਤ ਵਿੱਚ ਸੀ, ਪਰ ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਇੱਕ ਮਹੀਨੇ ਪਹਿਲਾਂ ਹਲਕਾ ਇੰਚਾਰਜ ਦੀ ਜਿੰਮੇਵਾਰੀ ਸੰਭਾਲੀ ਹੈ ਤੇ ਇੱਕ ਮਹੀਨੇ ’ਚ ਸਖ਼ਤ ਮਿਹਨਤ ਕਰਕੇ ਇਸ ਸੜਕ ਨੂੰ ਪਾਸ ਕਰਵਾਇਆ ਹੈ, ਇਹ ਸੜਕ ਕਰੀਬ 12 ਕਿਲੋਮੀਟਰ ਬਣਦੀ ਹੈ ਅਤੇ ਇਸ ਸੜਕ ’ਤੇ 10 ਕਰੋੜ 43 ਲੱਖ ਰੁਪਏ ਖਰਚ ਹੋਣਗੇ , ਜਿਸ ਲਈ ਉਹ ਜੋਬਨ ਰੰਧਾਵਾ ਦੇ ਤਹਿ ਦਿਲੋਂ ਧੰਨਵਾਦੀ ਹਨ। ਇਸ ਮੌਕੇ ਅਨਮੋਲਪ੍ਰੀਤ ਰੰਧਾਵਾ ਜਿਲ੍ਹਾ ਪ੍ਰੀਸ਼ਦ ਪ੍ਰਧਾਨ, ਸੀਨੀਅਰ ਆਗੂ ਹਰਦੀਪ ਸਿੰਘ ਬਾਠ, ਗੁਰਵਿੰਦਰ ਸਿੰਘ ਪੰਨੂ ਜ਼ਿਲ੍ਹਾ ਸੈਕਟਰੀ ਸੋਸ਼ਲ ਮੀਡਿਆ, ਸੀਨੀਅਰ ਆਪ ਆਗੂ ਲਖਵਿੰਦਰ ਸਿੰਘ ਸੰਘੇੜਾ, ਸਰਪੰਚ ਬਲਜਿੰਦਰ ਸਿੰਘ ਨਾਮਧਾਰੀ, ਜਸਪਾਲ ਸਿੰਘ ਲੰਗਰਵਾਲ, ਸਰਵਣ ਸਿੰਘ ਤਲਵੰਡੀ ਭਾਰਥ, ਤਜਿੰਦਰ ਸਿੰਘ ਕੁਲਾਰ, ਕਰਣ ਬਾਠ, ਸਰਪੰਚ ਸੁਰਜਨ ਸਿੰਘ, ਡਾਕਟਰ ਦਲਜੀਤ ਸਿੰਘ ਲੱਕੀ, ਗੁਰਪਿੰਦਰ ਸਿੰਘ ਪੱਤੀ ਮਿਰਜੋਵਾਲੀ, ਦਲੇਰ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ ਆਜਨਪੁਰ, ਸਰਪੰਚ ਰਵਿੰਦਰਜੀਤ ਸਿੰਘ ਰਾਣਾ ਜਵੰਦਾ, ਸਰਪੰਚ ਜਸਬੀਰ ਸਿੰਘ ਭਾਲੋਵਾਲੀ, ਹਰਪਾਲ ਸਿੰਘ ਕਿਲ਼ਾ ਦੇਸ਼ਾ ਸਿੰਘ, ਹਲਕਾ ਸੰਗਠਨ ਇੰਚਾਰਜ ਰਾਜਿੰਦਰ ਸਿੰਘ ਜਾਂਗਲਾ, ਸਰਪੰਚ ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਮੇਜਰ ਸਿੰਘ ਕਾਸ਼ਤੀਵਾਲ, ਚੇਅਰਮੈਨ ਰਾਣਾ ਸੁੰਡਲ, ਸਰਪੰਚ ਕੁਲਬੀਰ ਸਿੰਘ ਅਲੀਵਾਲ, ਕੈਪਟਨ ਗੁਰਮੀਤ ਸਿੰਘ ਸੈਦਪੁਰ, ਮੇਜਰ ਸਿੰਘ ਦਬੁਰਜੀ ਅਤੇ ਇਲਾਕੇ ਹੋਰ ਵੀ ਪਤਵੰਤੇ ਪੁੱਜੇ ਹੋਏ ਸਨ।