ਰੌਕਫੋਰਡ ਲਿਟਲ ਸਟਾਰਜ਼ ਵਿਖੇ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ
ਰੌਕਫੋਰਡ ਲਿਟਲ ਸਟਾਰਜ਼ ਵਿਖੇ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ
Publish Date: Tue, 18 Aug 2026 04:53 PM (IST)
Updated Date: Tue, 18 Aug 2026 04:54 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਰੌਕਫੋਰਡ ਲਿਟਲ ਸਟਾਰਜ਼ ਵਿਖੇ ਅੱਜ ਚੇਅਰਮੈਨ ਕੰਵਲ ਬਖ਼ਸ਼ੀ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਦਿਵਸ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਮੋਨਿਕਾ ਕੈਲਾ ਨੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਦਿਨ ਦੀ ਮਹੱਤਤਾ ਬਾਰੇ ਸਮਝਾ ਕੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ। ਇਸ ਮੌਕੇ ਅਧਿਆਪਿਕਾ ਪ੍ਰੀਤੀ ਦੀ ਅਗਵਾਈ ਹੇਠ ਨਿੱਕੇ-ਨਿੱਕੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ ਕੁਇਜ਼ ਮੁਕਾਬਲੇ, ਡਰਾਇੰਗ ਅਤੇ ਤਿਰੰਗਾ ਬਣਾਉਣ ਦੇ ਮੁਕਾਬਲੇ ਸ਼ਾਮਲ ਰਹੇ। ਬੱਚਿਆਂ ਨੂੰ ਰਾਸ਼ਟਰੀ ਚਿੰਨ੍ਹਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ। ਪ੍ਰੋਗਰਾਮ ਦਾ ਇੱਕ ਖ਼ਾਸ ਆਕਰਸ਼ਣ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਗਰੁੱਪ ਡਾਂਸ ਸੀ, ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਕੇਸਰੀ, ਚਿੱਟੇ ਤੇ ਹਰੇ ਰੰਗ ਦੀਆਂ ਪੋਸ਼ਾਕਾਂ ਵਿੱਚ ਸਜੇ ਨਿੱਕੇ-ਨਿੱਕੇ ਬੱਚੇ ਦੇਸ਼ਭਗਤੀ ਦਾ ਸੁਨੇਹਾ ਦਿੰਦੇ ਬਹੁਤ ਪਿਆਰੇ ਲੱਗ ਰਹੇ ਸਨ। ਇਸ ਤੋਂ ਇਲਾਵਾ ਅਧਿਆਪਿਕਾ ਬੰਦਨਾ ਦੀ ਅਗਵਾਈ ਹੇਠ ਬੱਚਿਆਂ ਨੇ ਰਾਸ਼ਟਰੀ ਗੀਤ ਵੀ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।