ਬਲਾਕ ਪੱਧਰੀ ਸਕੂਲ ਖੇਡਾਂ ਵਿੱਚ ਖੈਹਿਰਾ ਕੋਟਲੀ ਦੀ ਕਬੱਡੀ ਟੀਮ ਪਹਿਲੇ ਅਤੇ ਹਰਦੋਛੰਨੀਆਂ ਸਕੂਲ ਦੂਜੇ ਸਥਾਨ ’ਤੇ
ਬਲਾਕ ਪੱਧਰੀ ਸਕੂਲ ਖੇਡਾਂ ’ਚ 59 ਸਕੂਲਾਂ ਦੇ ਵਿਦਿਆਰਥੀਆਂ ਨੇ ਦਿਖਾਈ ਤਾਕਤ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਸ਼ਨਿਚਰਵਾਰ ਨੂੰ ਬਾਬਾ ਕਾਰ ਸਟੇਡੀਅਮ ਕਲਾਨੌਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਮੁੱਖ ਮਹਿਮਾਨ ਵਜੋਂ ਬਲਾਕ ਪ੍ਰਾਇਮਰੀ ਅਫ਼ਸਰ ਸੁੰਦੇਸ਼ ਖੰਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲਸਟਰ ਇੰਚਾਰਜ ਸੰਦੀਪ ਸਿੰਘ ਅਤੇ ਮਾਸਟਰ ਜੰਗਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਬਾਬਾ ਕਾਰ ਸਟੇਡੀਅਮ ਕਲਾਨੌਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ ਵਿੱਚ ਬਲਾਕ ਦੇ ਸੱਤ ਕਲਸਟਰਾਂ ਅਧੀਨ ਆਉਂਦੇ 59 ਸਕੂਲਾਂ ਦੇ ਵਿਦਿਆਰਥੀਆਂ ਦੇ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜਾਂ ਲੜਕੇ ਅਤੇ ਲੜਕੀਆਂ, ਲੌਂਗ ਜੰਪ ਲੜਕੇ ਅਤੇ ਲੜਕੀਆਂ, ਗੋਲਾ ਸੁੱਟਣਾ, ਕਬੱਡੀ, ਕੁਸ਼ਤੀਆਂ, ਖੋ-ਖੋ ਆਦਿ ਸਕੂਲੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਵੰਸ ਮਸੀਹ ਸਕੂਲ ਲੋਪਾ ਪਕੀਵਾਂ, ਹੁਸਨਪ੍ਰੀਤ ਭੋਪਰ ਦੂਜਾ, ਨੂਰ ਮਸੀਹ ਪਿੰਡ ਸਪਰਾਏ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਲੜਕੀਆਂ ਵਿੱਚ ਪਹਿਲਾ ਸਥਾਨ ਰੱਜੀ ਭਿਖਾਰੀਵਾਲ, ਹਿਮਾਸੀ ਹਰਦੋਛੰਨੀਆ ਦੂਜਾ, ਰੂਬਲ ਭਿਖਾਰੀਵਾਲ ਤੀਜਾ। ਲੌਂਗ ਜੰਪ ਵਿੱਚ ਵੰਸ ਮਸੀਹ ਅਫ਼ਗਾਨਾ ਪਹਿਲਾ, ਵੰਸਦੀਪ ਕਮਾਲਪੁਰ ਅਫ਼ਗਾਨਾ ਦੂਜਾ ਅਤੇ ਗੁਰਸੇਵਕ ਸਿੰਘ ਕਮਾਲਪੁਰ ਅਫ਼ਗਾਨਾ ਤੀਜਾ ਸਥਾਨ ਹਾਸਲ ਕੀਤਾ। ਲੌਂਗ ਜੰਪ ਕੁੜੀਆਂ ਵਿੱਚ ਅਰਪਣ ਭਿਖਾਰੀਵਾਲ ਪਹਿਲਾ, ਰੱਜੀ ਭਿਖਾਰੀਵਾਲ ਦੂਜਾ, ਮੁਸਕਾਨ ਕਿਲਾ ਨੱਥੂ ਸਿੰਘ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਦੌੜ ਲੜਕੇ ਵਿੱਚ ਹੁਸਨਪ੍ਰੀਤ ਘੋਖਪੜ ਸਾਹਿਬਾਂ ਪਹਿਲਾ, ਰਣਵੀਰ ਕਮਾਲਪੁਰ ਅਫ਼ਗਾਨਾ ਦੂਜਾ, ਧੀਰਜ ਕੁਮਾਰ ਕਲਾਨੌਰ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਲੜਕੀਆਂ ਵਿੱਚ ਹਿਮਾਸੀ ਹਰਦੋਛੰਨੀਆ ਪਹਿਲਾ, ਰੱਜੀ ਭਿਖਾਰੀਵਾਲ ਦੂਜਾ, ਅਰਪਣ ਭਿਖਾਰੀਵਾਲ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਦੌੜ ਲੜਕਿਆਂ ਵਿੱਚ ਗੁਰਸੇਵਕ ਕੁਮਾਰ ਪੁਰਖ ਅਫ਼ਗਾਨਾ ਪਹਿਲਾ, ਏਕਮਜੀਤ ਸਿੰਘ ਕਿਲਾ ਨੱਥੂ ਸਿੰਘ ਦੂਜਾ, ਸੈਮ ਸਪਰਾਏ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕੀਆਂ ਵਿੱਚ ਅਰਪਣਾ ਭਿਖਾਰੀਵਾਲ ਪਹਿਲਾ, ਰੂਬਲ ਭਿਖਾਰੀਵਾਲ ਦੂਜਾ, ਬਲਜੀਤ ਕੌਰ ਕੋਟ ਮੀਆਂ ਸਾਹਿਬ ਤੀਜਾ ਸਥਾਨ ਹਾਸਲ ਕੀਤਾ। ਕੁਸ਼ਤੀਆਂ ਲੜਕਿਆਂ ਵਿੱਚ ਲਵਪ੍ਰਭ ਮਸੀਹ ਭਿਖਾਰੀਵਾਲ ਪਹਿਲਾ, ਅਰਮਾਨ ਭਿਖਾਰੀਵਾਲ ਦੂਜਾ, ਨੂਰ ਕਲਾਨੌਰ, ਰੋਹਤ ਮਸੀਹ ਸਹੂਰ ਕਲਾਂ, ਮਾਈਕਲ ਚੀਦਾ ਸਹੂਰ ਕਲਾਂ, ਕਮਲ ਮਸੀਹ ਲੁਧਿਆਣਾ, ਹੈਰੀ ਨਰਾਂਵਾਲੀ ਕੁਸ਼ਤੀ ’ਚ ਅੱਵਲ ਰਹੇ। ਗੋਲਾ ਸੁੱਟਣ ਮੁਕਾਬਲਿਆਂ ਵਿੱਚ ਗਰਨੂਰ ਡੇਰੀਵਾਲ ਪਹਿਲਾ, ਹਰਮਨ ਦੂਜਾ, ਗੁਰਲਾਲ ਸਿੰਘ ਬੋਹਰ ਵਡਾਲਾ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਲੜਕੀਆਂ ਵਿੱਚ ਅਰਪਣਾ ਭਿਖਾਰੀਵਾਲ ਪਹਿਲਾ, ਅਮਨੀਤ ਕਲਾਨੌਰ ਦੂਜਾ, ਬਲਜੀਤ ਕੌਰ ਕੋਟ ਮੀਆਂ ਸਾਹਿਬ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਬਲਾਕ ਪ੍ਰਾਇਮਰੀ ਅਫ਼ਸਰ ਸੁੰਦੇਸ਼ ਖੰਨਾ ਤੇ ਵੱਖ-ਵੱਖ ਕਲਸਟਰਾਂ ਦੇ ਇੰਚਾਰਜਾਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਮੈਡਲ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਨਵਨੀਤ ਸਿੰਘ, ਸੁਰੇਸ਼ ਕੁਮਾਰ, ਸੰਦੀਪ ਸਿੰਘ, ਰਘਬੀਰ ਲਾਲ, ਜੰਗਬੀਰ ਸਿੰਘ ਰੰਧਾਵਾ, ਜਤਿੰਦਰ ਸਿੰਘ, ਨਰੇਸ਼ਪਾਲ, ਸੁਖਦੇਵ ਸਿੰਘ, ਹੈੱਡ ਟੀਚਰ ਨਿਧੀ ਮਹਾਜਨ, ਸਿਮਰਜੀਤ ਕੌਰ, ਅਧਿਆਪਕ ਮਨਮੀਤ ਸਿੰਘ, ਧਰਮਿੰਦਰ ਸਿੰਘ, ਕੁਲਬੀਰ ਸਿੰਘ, ਸੁੱਚਾ ਸਿੰਘ, ਜਸਵਿੰਦਰ ਸਿੰਘ, ਅਜੇ ਕੁਮਾਰ, ਪਵਨ ਕੁਮਾਰ, ਨਛੱਤਰ ਸਿੰਘ, ਸਰਬਜੀਤ ਸਿੰਘ, ਰਾਸਪ੍ਰੀਤ ਕੌਰ, ਰਾਧਾ, ਅਰਵਿੰਦਰ ਸਿੰਘ, ਸੁਰਿੰਦਰ ਕੁਮਾਰ, ਗਮਣਦੀਪ, ਵਰਿੰਦਰ ਸਿੰਘ, ਕੁਲਬੀਰ ਸਿੰਘ ਅਤੇ ਸੁਖਵਨ ਸਿੰਘ ਹਾਜ਼ਰ ਸਨ।