ਐੱਸਐੱਸ ਬਾਜਵਾ ਸਕੂਲ ’ਚ ਇੰਟਰ-ਹਾਊਸ ਸਪੈਲ ਬੀ ਮੁਕਾਬਲਾ ਕਰਵਾਇਆ ਐੱਸਐੱਸ ਬਾਜਵਾ ਸਕੂਲ ਵਿੱਚ ਇੰਟਰ-ਹਾਊਸ ਸਪੈਲ ਬੀ ਮੁਕਾਬਲਾ ਕਰਵਾਇਆ
Publish Date: Fri, 27 Nov 2026 03:43 PM (IST)
Updated Date: Sat, 28 Nov 2026 04:02 AM (IST)
ਫੋਟੋ: 27ਬੀਟੀਐਲ08 ਸਨਮਾਨਿਤ ਵਿਦਿਆਰਥਣਾਂ ਨਾਲ ਸਮੂਹਿਕ ਤਸਵੀਰ ’ਚ ਪ੍ਰਿੰਸੀਪਲ ਤੇ ਸਟਾਫ। ਕਸ਼ਮੀਰ ਸਿੰਘ ਸੰਧੂ/ਤਾਰਿਕ ਅਹਿਮਦ, ਪੰਜਾਬੀ ਜਾਗਰਣ ਕਾਦੀਆਂ : ਐੱਸਐੱਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਖੇ ਵਿਦਿਆਰਥੀਆਂ ਦੇ ਅੰਗਰੇਜ਼ੀ ਭਾਸ਼ਾ ਤੇ ਸ਼ਬਦਾਵਲੀ ਦੇ ਗਿਆਨ ਨੂੰ ਵਧਾਉਣ ਦੇ ਉਦੇਸ਼ ਨਾਲ ਇੰਟਰ-ਹਾਊਸ ਸਪੈਲ ਬੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਚਾਰ ਸਦਨਾਂ ਗੰਗਾ ਹਾਊਸ, ਰਾਵੀ ਹਾਊਸ, ਕ੍ਰਿਸ਼ਨਾ ਹਾਊਸ ਤੇ ਬਿਆਸ ਹਾਊਸ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਹਰੇਕ ਸਦਨ ’ਚੋਂ ਦੋ-ਦੋ ਵਿਦਿਆਰਥਣਾਂ ਦੀ ਚੋਣ ਕੀਤੀ ਗਈ। ਮੁਕਾਬਲੇ ਨੂੰ ਚਾਰ ਪੜਾਵਾਂ ’ਚ ਵੰਡਿਆ ਗਿਆ, ਜਿਨ੍ਹਾਂ ’ਚ ਈਜ਼ੀ, ਮੀਡੀਅਮ, ਡਿਫਿਕਲਟ ਤੇ ਮੋਰ ਡਿਫਿਕਲਟ ਰਾਊਂਡ ਸ਼ਾਮਲ ਸਨ। ਹਰੇਕ ਰਾਊਂਡ ’ਚ ਪੰਜ-ਪੰਜ ਪ੍ਰਸ਼ਨ ਪੁੱਛੇ ਗਏ। ਇਸ ਤਰ੍ਹਾਂ ਕੁੱਲ 20 ਪ੍ਰਸ਼ਨਾਂ ਦੇ ਆਧਾਰ ਤੇ ਸਾਰੇ ਸਦਨਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਕੇ ਨਤੀਜਾ ਐਲਾਨਿਆ ਗਿਆ। ਸਖ਼ਤ ਮੁਕਾਬਲੇ ਤੋਂ ਬਾਅਦ ਬਿਆਸ ਹਾਊਸ ਨੇ ਪਹਿਲਾ ਸਥਾਨ, ਗੰਗਾ ਹਾਊਸ ਨੇ ਦੂਜਾ ਸਥਾਨ, ਰਾਵੀ ਹਾਊਸ ਨੇ ਤੀਜਾ ਸਥਾਨ ਅਤੇ ਕ੍ਰਿਸ਼ਨਾ ਹਾਊਸ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦੀ ਅੰਗਰੇਜ਼ੀ ਸ਼ਬਦਾਵਲੀ, ਸਹੀ ਸਪੈਲਿੰਗ ਲਿਖਣ ਦੀ ਯੋਗਤਾ, ਯਾਦਦਾਸ਼ਤ ਤੇ ਆਤਮ-ਵਿਸ਼ਵਾਸ ਨੂੰ ਵਧਾਉਣਾ ਸੀ। ਇਸ ਮੌਕੇ ਸਕੂਲ ਡਾਇਰੈਕਟਰ ਐੱਮਐੱਲ ਸ਼ਰਮਾ, ਪ੍ਰਿੰਸੀਪਲ ਅਮਿਤ ਸਿੰਘ ਨੋਗਾ, ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਤੇ ਚੇਅਰਮੈਨ ਡਾ. ਰਾਜੇਸ਼ ਸ਼ਰਮਾ ਨੇ ਜੇਤੂ ਸਦਨ ਨੂੰ ਵਧਾਈ ਦਿੱਤੀ।