- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊਸ਼ਾਲਾ ਦੀਆਂ ਕਮੀਆਂ ਵਿੱਚ ਲਿਆਂਦਾ ਜਾਵੇਗਾ ਸੁਧਾਰ : ਕੀਮਤੀ ਭਗਤ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਇਤਿਹਾਸਿਕ ਕਸਬਾ ਕਲਾਨੌਰ ਦੇ ਸਾਲੇ ਚੱਕ ਰੋਡ ਤੇ ਬੇਸਹਾਰਾ ਗਾਵਾਂ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਗਊਸ਼ਾਲਾ (ਕੈਟਲ ਪੌਂਡ) ਜੋ ਪਿਛਲੇ ਦਿਨਾਂ ਤੋਂ ਬਰਸਾਤੀ ਮੌਸਮ ਦੌਰਾਨ ਗਾਵਾਂ ਮਰਨ ਕਰਕੇ ਚਰਚਾ ਵਿੱਚ ਰਹੀ ਹੈ, ਦਾ ਸੋਮਵਾਰ ਨੂੰ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਕਲਾਨੌਰ ਗਊਸ਼ਾਲਾ ਦਾ ਜਾਇਜ਼ਾ ਲਿਆ ਅਤੇ ਗਊਸ਼ਾਲਾ ਵਿੱਚ ਆ ਰਹੀਆ ਕਮੀਆਂ ਸਬੰਧੀ ਗਊ ਭਗਤਾਂ, ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਚਾਰ ਚਰਚਾ ਕੀਤੀ ਗਈ। ਗਊ ਸੇਵਾ ਕਮਿਸ਼ਨ ਤੇ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਗਊਸ਼ਾਲਾ ਦਾ ਜਾਇਜ਼ਾ ਲੈਣ ਉਪਰੰਤ ਗਊਸ਼ਾਲਾ ਵਿੱਚ ਕਮੀਆਂ ਸਾਹਮਣੇ ਆਈਆਂ ਹਨ ਅਤੇ ਇਹਨਾਂ ਕਮੀਆਂ ਵਿੱਚ ਜਲਦ ਸੁਧਾਰ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਗਊਸ਼ਾਲਾ ਵਿੱਚ ਮਰੀਆਂ ਗਾਵਾਂ ਅਤੇ ਛੋਟੇ ਬੱਚਿਆਂ ਦੀ ਮੌਤ ਦੇ ਕਾਰਨਾ ਸੰਬੰਧੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਹ ਕਮੇਟੀ ਦੀ ਰਿਪੋਰਟ ਤੋਂ ਬਾਅਦ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਐੱਫਆਈਆਰ ਦਰਜ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਗਊਸ਼ਾਲਾ ਦੀਆਂ ਬੇਸਹਾਰਾ ਗਾਵਾਂ ਦੇ ਪਾਲਣ ਪੋਸ਼ਣ ਲਈ ਗਊ ਭਗਤਾਂ ਨੂੰ ਵੀ ਵੱਧ ਤੋਂ ਵੱਧ ਦਾਨ ਕਰਕੇ ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਚਿੰਤਾ ਜਾਹਿਰ ਕਰਦਿਆਂ ਹੋਇਆਂ ਕਿਹਾ ਕਿ ਕਈ ਲੋਕ ਗਊ ਮਾਤਾ ਦਾ ਦੁੱਧ ਪੀਣ ਤੋਂ ਬਾਅਦ ਉਸ ਨੂੰ ਅਵਾਰਾ ਛੱਡ ਦਿੱਤਾ ਜਾਂਦਾ ਉਹਨਾਂ ਕਿਹਾ ਕਿ ਗਊਆਂ ਨੂੰ ਅਵਾਰਾ ਨਾ ਛੱਡਿਆ ਜਾਵੇ ਅਤੇ ਨਾ ਹੀ ਛੋਟੇ ਵੱਛੜਿਆਂ ਨੂੰ ਦੁੱਧ ਖਾਤਰ ਬਾਹਰ ਸੁੱਟਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਐਨੀਮਲ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇਸ ਮੌਕੇ ਤੇ ਕੀਮਤੀ ਭਗਤ ਨੂੰ ਗਊ ਭਗਤਾਂ ਨੇ ਅਪੀਲ ਕੀਤੀ ਕਿ ਗਾਉ ਸਾਲਾ ਦੇ ਨਵੇਂ ਪ੍ਰਬੰਧਕ ਲਗਾਏ ਜਾਣ ਜਿੱਥੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਗਊਸ਼ਾਲਾ ਕਲਾਨੌਰ ਦੇ ਨਵੇਂ ਪ੍ਰਬੰਧਕ ਨੂੰ ਗਊਸ਼ਾਲਾ ਦੇ ਪ੍ਰਬੰਧ ਦੇ ਦਿੱਤੇ ਜਾਣਗੇ। ਇਸ ਮੌਕੇ ਤੇ ਏਡੀਸੀ ਗੁਰਪ੍ਰੀਤ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਊਸ਼ਾਲਾਂ ਦੀਆਂ ਬੇਸਹਾਰਾਂ ਗਾਵਾਂ ਦੀ ਸਹਾਇਤਾ ਲਈ ਦਾਨ ਦੇਣ ਲਈ ਅੱਗੇ ਆਉਣ। ਇਸ ਮੌਕੇ ਗਰਾਮ ਪੰਚਾਇਤ ਢੱਕੀ ਨਾਲ ਸੰਬੰਧਿਤ ਨਾਲ ਸੰਬੰਧਿਤ ਮਹਿਕਪ੍ਰੀਤ ਬਾਜਵਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਢੱਕੀ ਕਲਾਨੌਰ ਗਊਸ਼ਾਲਾ ਵਿੱਚ 10 ਲੱਖ ਰੁਪਏ ਤੱਕ ਦਾ ਕੰਮ ਕਰਵਾਉਣ ਲਈ ਵਚਨਬੱਧ ਹੈ ਜਿਸ ਲਈ ਪ੍ਰਸ਼ਾਸਨ ਉਹਨਾਂ ਦਾ ਸਹਿਯੋਗ ਕਰੇ। ਇਸ ਮੌਕੇ ਤੇ ਗਊ ਭਗਤਾਂ ਨੇ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਤੋਂ ਮੰਗ ਕੀਤੀ ਕਿ ਗਊਸ਼ਾਲਾ ਵਿੱਚ ਮਰ ਰਹੀਆਂ ਗਾਵਾਂ ਦਾ ਪ੍ਰਸ਼ਾਸਨ ਜਿੰਮੇਵਾਰ ਹੈ ਅਤੇ ਪ੍ਰਸ਼ਾਸਨ ਖਿਲਾਫ ਕਾਨੂਨੀ ਕਾਰਵਾਈ ਕੀਤੀ ਜਾਵੇ ਅਤੇ ਬੇਸਹਾਰਾ ਗਾਵਾਂ ਦੀ ਸੇਵਾ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਇਸ ਮੌਕੇ ਤੇ ਮਹੰਤ ਗੋਬਿੰਦ ਦਾਸ ਗੱਦੀ ਨਸੀਨ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਨਾਗਪਾਲ, ਸੁਰਜੀਤ ਸਿੰਘ ਬੀਡੀਪੀਓ, ਸ਼ਿਵ ਸੈਨਾ ਦੇ ਪ੍ਰਧਾਨ ਸੋਨੀ, ਸਰਪੰਚ ਹਰਦੀਪ ਸਿੰਘ ਮਠਾਰੂ, ਠੇਕੇਦਾਰ ਬਲਬੀਰ ਸਿੰਘ, ਡਾਕਟਰ ਸੁਰਜੀਤ ਕੁਮਾਰ ,ਅਮਰਜੀਤ, ਨਰਿੰਦਰ ਵਿੱਜ, ਸੁਖਵਿੰਦਰ ਸਿੰਘ ਸੁੱਖਾ ਮਸਤਕੋਟ, ਕਾਲਾ ਮੈਨੀ ਆਦਿ ਹਾਜ਼ਰ ਸਨ।