
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਸਡੀ ਕਾਲਜ ਵਿੱਚ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਆਜ਼ਾਦੀ ਦਿਵਸ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫ਼ਾਰ ਵੂਮੇਨ ਗੁਰਦਾਸਪੁਰ ਵਿਖੇ 15 ਅਗਸਤ ਨੂੰ ਆਜ਼ਾਦੀ ਦਿਵਸ ਬੜੇ ਉਤਸ਼ਾਹ, ਦੇਸ਼ ਭਗਤੀ ਅਤੇ ਗੌਰਵਮਈ ਭਾਵਨਾ ਨਾਲ ਮਨਾਇਆ ਗਿਆ।
ਇਹ ਸਮਾਗਮ ਕਾਲਜ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ, ਐੱਨਐੱਸਐੱਸ ਯੂਨਿਟ, ਦੇਸ਼ ਭਗਤੀ ਕਲੱਬ, ਰੈਡ ਰੀਬਨ ਕਲੱਬ ਅਤੇ ਮਿਊਜ਼ਿਕ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਦੇਸ਼ ਭਗਤੀ ਨਾਲ ਭਰਪੂਰ ਵੱਖ-ਵੱਖ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੀ ਵਿਸ਼ੇਸ਼ ਪੇਸ਼ਕਾਰੀ ਕੋਰੀਓਗ੍ਰਾਫੀ ਦਾ ਥੀਮ 'ਅਪ੍ਰੇਸ਼ਨ ਸੰਧੂਰ' ਸੀ ਜਿਸ ਵਿੱਚ ਪ੍ਰਿਆਸੀ, ਗੁਰਲੀਨ ਕੌਰ, ਹਰਮਨਪ੍ਰੀਤ ਕੌਰ, ਭਾਰਤੀ, ਸਕਰਮਾ, ਪ੍ਰਭਨੂਰ, ਸ਼ਰੁਤੀ ਅਤੇ ਨਵਪ੍ਰੀਤ ਕੌਰ ਨੇ ਭਾਗ ਲੈ ਕੇ ਦੇਸ਼ ਦੀ ਏਕਤਾ, ਸ਼ੌਰਿਆ ਅਤੇ ਜਜ਼ਬੇ ਨੂੰ ਮੰਚ 'ਤੇ ਜੀਵੰਤ ਕੀਤਾ। ਇਸ ਤੋਂ ਇਲਾਵਾ ਭਾਸ਼ਣ ਵਿੱਚ ਜਪਨਦੀਪ ਕੌਰ ਅਤੇ ਬਵਲੀਨ ਕੌਰ ਨੇ ਭਾਗ ਲੈਂਦਿਆਂ ਆਜ਼ਾਦੀ, ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਅੰਕਿਤਾ ਗੁਪਤਾ ਅਤੇ ਮਨਜੋਤ ਕੌਰ ਵਿਦਿਆਰਥਣਾਂ ਵੱਲੋਂ ਗਰੁੱਪ ਗੀਤ ਅਤੇ ਸੋਲੋ ਗੀਤ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਵਿਦਿਆਰਥਣਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦੀ ਸਿਰਫ਼ ਇੱਕ ਅਧਿਕਾਰ ਨਹੀਂ, ਸਗੋਂ ਇਸ ਦੇ ਨਾਲ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਵੀ ਜੁੜੀਆਂ ਹੋਈਆਂ ਹਨ। ਇਸ ਸਾਰੇ ਪ੍ਰੋਗਰਾਮ ਦੇ ਇੰਚਾਰਜ ਪੁਨੀਤਾ ਸਹਿਗਲ, ਸਮਿਤਾ ਖਜੂਰੀਆ ਅਤੇ ਕੁਲਵਿੰਦਰ ਕੌਰ ਸਨ।