- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਲਦੇ ਉਦਯੋਗਿਕ ਯੁੱਗ ਵਿੱਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਨੁਭਵ ਹੋਣਾ ਵੀ ਜ਼ਰੂਰੀ: ਸਾਹਿਲ ਗਿੱਲ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਐੱਸਐੱਲ ਬਾਵਾ ਡੀਏਵੀ ਕਾਲਜ ਬਟਾਲਾ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੀ ਅਗਵਾਈ ਅਤੇ ਵਿਭਾਗ ਦੇ ਮੁਖੀ ਡਾ. ਮੁਨੀਸ਼ ਯਾਦਵ ਦੀ ਦੇਖ-ਰੇਖ ਹੇਠ ਸਾਹਿਲ ਮਸ਼ੀਨਜ਼, ਬਟਾਲਾ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਮਸ਼ੀਨਾਂ ਦੇ ਨਿਰਮਾਣ ਅਤੇ ਆਰਥਿਕ ਵਿਕਾਸ ਵਿੱਚ ਉਦਯੋਗਾਂ ਦੀ ਭੂਮਿਕਾ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ਕੰਪਨੀ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਉਤਪਾਦਨ ਇਕਾਈ ਦਾ ਦੌਰਾ ਕਰਵਾਇਆ ਅਤੇ ਮਸ਼ੀਨਾਂ ਦੇ ਨਿਰਮਾਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ। ਮੈਨੇਜਿੰਗ ਡਾਇਰੈਕਟਰ ਸਾਹਿਲ ਗਿੱਲ ਨੇ ਮਾਲ ਦੀ ਢੋਆ-ਢੁਆਈ, ਸਪਲਾਈ ਪ੍ਰਬੰਧ ਅਤੇ ਉਦਯੋਗਿਕ ਕੰਮਕਾਜ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਉਦਯੋਗਿਕ ਯੁੱਗ ਵਿੱਚ ਸਿਰਫ਼ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ ਹੈ, ਸਗੋਂ ਪ੍ਰੈਕਟੀਕਲ ਅਨੁਭਵ ਹੋਣਾ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੌਰੇ ਲਈ ਸਹਿਯੋਗ ਦੇਣ ਵਾਸਤੇ ਪਰਮਜੀਤ ਸਿੰਘ ਗਿੱਲ ਅਤੇ ਸਾਹਿਲ ਗਿੱਲ ਦਾ ਧੰਨਵਾਦ ਕੀਤਾ।