- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਜੋ ਘੋਨੇਵਾਲ (ਕੱਸੋਵਾਲ ਪੁਲ) ਨੇੜੇ ਪਿਛਲੇ ਸਮੇਂ ਹੜ੍ਹਾਂ ਕਾਰਨ ਵੱਡੀ ਤਬਾਹੀ ਮਚਾ ਚੁੱਕਾ ਹੈ ਮੰਗਲਵਾਰ ਨੂੰ ਘੋਨੇਵਾਲ ਤੋਂ ਲੈਕੇ ਕੱਸੋਵਾਲ ਪੋਸਟ ਤੱਕ ਬਣਾਏ ਜਾਣ ਵਾਲੇ ਮਾਰਗ 'ਤੇ ਪੁਲ਼ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਨੀਂਹ ਪੱਥਰ ਰੱਖਿਆ ਜਾਵੇਗਾ।

ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ : ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਜੋ ਘੋਨੇਵਾਲ (ਕੱਸੋਵਾਲ ਪੁਲ) ਨੇੜੇ ਪਿਛਲੇ ਸਮੇਂ ਹੜ੍ਹਾਂ ਕਾਰਨ ਵੱਡੀ ਤਬਾਹੀ ਮਚਾ ਚੁੱਕਾ ਹੈ ਮੰਗਲਵਾਰ ਨੂੰ ਘੋਨੇਵਾਲ ਤੋਂ ਲੈਕੇ ਕੱਸੋਵਾਲ ਪੋਸਟ ਤੱਕ ਬਣਾਏ ਜਾਣ ਵਾਲੇ ਮਾਰਗ 'ਤੇ ਪੁਲ਼ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਨੀਂਹ ਪੱਥਰ ਰੱਖਣ ਲਈ ਸੋਮਵਾਰ ਰਾਤ ਨੂੰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਮੰਡੀਕਰਨ ਬੋਰਡ ਦੇ ਐਕਸੀਅਨ ਬਲਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 10 ਕਰੋੜ ਦੀ ਲਾਗਤ ਨਾਲ ਕਰੀਬ 10 ਕਿਲੋਮੀਟਰ ਮਾਰਗ ਚੌੜਾ, ਉੱਚਾ ਪੁਲ਼ ਸਮੇਤ ਤਿਆਰ ਕੀਤਾ ਜਾਵੇਗਾ।