ਕਾਂਗਰਸ ਐੱਸਸੀ ਵਿੰਗ ਵੱਲੋਂ ਚੁਣੇ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਕਾਂਗਰਸ ਐੱਸਸੀ ਵਿੰਗ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਚੁਣੇ ਹੋਏ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ
Publish Date: Sat, 26 Sep 2026 03:56 PM (IST)
Updated Date: Sun, 27 Sep 2026 04:01 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਵਿਧਾਨ ਸਭਾ ਹਲਕਾ ਭੋਆ ਕਾਂਗਰਸ ਦਫ਼ਤਰ ਵਿਖੇ ਕਾਂਗਰਸ ਐੱਸਸੀ ਵਿਭਾਗ ਦੇ ਬਲਾਕ ਸਰਨਾ ਅਤੇ ਬਲਾਕ ਤਾਰਾਗੜ੍ਹ ਦੇ ਚੁਣੇ ਹੋਏ ਕਮੇਟੀ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਸਤੀਸ਼ ਕੁਮਾਰ ਜੱਟ ਪੰਮਾ ਦੀ ਅਗਵਾਈ ਹੇਠ ਕਰਵਾਈ ਗਈ ਜਿਸ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ, ਵਰਕਰਾਂ ਨੂੰ ਇਕਜੁੱਟ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਸਬੰਧੀ ਅਹਿਮ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਵਿੱਚ ਆਗੂਆਂ ਅਤੇ ਅਹੁਦੇਦਾਰਾਂ ਨੂੰ ਪੂਰੀ ਮਿਹਨਤ, ਇਮਾਨਦਾਰੀ ਅਤੇ ਆਪਸੀ ਤਾਲਮੇਲ ਨਾਲ ਲੋਕਾਂ ਦੇ ਵਿਚਕਾਰ ਜਾ ਕੇ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਸਬੰਧੀ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲੈ ਕੇ ਸਰਕਾਰਾਂ ਤੋਂ ਸਵਾਲ ਪੁੱਛਣ ਅਤੇ ਲੋਕਾਂ ਦੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣ ਦੀ ਲੋੜ ਹੈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸਾਬਕਾ ਚੇਅਰਮੈਨ ਸਰਪੰਚ ਰਾਜ ਕੁਮਾਰ ਸਿਹੋੜਾ, ਹਰਦੀਪ ਕੁਮਾਰ ਬਲਾਕ ਪ੍ਰਧਾਨ ਐੱਸਸੀ ਵਿਭਾਗ, ਮਮਤਾ ਦੇਵੀ, ਜ਼ਿਲ੍ਹਾ ਵਾਈਸ ਪ੍ਰਧਾਨ, ਸੰਤੋਖ ਰਾਜ ਸਰਨਾ, ਜ਼ਿਲ੍ਹਾ ਜਨਰਲ ਸਕੱਤਰ ਰਸ਼ਪਾਲ, ਦੀਪੂ ਬਲਾਕ ਵਾਈਸ ਪ੍ਰਧਾਨ, ਸੰਨੀ ਸੈਮ ਜਨਰਲ ਸਕੱਤਰ, ਸੁਰਿੰਦਰ ਕੁਮਾਰ ਵਾਈਸ ਚੇਅਰਮੈਨ, ਪਵਨ ਕੁਮਾਰ ਮੰਗਿਆਲ ਸਕੱਤਰ, ਕੇਵਲ ਕ੍ਰਿਸ਼ਨ ਕਠਾਣਾ ਸਕੱਤਰ, ਬਲਵਿੰਦਰ ਕੁਮਾਰ ਬਾਬਾ ਕਲੇਸਰ ਵਾਈਸ ਸਕੱਤਰ, ਬਲਵੀਰ ਸਿੰਘ ਠਾਕੁਰਪੁਰ ਸਕੱਤਰ, ਰਮਨ ਕੁਮਾਰ ਬਕਨੌਰ ਸਕੱਤਰ, ਸੂਰਤੀ ਲਾਲ ਰੱਕਵਾਲ, ਰੋਹਿਤ ਮੈਨੀ, ਜੈਮਲ ਸਿੰਘ ਬਹਾਦੁਰਪੁਰ, ਭਾਰਤ ਭੂਸ਼ਣ ਬਕਨੌਰ, ਕਰਤਾਰ ਕਲੇਸਰ, ਬਾਬਾ ਪੰਜੌਰ, ਅਭੀ ਬਲਸੂਆ, ਸਤੀਸ਼ ਕੁਮਾਰ ਸਰਨਾ, ਜਗਦੀਸ਼ ਰਾਜ ਖੋਖਰ, ਬਿੱਲੂ ਬਲਸੂਆ, ਸੋਨੂੰ ਮਲਿਕਪੁਰ, ਵਿਵੇਕ ਬਹਾਦੁਰਪੁਰ, ਅਭੀ ਚੰਦਪੁਰ, ਰੋਮੀ ਚੰਦਪੁਰ, ਸੌਰਵ, ਗੌਰਵ, ਅਮਨ ਮਲਿਕਪੁਰ, ਵਿਜੈ ਕੁਮਾਰ, ਅਮਨਦੀਪ ਬਕਨੌਰ ਅਤੇ ਰਜਨੀਸ਼ ਕੁਮਾਰ ਬਹਿਰਾਮਪੁਰ, ਕੁਲਜੀਤ ਸੈਣੀ ਤਾਰਾਗੜ੍ਹ ਸਮੇਤ ਹੋਰ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਰ ਰਹੇ।