ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਜੁੜੀ ਪਵਿੱਤਰ ਸਾਖੀ, ਭੈਣ ਨੇ ਹੱਥੀਂ ਤਿਆਰ ਕਰਕੇ ਦਿੱਤੀ ਸੀ ਪਵਿੱਤਰ ਸੌਗਾਤ
ਪਵਿੱਤਰ ਧਰਤੀ ਬਟਾਲਾ ਜਿੱਥੇ ਸਿੱਖ ਕੌਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲੱਖਣੀ ਜੀ ਦਾ ਚਾਰ ਲਾਵਾਂ ਲੈ ਕੇ ਆਨੰਦ ਕਾਰਜ ਸੰਪੰਨ ਹੋਇਆ ਸੀ। ਵਿਆਹ ਪੁਰਬ ਮੌਕੇ ਉਨ੍ਹਾਂ ਦੀ ਭੈਣ ਨਾਨਕੀ ਵਲੋਂ ਆਪਣੇ ਭਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਹੱਥਾਂ ਨਾਲ ਕਢਾਈ ਕਰਕੇ ਭੇਟ ਕੀਤਾ ਗਿਆ ਰੁਮਾਲ ਅੱਜ ਵੀ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਵਿਖੇ ਸੁਸ਼ੋਭਿਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 539ਵੇਂ ਵਿਆਹ ਪੁਰਬ ਦੇ ਸਬੰਧ ਵਿੱਚ ਹਰ ਸਾਲ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆ ਰਹੀਆਂ ਨਾਨਕ ਨਾਮ ਲੇਵਾ ਸੰਗਤਾਂ ਬਟਾਲਾ ਸਥਿਤ ਗੁਰਦੁਆਰਾ ਸ਼੍ਰੀ ਕੰ
Publish Date: Thu, 17 Sep 2026 04:16 PM (IST)
Updated Date: Thu, 17 Sep 2026 04:47 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਪਵਿੱਤਰ ਧਰਤੀ ਬਟਾਲਾ ਜਿੱਥੇ ਸਿੱਖ ਕੌਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲੱਖਣੀ ਜੀ ਦਾ ਚਾਰ ਲਾਵਾਂ ਲੈ ਕੇ ਆਨੰਦ ਕਾਰਜ ਸੰਪੰਨ ਹੋਇਆ ਸੀ। ਵਿਆਹ ਪੁਰਬ ਮੌਕੇ ਉਨ੍ਹਾਂ ਦੀ ਭੈਣ ਨਾਨਕੀ ਵਲੋਂ ਆਪਣੇ ਭਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਹੱਥਾਂ ਨਾਲ ਕਢਾਈ ਕਰਕੇ ਭੇਟ ਕੀਤਾ ਗਿਆ ਰੁਮਾਲ ਅੱਜ ਵੀ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਵਿਖੇ ਸੁਸ਼ੋਭਿਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 539ਵੇਂ ਵਿਆਹ ਪੁਰਬ ਦੇ ਸਬੰਧ ਵਿੱਚ ਹਰ ਸਾਲ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆ ਰਹੀਆਂ ਨਾਨਕ ਨਾਮ ਲੇਵਾ ਸੰਗਤਾਂ ਬਟਾਲਾ ਸਥਿਤ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਦਰਸ਼ਨ ਕਰਨ ਵੀ ਜਾਂਦੀਆਂ ਹਨ ਤੇ ਉਕਤ ਰੁਮਾਲ ਦੇ ਦਰਸ਼ਨ ਕਰਦੀਆਂ ਹਨ।
ਪਵਿੱਤਰ ਰੁਮਾਲ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ (ਜਿਸ ਉੱਪਰ 30 ਸੁਪਾਰੇ ਕੁਰਾਨ ਤੇ ਅਰਬੀ ਫਾਰਸੀ ਅਬਜਦ ਭਾਵ ਪੰਜ ਪ੍ਰਕਾਰ ਦੀਆਂ ਦੀਆਂ ਭਾਸ਼ਾਵਾਂ ਅੰਕਿਤ ਹਨ) ਜੋ ਪਿਛਲੇ ਕਈ ਸਾਲਾਂ ਤੋਂ ਇੱਕ ਛੋਟੇ ਸ਼ੀਸ਼ੇ ਦੇ ਫਰੇਮ ਵਿੱਚ ਤੈਅ ਲਾ ਕੇ ਰੱਖੇ ਹੋਏ ਸਨ, ਨਾਲ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਰਾਸ਼ਟਰਪਤੀ ਐਵਾਰਡ ਪ੍ਰਾਪਤ ਐੱਸਪੀ ਸਿੰਘ ਦਿੱਲੀ ਦੀ ਅੱਠ ਮੈਂਬਰੀ ਟੀਮ ਵੱਲੋਂ ਭੈਣ ਨਾਨਕੀ ਜੀ ਦੇ ਹੱਥ ਕੱਢੇ ਰੁਮਾਲ ਤੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਨੂੰ ਰਸਾਇਣਿਕ ਦਵਾਈਆਂ ਨਾਲ ਸ਼ੁੱਧੀਕਰਨ ਕਰਕੇ ਆਧੁਨਿਕ ਢੰਗ-ਤਰੀਕਿਆਂ ਨਾਲ ਤਿਆਰ ਇਕ ਆਲੀਸ਼ਾਨ ਫਰੇਮ ਵਿੱਚ ਖੋਲ੍ਹ ਕੇ ਰੱਖਿਆ ਗਿਆ ਹੈ ਤਾਂ ਜੋ ਅਗਲੇ 500 ਸਾਲ ਤੱਕ ਇਨ੍ਹਾਂ ਇਤਿਹਾਸਕ ਯਾਦਗਾਰਾਂ ਦੀ ਦਿਖ ਬਣੀ ਰਹੇ। ਇਸ ਸਬੰਧੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਦੇ ਬਾਬਾ ਅਵਤਾਰ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ-ਵਡੇਰਿਆਂ ਅਨੁਸਾਰ ਭੈਣ ਨਾਨਕੀ ਵੱਲੋਂ ਹੱਥ ਨਾਲ ਤਿਆਰ ਕੀਤਾ ਰੁਮਾਲ ਤੇ ਇਸਤਰੀਆਂ, ਮੋਰ, ਪੰਛੀਆਂ ਆਦਿ ਦੀਆਂ ਕਲਾਕ੍ਰਿਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੂਤੀ ਰੁਮਾਲ ਤੇ ਸੂਤੀ ਧਾਗੇ ਨਾਲ ਹਰਾ, ਲਾਲ, ਪੀਲਾ ਆਦਿ ਰੰਗਾਂ ਨਾਲ ਇਹ ਕਲਾਕ੍ਰਿਤੀਆਂ ਬਣਾਈਆਂ ਹੋਈਆਂ ਹਨ ਤੇ 539 ਸਾਲ ਬੀਤ ਜਾਣ ਤੇ ਵੀ ਰੁਮਾਲ ’ਤੇ ਸੂਤੀ ਧਾਗਿਆਂ ਦੇ ਰੰਗ ਅਜੇ ਵੀ ਉਸ ਤਰ੍ਹਾਂ ਹੀ ਚਮਕ ਰਹੇ ਹਨ।
ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਰੁਮਾਲ ਦੀ ਪੁੱਠ ਸਿੱਧ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਸਥਿਤ ਜਰਨੈਲ ਹਰੀ ਸਿੰਘ ਨਲੂਆ ਵੱਲੋਂ ਭੇਟ ਕੀਤੇ ਦੁਸ਼ਾਲੇ ਵੀ ਸੁਸ਼ੋਭਿਤ ਹਨ। ਇਥੇ ਦੱਸਣਯੋਗ ਹੈ ਕਿ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਵੀ ਸੁਸ਼ੋਭਿਤ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਵੱਲੋਂ ਆਪਣੇ ਛੋਟੇ ਭਰਾ ਲਖਮੀ ਚੰਦ, ਉਨਾਂ ਦੀ ਧਰਮ ਪਤਨੀ ਤੇ ਪੁੱਤਰ ਜਦੋਂ ਘੋੜੇ ਤੇ ਸਵਾਰ ਹੋ ਕੇ ਆਕਾਸ਼ ਨੂੰ ਜਾ ਰਹੇ ਸਨ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਲੰਮੀ ਬਾਂਹ ਕਰਕੇ ਲਖਮੀ ਚੰਦ ਦੇ ਪੁੱਤਰ ਧਰਮ ਚੰਦ ਨੂੰ ਹੇਠਾਂ ਲਿਆਂਦਾ ਸੀ ਤਾਂ ਜੋ ਬੇਦੀ ਵੰਸ਼ ਨੂੰ ਅੱਗੇ ਚਲਾਇਆ ਜਾ ਸਕੇ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਵੀ ਨਾਨਕ ਨਾਮ ਲੇਵਾ ਸੰਗਤਾਂ ਦੁਨੀਆ ਭਰ ਤੋਂ ਆ ਕੇ ਨਤਮਸਤਕ ਹੁੰਦੀਆਂ ਹਨ।