ਰਮਕਾਲਮਾ ਤੇ ਤਰਗੜ੍ਹ ’ਚ ਕਮਿਊਨਿਟੀ ਹਾਲਾਂ ਦਾ ਉਦਘਾਟਨ ਭੋਆ ਹਲਕੇ ਦੇ ਪਿੰਡ ਰਮਕਾਲਮਾ ਅਤੇ ਤਰਗੜ੍ਹ ਵਿੱਚ ਕਮਿਊਨਿਟੀ ਹਾਲਾਂ ਦਾ ਉਦਘਾਟਨ
Publish Date: Sat, 26 Sep 2026 03:53 PM (IST)
Updated Date: Sun, 27 Sep 2026 04:01 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਵਿਕਾਸ ਕਾਰਜਾਂ ਦੀਆਂ ਸੌਗਾਤਾਂ ਦਿੱਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਰਮਕਾਲਮਾ ਵਿਖੇ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਮਿਊਨਿਟੀ ਹਾਲ ਦਾ ਉਦਘਾਟਨ ਕਰਕੇ ਇਹ ਹਾਲ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਤਾਰਾਗੜ੍ਹ ਵਿਖੇ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਕਮਿਊਨਿਟੀ ਹਾਲ ਦੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਕਮਿਊਨਿਟੀ ਹਾਲ ਦੀ ਲੋੜ ਸਬੰਧੀ ਕੀਤੀ ਗਈ ਮੰਗ ਨੂੰ ਪੂਰਾ ਕਰਦਿਆਂ ਇਹ ਸਹੂਲਤ ਮੁਹੱਈਆ ਕਰਵਾਈ ਗਈ ਹੈ। ਕੈਬਨਿਟ ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਪਿੰਡ ਤਾਰੀਗੜ ਵਿਖੇ ਵੀ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਜਲਦ ਮੁਕੰਮਲ ਕਰਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਠਾਕੁਰ ਮਨੋਹਰ ਸਿੰਘ, ਮਾਝਾ ਜ਼ੋਨ ਬੀਸੀ ਸੈੱਲ ਦੇ ਸਕੱਤਰ ਨਰੇਸ਼ ਸੈਣੀ, ਪਿੰਡ ਰਮਕਾਲਮਾ ਦੀ ਸਰਪੰਚ ਸਰੋਜ ਬਾਲਾ, ਸਾਹਿਲ ਰਮਕਾਲਮਾ, ਸਿਮਰਨਜੀਤ ਸਿੰਘ, ਦਰਸ਼ਨ ਪਾਲ, ਜ਼ਿਲ੍ਹਾ ਪਰਿਸ਼ਦ ਮੈਂਬਰ ਕਿਰਨ ਬਾਲਾ, ਸਰਪੰਚ ਤਲੂਰ ਪੁਰਸ਼ੋਤਮ ਲਾਲ, ਸਰਪੰਚ ਨਰੇਸ਼, ਬਲਾਕ ਪ੍ਰਧਾਨ ਪਾਲ ਸਿੰਘ, ਸਰਪੰਚ ਤਾਰਾਗੜ੍ਹ ਸ਼ੰਮੀ ਕੁਮਾਰ, ਮਾਸਟਰ ਭਗਵਾਨ ਦਾਸ, ਪਿੰਟੂ ਗੋਤਰਾਂ ਲਾਹੜੀ, ਬਲਾਕ ਸੰਮਤੀ ਮੈਂਬਰ ਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।